ਪੰਜਾਬ ਦੇ ਟਾਂਡੇ ਚ 20 ਗਾਵਾਂ ਦੇ ਕਤਲ ਤੋਂ ਬਾਅਦ ਹੁਣ ਇਥੋਂ ਮਿਲੇ ਪਸ਼ੂਆਂ ਦੇ ਸਿਰ ਇਲਾਕੇ ਚ ਫੈਲੀ ਸਨਸਨੀ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿਚ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਦਾ ਅਸਰ ਪੰਜਾਬ ਦੇ ਹਲਾਤਾਂ ਤੇ ਪੈਂਦਾ ਹੈ ਅਤੇ ਅਜਿਹੇ ਲੋਕਾਂ ਵੱਲੋਂ ਪੰਜਾਬ ਦੇ ਮਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਮੌਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ ਉੱਥੇ ਹੀ ਕਈ ਜਗਾ ਤੇ ਅਜਿਹੀਆਂ ਘਟਨਾਵਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ,ਜਿਸ ਨਾਲ ਕਈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੁਝ ਲੋਕਾਂ ਵੱਲੋਂ ਘੱਟ ਸਮੇਂ ਵਿੱਚ ਵਧੇਰੇ ਪੈਸਾ ਕਮਾਉਣ ਦੇ ਚੱਕਰ ਵਿਚ ਅਜੇਹੀਆਂ ਗੈਰ ਸਮਾਜਿਕ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਲੋਕਾਂ ਵਿੱਚ ਵੀ ਰੋਸ ਪੈਦਾ ਹੋ ਜਾਂਦਾ ਹੈ।

ਹੁਣ ਪੰਜਾਬ ਦੇ ਟਾਂਡੇ ਵਿੱਚ ਵੀ ਗਊਆਂ ਦੇ ਕਤਲ ਤੋਂ ਬਾਅਦ ਉੱਥੋਂ ਵੀ ਪਸ਼ੂਆਂ ਦੇ ਸਿਰ ਮਿਲੇ ਹਨ ਜਿਸ ਨਾਲ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਹੈ। ਕੱਲ ਜਿਥੇ ਟਾਂਡਾ ਦੇ ਵਿਚ 20 ਤੋਂ ਵਧੇਰੇ ਗਊਆ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਇਨ੍ਹਾਂ ਪਸ਼ੂਆਂ ਦਾ ਕਤਲ ਕਰਕੇ ਉਨ੍ਹਾਂ ਦਾ ਮਾਸ ਅਤੇ ਚਰਬੀ ਉਤਾਰ ਲਿਆ ਗਿਆ ਸੀ।

ਉਥੇ ਹੀ ਹਿੰਦੂ ਸੰਗਠਨਾਂ ਵੱਲੋਂ ਕੱਲ੍ਹ ਇਸ ਦਾ ਵਿਰੋਧ ਕਰਦੇ ਹੋਏ ਚੱਕਾ ਜਾਮ ਕਰ ਦਿੱਤਾ ਗਿਆ ਸੀ। ਇਹ ਮਾਮਲਾ ਅੱਜ ਜਲੰਧਰ ਦੇ ਥਾਣਾ ਮਕਸੂਦਾਂ ਜਲੰਧਰ ਵਿਹਾਰ ਤੋਂ ਸਾਹਮਣੇ ਆਇਆ। ਜਿੱਥੇ ਇਸ ਤਰ੍ਹਾਂ ਦੀ ਗਊਆ ਦੇ ਸਿਰ ਵੱਢ ਕੇ ਹੱਤਿਆ ਕੀਤੀ ਗਈ ਹੈ। ਜਿੱਥੇ ਹੱਡਾਂਰੋੜੀ ਦੇ ਨਜ਼ਦੀਕ ਪਸ਼ੂਆਂ ਦੇ ਸਿਰ ਵੇਖਣ ਨੂੰ ਮਿਲੇ ਹਨ।

ਇਹ ਮਾਮਲਾ ਜਲੰਧਰ ਵਿਹਾਰ ਚੋਂ ਚੋਪੜਾ ਕਲੌਨੀ ਤੋਂ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਇੱਥੇ ਅਵਾਰਾ ਕੁੱਤੇ ਘੁੰਮ ਰਹੇ ਸਨ ਅਤੇ ਪਸ਼ੂਆਂ ਦੇ ਸਿਰਾਂ ਨੂੰ ਨੋਚਿਆ ਜਾ ਰਿਹਾ ਸੀ ਜੋ ਕੇ ਵੇਖਣ ਤੋਂ ਕਾਫ਼ੀ ਪੁਰਾਣੇ ਲੱਗ ਰਹੇ ਹਨ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਇਸ ਦੀ ਜਾਣਕਾਰੀ ਪਸ਼ੂ ਪਾਲਣ ਵਿਭਾਗ ਨੂੰ ਵੀ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਤੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਸਕੇ।