ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਮੌਸਮ ਨੇ ਆਪਣੇ ਕਾਫੀ ਮਿਜਾਜ਼ ਬਦਲੇ ਹਨ । ਕਹਿਰ ਦੀ ਗਰਮੀ ਪੈ ਰਹੀ ਹੈ l ਜਿਸ ਕਾਰਨ ਲੋਕ ਖਾਸੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ । ਹਰ ਕਿਸੇ ਦੇ ਵੱਲੋਂ ਇਸ ਗਰਮੀ ਤੋਂ ਬਚਣ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਵਿਚਕਾਰ ਹੁਣ ਮੌਸਮ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਚੁੱਕੀ ਹੈ ਕਿ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਹੋ ਚੁੱਕਿਆ ਹੈ । ਦੱਸ ਦੇਈਏ ਕਿ ਪੰਜਾਬ ਵਿੱਚ ਅਗਲੇ ਦੋ ਦਿਨਾਂ ਤਕ ਭਿਆਨਕ ਗਰਮੀ ਦਾ ਕਹਿਰ ਰਹੇਗਾ , ਲੋਕਾਂ ਨੂੰ ਗਰਮੀ ਤੋਂ ਕੁਝ ਵੀ ਰਾਹਤ ਨਹੀਂ ਮਿਲੇਗੀ । ਪਰ ਜੇਕਰ ਗੱਲ ਕੀਤੀ ਜਾਵੇ ਮੌਸਮ ਵਿਗਿਆਨੀਆਂ ਦੀ ਤਾਂ ਉਨ੍ਹਾਂ ਅਨੁਸਾਰ ਅੱਜ ਤੇਜ਼ ਗਰਮੀ ਦੀ ਲਹਿਰ ਚੱਲੇਗੀ l
ਜਿਸ ਕਾਰਨ ਦਿਨ ਦਾ ਪਾਰਾ ਤੇਜ਼ੀ ਨਾਲ ਚੜੇਗਾ , ਜਦਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਉੱਪਰ ਰਹੇਗਾ । ਕੱਲ ਤੇ ਪਰਸੋਂ ਵੀ ਅਜਿਹਾ ਹੀ ਮੌਸਮ ਰਹੇਗਾ ਜਿਸ ਤੋਂ ਬਾਅਦ 20 ਅਪ੍ਰੈਲ ਨੂੰ ਮੌਸਮ ਦੇ ਮਿਜ਼ਾਜ਼ ਕੁਝ ਬਦਲਣਗੇ ਕਿਉਂਕਿ ਇਕ ਵਾਰ ਫਿਰ ਤੋਂ ਹਿਮਾਚਲ ਦੇ ਉਪਰਲੇ ਇਲਾਕਿਆਂ ਚ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ l ਜਿਸ ਦਾ ਅਸਰ ਪੰਜਾਬ ਤੇ ਵੀ ਦਿਖਾਈ ਦੇਵੇਗਾ l ਜਿਸ ਕਾਰਨ ਉੱਤਰੀ ਪੰਜਾਬ ਦੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਉਥੇ ਹੀ ਮੌਸਮ ਵਿਭਾਗ ਅਨੁਸਾਰ ਇਸ ਦੌਰਾਨ ਤੀਹ ਤੋਂ ਚਾਲੀ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ l
ਇੱਥੋਂ ਤੱਕ ਕਿ ਕਈ ਜ਼ਿਲ੍ਹਿਆਂ ਵਿੱਚ ਤੂਫਾਨ ਵੀ ਆ ਸਕਦਾ ਹੈ । ਇਸ ਦੌਰਾਨ ਉੱਤਰੀ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਵਾਲੀ ਹੈ l ਉੱਥੇ ਹੀ ਮੌਸਮ ਵਿਗਿਆਨੀ ਦੇ ਮੁਤਾਬਕ ਐਤਵਾਰ ਅਤੇ ਸੋਮਵਾਰ ਨੂੰ ਤਾਪਮਾਨ ਜ਼ਿਆਦਾ ਰਿਕਾਰਡ ਹੋਵੇਗਾ l ਅਜਿਹੇ ਵਿੱਚ ਲੋਕਾਂ ਨੂੰ ਧੁੱਪ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਗਰਮੀ ਦੇ ਮੌਸਮ ਦੇ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਲਗਾਤਾਰ ਗਰਮੀ ਵਧ ਰਹੀ ਹੈ ਵਧਦੀ ਗਰਮੀ ਦੇ ਚਲਦੇ ਲੋਕ ਖਾਸੇ ਪ੍ਰੇਸ਼ਾਨ ਹਨ l ਪਰ ਹੁਣ ਕੁਝ ਹੀ ਦਿਨਾਂ ਤਕ ਉੱਤਰੀ ਪੰਜਾਬ ਦੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ ਕਿਉਂਕਿ ਮੌਸਮ ਵਿਭਾਗ ਅਨੁਸਾਰ ਹੁਣ ਉੱਤਰੀ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਅਤੇ ਹਨ੍ਹੇਰੀ ਵਰਗਾ ਮੌਸਮ ਪੈਦਾ ਹੋ ਸਕਦਾ ਹੈ ।
Home ਤਾਜਾ ਖ਼ਬਰਾਂ ਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਖਬਰ, ਭਾਰੀ ਮੀਹ ਅਤੇ ਤੇਜ ਹਵਾਵਾਂ ਦਾ ਜਾਰੀ ਹੋਗਿਆ ਅਲਰਟ- ਖਿੱਚੋ ਤਿਆਰੀ
Previous Postਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਸਾਂਸਦ ਮੇਂਬਰ ਰਾਘਵ ਚੱਢਾ ਵਲੋਂ ਆਇਆ ਵੱਡਾ ਬਿਆਨ, ਲਗਾਏ ਇਹ ਦੋਸ਼
Next Postਇੰਡੀਆ ਚ ਇਥੇ ਵਜਿਆ ਖਤਰੇ ਦਾ ਘੁੱਗੂ, ਮੁਰਗੀਆਂ ਅਤੇ ਕਾਵਾਂ ਵਿਚ ਮਿਲਿਆ ਨਵਾਂ ਵਾਇਰਸ-ਮਚਿਆ ਹੜਕੰਪ