ਪੰਜਾਬ ਦੇ ਮੌਸਮ ਨੂੰ ਲੈਕੇ ਆਈ ਵੱਡੀ ਖਬਰ , ਪੈ ਸਕਦਾ ਮੀਂਹ ਜਾਰੀ ਹੋਇਆ ਅਲਰਟ

ਆਈ ਤਾਜਾ ਵੱਡੀ ਖਬਰ

ਨਵੰਬਰ ਦੇ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਮੌਸਮ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ l ਠੰਡ ਦਾ ਲਗਾਤਾਰ ਅਹਿਸਾਸ ਹੋ ਰਿਹਾ ਹੈ l ਕਈ ਲੋਕਾਂ ਨੇ ਤਾਂ ਪੰਜਾਬ ਦੇ ਬਦਲਦੇ ਮੌਸਮ ਕਾਰਨ ਹੁਣ ਸਰਦੀਆਂ ਦੇ ਕੱਪੜੇ ਪਾਉਣੇ ਵੀ ਸ਼ੁਰੂ ਕਰ ਦਿੱਤੇ ਹਨ l ਇਸੇ ਵਿਚਾਲੇ ਹੁਣ ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਖ਼ਬਰ ਮਿਲ ਰਹੀ ਹੈ ਕਿ ਹੁਣ ਪੰਜਾਬ ਅੰਦਰ ਮੀਂਹ ਪੈਣ ਵਾਲਾ ਹੈ, ਜਿਸ ਕਾਰਨ ਪੰਜਾਬ ਵਿੱਚ ਕੜਾਕੇ ਦੀ ਠੰਡ ਪੈਣ ਵਾਲੀ ਹੈ l ਦੱਸਦਿਆ ਕਿ ਮੌਸਮ ਵਿਭਾਗ ਦੇ ਮੁਤਾਬਕ 12 ਨਵੰਬਰ ਤੋਂ ਬਾਅਦ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਠੰਡ ਵੱਧ ਜਾਵੇਗੀ, ਜਿਸ ਕਾਰਨ ਪੰਜਾਬੀਆਂ ਨੂੰ ਹੁਣ ਤੋਂ ਹੀ ਤਿਆਰੀ ਖਿੱਚਣ ਦੀ ਜ਼ਰੂਰਤ ਹੈ । ਦੱਸਦਿਆ ਕਿ ਪਰਾਲੀ ਸਾੜਨ ਦੇ ਵੱਧਦੇ ਮਾਮਲਿਆਂ ਕਾਰਨ ਸੂਬੇ ‘ਚ ਹਵਾ ਦੀ ਗੁਣਵੱਤਾ ਵਿਗੜ ਗਈ ਹੈ। ਜਿਸ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ l ਮਿਲੀ ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ ‘ਚ ਏ. ਕਿਊ. ਆਈ. 174 ਹੈ ਤੇ 3 ਤੋਂ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਨਵੰਬਰ ਦੇ ਆਖ਼ਰੀ ਹਫ਼ਤੇ ਤੋਂ ਠੰਡ ਸਭ ਤੋਂ ਵੱਧ ਪ੍ਰਭਾਵਿਤ ਕਰੇਗੀ। ਇਸ ਸਮੇਂ ਦਿਨ ਦਾ ਤਾਪਮਾਨ 29 ਡਿਗਰੀ ਅਤੇ ਰਾਤ ਦਾ ਤਾਪਮਾਨ 15.5 ਡਿਗਰੀ ਦੇ ਆਸ-ਪਾਸ ਹੈ। 15 ਨਵੰਬਰ ਤੋਂ ਬਾਅਦ ਤਾਪਮਾਨ ਵਿੱਚ ਵੀ ਲਗਾਤਾਰ ਗਿਰਾਵਟ ਹੋ ਸਕਦੀ ਹੈ। ਏਨਾ ਹੀ ਨਹੀਂ ਸਗੋਂ ਪੰਜਾਬ ਅੰਦਰ ਆਉਣ ਵਾਲੇ ਦਿਨਾਂ ਦੌਰਾਨ ਠੰਡ ਦੇਖਣ ਨੂੰ ਮਿਲੇਗੀ, ਕਿਉਕਿ ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਅਲਰ੍ਟ ਜਾਰੀ ਕਰ ਦਿੱਤਾ ਹੈ l ਜਿਸਦੇ ਚੱਲਦੇ ਹੁਣ ਪੰਜਾਬੀਆਂ ਨੂੰ ਹੁਣ ਤੋਂ ਇਸ ਠੰਡ ਤੋਂ ਬਚਣ ਵਾਸਤੇ ਪ੍ਰਬੰਧ ਕਰ ਲੈਣੇ ਚਾਹੀਦੇ ਹਨ, ਤੇ ਖਾਸ ਤੋਰ ਤੇ ਬੱਚਿਆਂ ਤੇ ਬਜ਼ੁਰਗਾ ਦਾ ਧਿਆਨ ਰੱਖਣਾ ਚਾਹੀਦਾ ਹੈ l