ਆਈ ਤਾਜਾ ਵੱਡੀ ਖਬਰ
ਭਾਰਤ ਦੇ ਮੌਸਮ ਵਿਚ ਪਿਛਲੇ ਕਈ ਦਿਨਾਂ ਤੋਂ ਭਾਰੀ ਤਬਦੀਲੀ ਦੇਖੀ ਜਾ ਰਹੀ ਹੈ। ਪਿਛਲੇ ਦਿਨੀ ਮੌਸਮ ਵਿੱਚ ਆਈ ਅਚਾਨਕ ਤਬਦੀਲੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ। ਜਿੱਥੇ ਦੇਸ਼ ਅੰਦਰ ਪਹਾੜੀ ਖੇਤਰਾਂ ਵਿੱਚ ਹੋਣ ਵਾਲੀ ਬਰਸਾਤ ਅਤੇ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਦੇਖਿਆ ਗਿਆ ਹੈ। ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਪਹਿਲਾਂ ਹੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ। ਤਾਂ ਜੋ ਕਿਸਾਨ ਅਤੇ ਕਿਸਾਨੀ ਨਾਲ ਜੁੜੇ ਕਾਰੋਬਾਰੀ ਪਹਿਲਾਂ ਹੀ ਆਪਣਾ ਇੰਤਜ਼ਾਮ ਕਰ ਸਕਣ। ਮੌਸਮ ਵਿੱਚ ਆਈ ਤਬਦੀਲੀ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਇਹ ਬਰਸਾਤ ਵਾਲਾ ਮੌਸਮ ਬੀਜੀਆਂ ਜਾਣ ਵਾਲੀਆਂ ਫਸਲਾਂ ਲਈ ਵੀ ਲਾਹੇਵੰਦ ਸਾਬਤ ਹੋਵੇਗਾ।
ਪਿਛਲੇ ਕੁਝ ਸਮੇਂ ਤੋਂ ਗਰਮੀ ਦਾ ਮੌਸਮ ਜਲਦੀ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਲੋਕਾਂ ਨੂੰ ਗਰਮੀ ਗੱਲ ਦਾ ਅਹਿਸਾਸ ਜਲਦੀ ਹੋਣਾ ਸ਼ੁਰੂ ਹੋ ਗਿਆ ਸੀ। ਇਸ ਮੌਸਮ ਦੌਰਾਨ ਹੋਣ ਵਾਲੀ ਬਰਸਾਤ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪੰਜਾਬ ਵਿੱਚ ਮੌਸਮ ਬਾਰੇ ਆਈ ਜਾਣਕਾਰੀ, ਹੋਇਆ ਇਹ ਵੱਡਾ ਅਲਰਟ ਤੇ ਜਲਦੀ ਹੀ ਆ ਸਕਦਾ ਹੈ ਮੀਂਹ। ਸੂਬੇ ਵਿੱਚ ਜਲਦ ਹੀ ਮੌਸਮ ਦੀ ਤਬਦੀਲੀ ਇਕ ਵਾਰ ਫਿਰ ਤੋਂ ਦੇਖੀ ਜਾਵੇਗੀ।
ਕੁਝ ਦਿਨਾਂ ਤੋਂ ਮੌਸਮ ਦੀ ਹੋਈ ਤਬਦੀਲੀ ਨਾਲ ਜਿੱਥੇ ਗਰਮੀ ਤੋਂ ਰਾਹਤ ਮਹਿਸੂਸ ਹੋਈ ਹੈ ਉਥੇ ਹੀ ਆਉਣ ਵਾਲੇ ਦਿਨਾਂ ਦੇ ਬਾਰੇ ਵੀ ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੋ ਦਿਨ ਜਿਥੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ, ਉੱਥੇ ਹੀ 19 ਮਈ ਤੋਂ ਫਿਰ ਮੌਸਮ ਵਿੱਚ ਤਬਦੀਲੀ ਦੇਖੀ ਜਾਵੇਗੀ। ਮੌਸਮ ਵਿਭਾਗ ਵੱਲੋਂ ਕੀਤੀ ਤੇ ਭਵਿੱਖਬਾਣੀ ਦੇ ਅਨੁਸਾਰ ਚੰਡੀਗੜ੍ਹ ਵਿੱਚ 22 ਮਈ ਤੱਕ ਧੂੜ ਭਰੀਆਂ ਹਨੇਰੀਆਂ ਮੀਹ ਅਤੇ ਬੱਦਲਵਾਈ ਦਾ ਸਾਹਮਣਾ ਕਰਨਾ ਪਵੇਗਾ।
ਮੌਸਮ ਵਿਚ ਹੋਣ ਵਾਲੀ ਇਸ ਤਬਦੀਲੀ ਨਾਲ ਤਾਪਮਾਨ ਵਿਚ ਭਾਰੀ ਤਬਦੀਲੀ ਦੇਖੀ ਜਾਵੇਗੀ। ਪੱਛਮੀ ਗੜਬੜੀ ਦੇ ਮੁੜ ਤੋਂ ਸਰਗਰਮ ਹੋਣ ਨਾਲ ਪੰਜਾਬ ਦੇ ਕਈ ਜ਼ਿਲਿਆਂ ਵਿਚ ਤੇਜ਼ ਹਨੇਰੀ ਤੂਫਾਨ ਨਾਲ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਆਉਣ ਵਾਲੇ ਦਿਨਾਂ ਵਿਚ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
Previous Postਇੰਡੀਆ ਚ ਤੂਫ਼ਾਨ ‘ਤੌਕਤੇ’ ਨੇ ਮਚਾਈ ਤਬਾਹੀ ਹੋਇਆ ਮੌਤ ਦਾ ਤਾਂਡਵ , ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਇਹ ਕੰਮ
Next Postਹੁਣੇ ਹੁਣੇ ਇਥੇ ਕਿਸਾਨਾਂ ਦਾ ਅਤੇ ਪੁਲਸ ਦਾ ਪਿਆ ਭੀਚਕੜਾ – ਆਈ ਤਾਜਾ ਵੱਡੀ ਖਬਰ