ਆਈ ਤਾਜਾ ਵੱਡੀ ਖਬਰ
ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਹੀ ਮੌਸਮ ਵੀ ਆਪਣੀ ਕਰਵਟ ਬਦਲਣੀ ਸ਼ੁਰੂ ਕਰ ਦਿੰਦੇ ਹਨ। ਅਕਤੂਬਰ ਮਹੀਨੇ ਵਿੱਚ ਪ੍ਰਵੇਸ਼ ਕਰਦੇ ਸਾਰ ਹੀ ਠੰਡ ਦਾ ਮੌਸਮ ਤਕਰੀਬਨ ਸ਼ੁਰੂ ਹੋ ਜਾਂਦਾ ਹੈ। ਝੋਨੇ ਦੀ ਕਟਾਈ ਤੋਂ ਬਾਅਦ ਮੌਸਮ ਵਿੱਚ ਆਈ ਤਬਦੀਲੀ ਅਗਾਂਹ ਕੀਤੀ ਜਾਣ ਵਾਲੀ ਖੇਤੀ ਲਈ ਲਾਹੇਵੰਦ ਹੁੰਦੀ ਹੈ। ਇਸ ਸਮੇਂ ਭਾਰਤ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਮੌਸਮ ਵਿੱਚ ਬਦਲਾਵ ਆਉਣਾ ਸ਼ੁਰੂ ਹੋ ਗਈ ਹੈ।
ਪੰਜਾਬ ਅਤੇ ਇਸ ਦੇ ਨਾਲ ਲੱਗਦੇ ਗੁਆਂਢੀ ਸੂਬਿਆਂ ਦੇ ਵਿੱਚ ਹਲਕੀ ਠੰਡ ਨਾਲ ਸਰਦੀ ਰੁੱਤ ਦਾ ਆਗਾਜ਼ ਹੋ ਚੁੱਕਾ ਹੈ। ਪਰ ਅਸਲ ਸਰਦੀ ਮੀਂਹ ਪੈਣ ਤੋਂ ਬਾਅਦ ਹੀ ਸ਼ੁਰੂ ਮੰਨੀ ਜਾਂਦੀ ਹੈ। ਇਸ ਲਈ ਮੌਸਮ ਵਿਭਾਗ ਦੇ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਬੱਦਲ ਛਾ ਸਕਦੇ ਹਨ ਅਤੇ ਮੀਂਹ ਵੀ ਪੈ ਸਕਦਾ ਹੈ। ਚੰਡੀਗੜ੍ਹ ਸਥਿਤ ਇੰਡੀਆ ਮੈਟਰੋਲੋਜੀਕਲ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ ਅਨੁਸਾਰ 9 ਨਵੰਬਰ ਤੋਂ ਬਾਅਦ ਹਲਕੀ ਬਾਰਸ਼ ਦੀ ਵੀ ਸੰਭਾਵਨਾ ਹੈ। ਇਸ ਬਾਰਿਸ਼ ਕਾਰਨ ਅਸਮਾਨ ਵਿੱਚ ਫੈਲਿਆ ਹੋਇਆ ਪਰਾਲੀ ਦਾ ਧੂੰਆਂ ਜ਼ਮੀਨ ਤੇ ਆ ਜਾਵੇਗਾ ਤੇ ਅਸਮਾਨ ਸਾਫ ਹੋ ਜਾਵੇਗਾ।
ਪੰਜਾਬ ਦੇ ਵਿੱਚ ਲੁਧਿਆਣਾ ਜਲੰਧਰ ਸਮੇਤ ਵੱਖ-ਵੱਖ ਜ਼ਿਲਿਆਂ ਵਿੱਚ ਸਵੇਰ ਅਤੇ ਰਾਤ ਵੇਲੇ ਹਲਕੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਕਿਸਾਨਾਂ ਵੱਲੋਂ ਪਰਾਲ਼ੀ ਨੂੰ ਲਗਾਈ ਗਈ ਅੱਗ ਤੋਂ ਪੈਦਾ ਹੋਇਆ ਧੂੰਆਂ ਸਵੇਰੇ ਤੇ ਸ਼ਾਮ ਨੂੰ ਅਸਮਾਨ ਵਿਚ ਸਾਫ ਦਿਖਾਈ ਦਿੰਦਾ ਹੈ। ਜਿਸ ਕਾਰਨ ਆਵਾਜਾਈ ਦੌਰਾਨ ਆਉਣ ਜਾਣ ਵਾਲੇ ਲੋਕਾਂ ਲਈ ਵਿਜ਼ੀਬਿਲਟੀ ਘੱਟ ਹੋ ਗਈ ਹੈ। ਪੰਜਾਬ ਵਿਚ ਲਗਾਤਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋ ਰਿਹਾ ਹੈ।
ਜਿਸ ਤੋਂ ਪੈਦਾ ਹੋਏ ਧੂੰਏਂ ਕਾਰਨ ਸਾਹ ਰੋਗ ਤੋਂ ਪੀੜਤ ਮਰੀਜ਼ਾਂ ਤੇ ਕਰੋਨਾ ਪੀੜਤ ਮਰੀਜ਼ਾਂ ਨੂੰ ਸਾਹ ਲੈਣ ਸਬੰਧੀ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਹਨ। ਇਹ ਧੂੰਆਂ ਉਨ੍ਹਾਂ ਦੀ ਸਿਹਤ ਲਈ ਬਹੁਤ ਹੀ ਖ-ਤ-ਰ-ਨਾ-ਕ ਹੈ। ਕਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ ਜਿਸ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਵਧ ਰਹੀਆਂ ਹਨ। ਪ੍ਰਦੂਸ਼ਣ ਵਧਣ ਦੇ ਨਾਲ ਹੀ ਹਸਪਤਾਲਾਂ ਵਿੱਚ ਕੋਰੋਨਾ ਦੇ ਆਕਸੀਜਨ ਸਪੋਰਟਸ ਵਾਲੇ ਮਰੀਜ਼ਾਂ ਦੀ ਗਿਣਤੀ ਚ ਵਾਧਾ ਹੋ ਰਿਹਾ ਹੈ।
ਲੁਧਿਆਣਾ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਣ ਕਰਕੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਪ੍ਰਦੂਸ਼ਿਤ ਹਵਾ ਕਾਰਨ ਮਰੀਜ਼ਾਂ ਦੀ ਗਿਣਤੀ ਚ ਵਾਧਾ ਵੇਖ ਕੇ ਸਿਹਤ ਵਿਭਾਗ ਵਿੱਚ ਵੀ ਸਹਿਮ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਕਿਉਂਕਿ ਧੂੰਏਂ ਕਾਰਨ ਬਹੁਤ ਸਾਰੇ ਲੋਕਾਂ ਨੂੰ ਸਾਹ ਘੁਟਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Previous Postਪੰਜਾਬ ਚ ਪਟਾਕਿਆਂ ਤੇ ਪਾਬੰਦੀ ਲਾਉਣ ਬਾਰੇ ਸਰਕਾਰ ਨੇ ਲਿਆ ਇਹ ਫੈਸਲਾ
Next Postਵੱਡੀ ਖਬਰ : ਪੰਜਾਬ ਚ ਸਾਰੇ ਬੱਚਿਆਂ ਲਈ ਸਕੂਲ ਕਦੋਂ ਖੁੱਲਣਗੇ, ਸਿਖਿਆ ਮੰਤਰੀ ਨੇ ਦੱਸਿਆ