ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਬੀਤੇ ਤਕਰੀਬਨ ਦੋ ਮਹੀਨੇ ਤੋਂ ਚੱਲ ਰਹੇ ਖੇਤੀ ਅੰਦੋਲਨ ਦੇ ਕਾਰਨ ਹਾਲਾਤ ਨਾਸਾਜ਼ ਬਣੇ ਹੋਏ ਹਨ। ਇਸ ਖੇਤੀ ਅੰਦੋਲਨ ਦੇ ਕਾਰਨ ਹੀ ਭਾਜਪਾ ਸਰਕਾਰ ਦੀਆਂ ਮੁ-ਸ਼-ਕਿ-ਲਾਂ ਆਏ ਦਿਨ ਹੋਰ ਵੀ ਜ਼ਿਆਦਾ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਕਿਸਾਨਾਂ ਦੇ ਸਮਰਥਨ ਵਿਚ ਹੁਣ ਤੱਕ ਬਹੁਤ ਸਾਰੇ ਲੋਕ ਅਤੇ ਸੰਸਦ ਮੈਂਬਰ ਵੀ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ। ਜਿਨ੍ਹਾਂ ਦੇ ਵਿਚ ਕਈ ਲੋਕਾਂ ਦਾ ਵਿਦੇਸ਼ਾਂ ਤੋਂ ਇਸ ਧਰਨੇ ਵਿੱਚ ਸ਼ਾਮਲ ਹੋਣਾ ਇਸ ਅੰਦੋਲਨ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਾ ਹੈ।
ਉੱਥੇ ਹੀ ਭਾਜਪਾ ਪਾਰਟੀ ਨਾਲੋਂ ਲੋਕ ਆਪਣੇ ਰਿਸ਼ਤੇ ਨਾਤੇ ਤੋੜਦੇ ਹੋਏ ਦੂਸਰੀਆਂ ਵਿਰੋਧੀ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਹਨ। ਭਾਜਪਾ ਸਰਕਾਰ ਨੂੰ ਪੰਜਾਬ ਤੋਂ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਕਿਉਂਕਿ ਸੂਬੇ ਦੀ ਭਾਜਪਾ ਪਾਰਟੀ ਦੇ ਵਿੱਚ ਸ਼ਾਮਲ ਕਈ ਲੋਕ ਹੁਣ ਭਾਜਪਾ ਨੂੰ ਛੱਡ ਚੁੱਕੇ ਹਨ। ਇਸੇ ਦੌਰਾਨ ਹੀ ਹੁਣ ਇਕ ਹੋਰ ਵੱਡਾ ਝਟਕਾ ਭਾਜਪਾ ਸਰਕਾਰ ਨੂੰ ਸੂਬੇ ਦੇ ਫਿਰੋਜ਼ਪੁਰ ਜ਼ਿਲੇ ਤੋਂ ਲੱਗਾ ਹੈ। ਜਿਥੇ ਭਾਜਪਾ ਦੇ ਦੋ ਕੌਂਸਲਰ ਅਸ਼ੋਕ ਸਚਦੇਵਾ ਅਤੇ ਸੁਖਵਿੰਦਰ ਸਿੰਘ ਆਪਣੇ ਸੈਂਕੜੇ ਸਮਰਥਕਾਂ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸ਼ਹਿਰ ਦੇ ਵਾਰਡ ਨੰਬਰ 11 ਦੇ ਐਮਸੀ ਅਸ਼ੋਕ ਸਚਦੇਵਾ ਅਤੇ ਵਾਰਡ ਨੰਬਰ 18 ਦੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸ਼ਹਿਰ ਦੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀਆਂ ਵਿਕਾਸ ਨੀਤੀਆਂ ਤੋਂ ਖੁਸ਼ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ਉਨਾਂ ਆਖਿਆ ਕਿ ਮੋਦੀ ਸਰਕਾਰ ਇਸ ਸਮੇਂ ਪੱਖਪਾਤ ਕਰਦੇ ਹੋਏ ਕਿਸਾਨਾਂ ਦਾ ਲਗਾਤਾਰ ਸ਼ੋਸ਼ਣ ਕਰ ਰਹੀ ਹੈ ਅਤੇ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਦੀ ਬਜਾਏ ਇਨ੍ਹਾਂ ਨੂੰ ਕਿਸਾਨਾਂ ਨੂੰ ਮੰਨਣ ਲਈ ਮਜ਼ਬੂਰ ਕਰ ਰਹੀ ਹੈ।
ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੇ ਸੰਬੰਧ ਵਿੱਚ ਉਨ੍ਹਾਂ ਆਖਿਆ ਕਿ ਹੁਣ ਤੱਕ ਕਈ ਵਿਧਾਇਕ ਆਏ ਪਰ ਪਰਮਿੰਦਰ ਸਿੰਘ ਪਿੰਕੀ ਤੋਂ ਇਲਾਵਾ ਫਿਰੋਜ਼ਪੁਰ ਸ਼ਹਿਰ ਲਈ ਕਿਸੇ ਨੇ ਵੀ ਕੋਈ ਵਿਕਾਸ ਕਾਰਜ ਨਹੀਂ ਕੀਤੇ। ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਯੋਗ ਰਹਿਨੁਮਾਈ ਹੇਠ ਹੀ ਇਸ ਪੱਛੜੇ ਇਲਾਕੇ ਵਿੱਚ ਉਚੇਚੀ ਵਿਦਿਆ ਵਾਸਤੇ ਇੱਕ ਯੂਨੀਵਰਸਿਟੀ ਉਸਾਰਨ ਲਈ ਮਨਜ਼ੂਰੀ ਵੀ ਲੈ ਲਈ ਹੈ ਅਤੇ ਇਸਦਾ ਨਿਰਮਾਣ ਸ਼-ਹੀ-ਦ ਭਗਤ ਸਿੰਘ ਇੰਜੀਨੀਅਰ ਕਾਲਜ ਵਿੱਚ ਜਲਦ ਸ਼ੁਰ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਵਿਚ ਪਾਣੀ ਪੀਣ ਵਾਲੀਆਂ ਨਵੀਆਂ ਟੈਂਕੀਆਂ ਅਤੇ ਵਾਰਡਾਂ ਦੇ ਵਿੱਚ ਗਾਰਡਨ ਜਿੰਮ ਲਗਾਏ ਗਏ ਹਨ। ਇਨ੍ਹਾਂ ਉੱਦਮੀ ਕਾਰਜਾਂ ਨੂੰ ਦੇਖਦੇ ਹੋਏ ਹੀ ਭਾਜਪਾ ਪਾਰਟੀ ਦੇ ਦੋ ਖਾਸ ਮੈਂਬਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
Previous Postਪੰਜਾਬ ਚ ਵਾਪਰਿਆ ਕਹਿਰ ਖੇਤਾਂ ਚ ਪਾਣੀ ਲਾਉਣ ਗਏ ਨੌਜਵਾਨ ਨੂੰ ਏਦਾਂ ਮਿਲੀ ਮੌਤ, ਛਾਇਆ ਸਾਰੇ ਇਲਾਕੇ ਚ ਸੋਗ
Next Postਕਿਸਾਨ ਅੰਦੋਲਨ :22 ਅਤੇ 23 ਜਨਵਰੀ ਬਾਰੇ ਆਈ ਵੱਡੀ ਖਬਰ,ਇਹਨਾਂ ਨੇ ਕੀਤਾ ਇਹ ਐਲਾਨ