ਆਈ ਤਾਜ਼ਾ ਵੱਡੀ ਖਬਰ
ਦਸੰਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਜਿੱਥੇ ਦੋ ਦਿਨ ਹਲਕੀ ਬਰਸਾਤ ਹੋਣ ਕਾਰਨ ਠੰਢ ਦੇ ਆਓਣ ਦਾ ਆਗਾਜ਼ ਹੋ ਗਿਆ ਸੀ। ਉੱਥੇ ਹੀ ਦੁਪਹਿਰ ਦੇ ਸਮੇਂ ਨਿਕਲਣ ਵਾਲੀ ਧੁੱਪ ਨੇ ਅਜੇ ਤੱਕ ਲੋਕਾਂ ਨੂੰ ਵਧੇਰੇ ਠੰਢ ਦਾ ਅਹਿਸਾਸ ਨਹੀਂ ਹੋਣ ਦਿੱਤਾ। ਜਿੱਥੇ ਅਜੇ ਵੀ ਲੋਕ ਇਸ ਮੌਸਮ ਦੇ ਕਾਰਨ ਕੁਝ ਬਿਮਾਰੀਆਂ ਦੀ ਲਪੇਟ ਵਿਚ ਆਏ ਹੋਏ ਹਨ। ਕਿਉਂਕਿ ਖੁਸ਼ਕ ਠੰਡ ਹੋਣ ਦੇ ਕਾਰਨ ਲੋਕਾਂ ਨੂੰ ਕੁਝ ਬੀਮਾਰੀਆਂ ਜਿਵੇਂ ਕਿ ਬੁਖਾਰ ਸੁੱਕੀ ਖਾਂਸੀ ਆਦਿ ਬੀਮਾਰੀਆਂ ਨੇ ਜਕੜਿਆ ਹੋਇਆ ਹੈ। ਉਥੇ ਹੀ ਮੌਸਮ ਦੀ ਤਬਦੀਲੀ ਕਾਰਨ ਵੀ ਲੋਕਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਹੁਣ ਫਸਲਾਂ ਨੂੰ ਲਗਾਏ ਜਾ ਰਹੇ ਪਾਣੀ ਦੇ ਕਾਰਨ ਕੁਝ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਉਸ ਦੇ ਕਾਰਨ ਵੀ ਕਈ ਹਾਦਸੇ ਵਾਪਰ ਰਹੇ ਹਨ।
ਹੁਣ ਪੰਜਾਬ ਦੇ ਮੌਸਮ ਬਾਰੇ ਵੱਡਾ ਅਲਰਟ ਜਾਰੀ ਹੋਇਆ ਹੈ ਜਿੱਥੇ ਐਤਵਾਰ ਨੂੰ ਇਹੋ ਜਿਹਾ ਮੌਸਮ ਰਹੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਮੌਸਮ ਵਿਭਾਗ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ। ਜਿਥੇ ਪਹਾੜੀ ਖੇਤਰਾਂ ਵਿਚ ਹੋਣ ਵਾਲੀ ਬਰਫਬਾਰੀ ਦੇ ਕਾਰਨ ਮੈਦਾਨੀ ਖੇਤਰਾਂ ਵਿੱਚ ਵੀ ਠੰਢ ਵਧ ਜਾਵੇਗੀ। ਉਥੇ ਹੀ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਐਤਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਖੇਤਰਾਂ ਵਿਚ ਬੱਦਲਵਾਈ ਰਹਿਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ।
ਉਥੇ ਹੀ ਮੀਂਹ ਪੈਣ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ। ਕੁਝ ਖੇਤਰਾਂ ਵਿੱਚ ਹਲਕੀ ਅਤੇ ਮੱਧਮ ਜਿਹੀ ਧੁੰਦ ਵੀ ਪੈ ਸਕਦੀ ਹੈ। ਜਿਥੇ ਪਹਾੜੀ ਖੇਤਰਾਂ ਵਿਚ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੇਖਿਆ ਜਾ ਰਿਹਾ ਹੈ ਉਥੇ ਹੀ ਦੁਪਹਿਰ ਸਮੇਂ ਨਿਕਲਣ ਵਾਲੀ ਧੁੱਪ ਦੇ ਕਾਰਨ ਠੰਡ ਤੋਂ ਲੋਕਾਂ ਨੂੰ ਨਿਜਾਤ ਮਿਲ ਰਹੀ ਹੈ। ਪੰਜਾਬ ਦੇ ਆਦਮਪੁਰ ਵਿਚ ਘੱਟ ਤੋਂ ਘੱਟ ਤਾਪਮਾਨ ਸ਼ੁਕਰਵਾਰ ਨੂੰ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਅਤੇ ਵੱਧ ਤੋਂ ਵੱਧ ਤਾਪਮਾਨ 25.9 ਡਿਗਰੀ ਰਿਹਾ ਹੈ।
ਇਸ ਤਰ੍ਹਾਂ ਹੀ ਸ਼ਨੀਵਾਰ ਨੂੰ ਵੀ 0.2 ਡਿਗਰੀ ਹੇਠਾਂ ਆ ਕੇ ਇਹ ਤਾਪਮਾਨ 4.2 ਡਿਗਰੀ ਆਦਮਪੁਰ ਵਿੱਚ ਰਿਹਾ ਹੈ। ਉਥੇ ਹੀ ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 24.9 ਡਿਗਰੀ ਸੈਲਸੀਅਸ ਰਿਹਾ ਹੈ। ਐਤਵਾਰ ਨੂੰ ਬੱਦਲਵਾਈ ਰਹਿਣ ਕਾਰਨ ਪੰਜਾਬ ਵਿੱਚ ਅਤੇ ਠੰਢੀਆਂ ਹਵਾਵਾਂ ਦੇ ਕਾਰਣ ਲੋਕਾਂ ਨੂੰ ਠੰਡ ਦਾ ਅਹਿਸਾਸ ਹੋ ਜਾਵੇਗਾ।
Previous Postਕੈਪਟਨ ਨੇ ਫਿਰ ਲਗਾਤੀ ਕਾਂਗਰਸ ਨੂੰ ਵੱਡੀ ਢਾਹ – ਹੁਣ ਆ ਗਈ ਇਹ ਵੱਡੀ ਤਾਜਾ ਖਬਰ
Next Postਅਚਾਨਕ ਇਸ ਮਸ਼ਹੂਰ ਪੰਜਾਬੀ ਮਹਾਨ ਹਸਤੀ ਦੀ ਹੋਈ ਮੌਤ – ਛਾਈ ਸੋਗ ਦੀ ਲਹਿਰ