ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਮੌਸਮ ਵਿੱਚ ਲਗਾਤਾਰ ਤਬਦੀਲੀ ਹੁੰਦੀ ਆ ਰਹੀ ਹੈ। ਜਿੱਥੇ ਕਦੀ ਬਰਸਾਤ ਅਤੇ ਤੇਜ਼ ਹਵਾਵਾਂ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਉਥੇ ਹੀ ਤਾਪਮਾਨ ਦੇ ਵਧਣ ਨਾਲ ਲੋਕਾਂ ਨੂੰ ਗਰਮੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਇਸ ਸਮੇਂ ਮੌਸਮ ਦੀ ਤਬਦੀਲੀ ਨੂੰ ਫ਼ਸਲਾਂ ਲਈ ਬਹੁਤ ਹੀ ਜ਼ਿਆਦਾ ਹਾ-ਨੀ-ਕਾ-ਰ-ਕ ਮੰਨਿਆ ਜਾ ਰਿਹਾ ਹੈ। ਇਸ ਲਈ ਮੌਸਮ ਵਿਭਾਗ ਵੱਲੋਂ ਦੇਸ਼ ਦੇ ਮੌਸਮ ਸਬੰਧੀ ਸਮੇਂ-ਸਮੇਂ ਤੇ ਜਾਣਕਾਰੀ ਦੇਸ਼ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ। ਤਾਂ ਜੋ ਕਿਸਾਨ ਖੇਤੀਬਾੜੀ ਨਾਲ ਸਬੰਧਤ ਅਤੇ ਹੋਰ ਬਹੁਤ ਸਾਰੇ ਕਾਰੋਬਾਰੀ ਮੌਸਮ ਦੇ ਅਨੁਸਾਰ ਆਪਣੇ ਕੰਮ ਨੂੰ ਕਰ ਸਕਣ।
ਪੰਜਾਬ ਦੇ ਮੌਸਮ ਬਾਰੇ ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਇਨ੍ਹਾਂ ਤਰੀਕਾਂ ਨੂੰ ਵੀ ਪੈ ਸਕਦਾ ਹੈ ਮੀਂਹ। ਦੇਸ਼ ਅੰਦਰ ਜਿੱਥੇ ਵਿਸਾਖੀ ਆਉਣ ਦੇ ਨਾਲ ਹੀ ਕਣਕਾਂ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ। ਉਥੇ ਹੀ ਮੌਸਮ ਨੂੰ ਲੈ ਕੇ ਵੀ ਕਿਸਾਨਾਂ ਨੂੰ ਹਰ ਪਲ ਚਿੰ-ਤਾ ਬਣੀ ਰਹਿੰਦੀ ਹੈ। ਕਿਉਂਕਿ ਇਨ੍ਹਾਂ ਦਿਨਾਂ ਦੇ ਵਿੱਚ ਮੌਸਮ ਖ਼ਰਾਬ ਹੋਣ ਦੇ ਨਾਲ ਕਣਕ ਦੀ ਫ਼ਸਲ ਦਾ ਭਾਰੀ ਨੁ-ਕ-ਸਾ-ਨ ਹੋ ਸਕਦਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਅਪ੍ਰੈਲ ਦੇ ਅੱਧ ਵਿੱਚ ਜਾ ਕੇ ਹਨੇਰੀ ਦਾ ਮੌਸਮ ਸੂਬੇ ਅੰਦਰ ਦੇਖਿਆ ਜਾ ਸਕਦਾ ਹੈ। 23 ਅਪ੍ਰੈਲ ਤੋਂ ਬਾਅਦ ਆਮ ਨਾਲੋਂ ਵੱਧ ਬਰਸਾਤ ਹੋਣ ਦੀ ਵੀ ਸੰਭਾਵਨਾ ਮੋਸਮ ਵਿਭਾਗ ਵੱਲੋਂ ਜਤਾਈ ਗਈ ਹੈ।
ਜਿਸ ਨਾਲ ਵਾਢੀ ਕਰ ਰਹੇ ਕਿਸਾਨਾਂ ਨੂੰ ਕਣਕ ਦੀ ਫਸਲ ਸਬੰਧੀ ਮੁਸ਼ਕਲ ਪੇਸ਼ ਆ ਸਕਦੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਪੰਜਾਬ ਵਿੱਚ ਪ੍ਰੀ ਮਾਨਸੂਨ ਸੀਜ਼ਨ ਦੀ ਸ਼ੁਰੁਆਤ ਅਪ੍ਰੈਲ, ਮਈ, ਜੂਨ ਦੇ ਮਹੀਨੇ ਵਿਚ ਹੀ ਸ਼ੁਰੂ ਹੁੰਦੀ ਮੰਨੀ ਜਾਂਦੀ ਹੈ। ਜਿਸਦੇ ਅਨੁਸਾਰ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ,ਅਤੇ ਮਾਨਸੂਨ ਸੀਜ਼ਨ ਵੀ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਇਲਾਵਾ ਰਾਜਸਥਾਨ ਅਤੇ ਮੱਧ ਪਾਕਿਸਤਾਨ ਬਾਰੇ ਵੀ ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਦੇ ਅਨੁਸਾਰ ਧੂੜ ਭਰੀਆਂ ਹਨੇਰੀਆਂ ਆ ਸਕਦੀਆਂ ਹਨ।
ਇਹ ਹਨੇਰੀਆ ਤੂਫਾਨ ਦੇ ਰੂਪ ਵਿੱਚ ਭਾਰੀ ਨੁ-ਕ-ਸਾ-ਨ ਕਰ ਸਕਦੀਆਂ ਹਨ। ਇਸ ਕਾਰਨ ਹਨੇਰੀਆਂ ਪੰਜਾਬ ਦੇ ਪੱਧਰੇ ਗਰਮ ਖੁਸ਼ਕ ਮੈਦਾਨਾਂ ਵਿਚ ਸ਼ਾਮਲ ਹੋ ਕੇ ਤੂਫ਼ਾਨ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਅਜਿਹਾ ਮਾਲਵਾ ਖੇਤਰ ਵਿੱਚ ਵਧੇਰੇ ਹੁੰਦਾ ਹੈ। ਅਜਿਹਾ ਮੌਸਮ ਵਾਢੀ ਦੇ ਸੀਜ਼ਨ ਤੋਂ ਬਾਅਦ ਮੈਦਾਨਾਂ ਦੇ ਖ਼ਾਲੀ ਹੋਣ ਵੇਲੇ ਵਧੇਰੇ ਹੁੰਦਾ ਹੈ।
Previous Postਹੁਣੇ ਹੁਣੇ ਅਦਾਲਤ ਚੋ ਦੀਪ ਸਿੱਧੂ ਬਾਰੇ ਆਈ ਇਹ ਵੱਡੀ ਖਬਰ – ਲਿਆ ਗਿਆ ਇਹ ਫੈਸਲਾ
Next Postਕਨੇਡਾ ਚ ਵਾਪਰਿਆ ਕਹਿਰ ਪੰਜਾਬੀ ਮੁੰਡੇ ਨੂੰ ਇਸ ਤਰਾਂ ਮਿਲੀ ਮੌਤ ਦੇਖ ਗੋਰਿਆਂ ਦੀਆਂ ਵੀ ਨਿਕਲੀਆਂ ਧਾਹਾਂ