ਪੰਜਾਬ ਦੇ ਜਿਲਾ ਲੁਧਿਆਣਾ ਲਈ ਆਈ ਵੱਡੀ ਚੰਗੀ ਖਬਰ, ਇਲਾਕਾ ਵਾਸੀਆਂ ਚ ਛਾਈ ਖੁਸ਼ੀ

ਆਈ ਤਾਜ਼ਾ ਵੱਡੀ ਖਬਰ 

ਅਕਸਰ ਹੀ ਅਸੀਂ ਗੁਰਬਾਣੀ ਦੀਆਂ ਸਤਰਾਂ ਸੁਣਦੇ ਹਾਂ ਕਿ ਮਾਨਸ ਕੀ ਜਾਤ ਸਬੈ, ਏਕੈ ਪਹਚਾਨਬੋ। ਜਿਸ ਦਾ ਅਰਥ ਨਿਕਲਦਾ ਹੈ ਕਿ ਸਾਰੇ ਇਨਸਾਨ ਇੱਕ ਹਨ ਅਤੇ ਸਭ ਦੀ ਜਾਤ ਵੀ ਇੱਕ ਹੈ। ਕਿਸੇ ਵਿਚਕਾਰ ਕੋਈ ਵੀ ਭੇਦ ਭਾਵ ਅਤੇ ਅੰਤਰ ਨਹੀਂ ਹੈ। ਪ੍ਰਮਾਤਮਾ ਨੂੰ ਜਿੱਥੇ ਸਾਰੇ ਇਨਸਾਨਾਂ ਨੂੰ ਇੱਕ ਹੋਣ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਉਥੇ ਹੀ ਦੁਨੀਆ ਵਿੱਚ ਕੁਝ ਲੋਕਾਂ ਵੱਲੋਂ ਧਰਮ ਦੇ ਨਾਂ ਤੇ ਵੰਡੀਆ ਪਾਉਣ ਦਾ ਕੰਮ ਵੀ ਕੀਤਾ ਜਾਂਦਾ ਹੈ। ਜਿੱਥੇ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਇੱਕ ਦੂਸਰੇ ਨੂੰ ਧਰਮ ਦੇ ਨਾਂ ਤੇ ਲੜਾ ਕੇ ਬਹੁਤ ਸਾਰੀਆਂ ਫਿਰਕੂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਿਸ ਨਾਲ ਲੋਕਾਂ ਦੇ ਦਿਲ ਵਿੱਚ ਇੱਕ ਦੂਸਰੇ ਦੇ ਧਰਮ ਪ੍ਰਤੀ ਨਫਰਤ ਵੀ ਪੈਦਾ ਹੋ ਜਾਂਦੀ ਹੈ। ਹੁਣ ਪੰਜਾਬ ਦੇ ਜ਼ਿਲਾ ਲੁਧਿਆਣਾ ਤੋਂ ਇੱਕ ਚੰਗੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਲਾਕਾ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਸਭ ਨੂੰ ਇਕ ਬਰਾਬਰ ਰੱਖਣ ਦੇ ਮਕਸਦ ਨਾਲ ਪੰਜਾਬ ਦੇ ਮਹਾਂਨਗਰ ਲੁਧਿਆਣਾ ਦੇ ਵਿੱਚ ਪਹਿਲਾਂ ਇੱਕ ਅਜਿਹਾ ਕਾਲਜ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਹੈ, ਜਿੱਥੇ ਸਭ ਧਰਮਾਂ ਦੀਆਂ ਲੋੜਵੰਦ ਲੜਕੀਆਂ ਵਿੱਦਿਆ ਹਾਸਲ ਕਰ ਸਕਣਗੀਆਂ ਅਤੇ ਉਨ੍ਹਾਂ ਤੋਂ ਕੋਈ ਵੀ ਫੀਸ ਵਸੂਲ ਨਹੀਂ ਕੀਤੀ ਜਾਵੇਗੀ। ਕਿਉਂਕਿ ਮਹਿੰਗਾਈ ਦੇ ਦੌਰ ਵਿਚ ਪ੍ਰਾਈਵੇਟ ਕਾਲਜਾਂ ਵਿੱਚ ਭਾਰੀ ਫੀਸਾਂ ਵਸੂਲੀਆਂ ਜਾਂਦੀਆਂ ਹਨ ਜੋ ਗਰੀਬ ਅਤੇ ਮੱਧ ਵਰਗ ਦੀਆਂ ਧੀਆਂ ਦੇ ਸੁਪਨਿਆਂ ਦੇ ਵਿਚਕਾਰ ਇੱਕ ਰੁਕਾਵਟ ਬਣ ਜਾਂਦੀਆਂ ਹਨ।

ਇਸ ਦਾ ਐਲਾਨ ਇਤਿਹਾਸਕ ਜਾਮਾ ਮਸਜਿਦ ਵਿਚ ਵੱਖ-ਵੱਖ ਮਸਜ਼ਿਦਾਂ ਦੇ ਪ੍ਰਧਾਨ ਇਮਾਮ ਸਾਹਿਬਾਨ ਅਤੇ ਸਮਾਜਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਦੀ ਹੋਈ ਮੀਟਿੰਗ ਦੌਰਾਨ ਕੀਤਾ ਗਿਆ ਹੈ। ਸੋਮਵਾਰ ਨੂੰ ਹੋਈ ਇਸ ਮੀਟਿੰਗ ਦੇ ਵਿਚ ਕੀਤੇ ਗਏ ਇਸ ਫੈਸਲੇ ਦੀ ਜਾਣਕਾਰੀ ਦਿੰਦਿਆ ਹੋਇਆ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੱਲੋਂ ਦੱਸਿਆ ਗਿਆ ਹੈ ਕਿ ਲੁਧਿਆਣਾ ਦੇ ਵਿਚ ਇਕ ਅਜਿਹਾ ਕਾਲਜ ਬਣਾਇਆ ਜਾਵੇਗਾ, ਅਤੇ ਜਿਸ ਦੀ ਸਥਾਪਨਾ ਸਤੰਬਰ ਦੇ ਵਿਚ ਕੀਤੀ ਜਾਵੇਗੀ ਅਤੇ ਸਥਾਪਨਾ ਸਮਾਗਮ 10 ਸਤੰਬਰ ਨੂੰ ਕੀਤਾ ਜਾਵੇਗਾ।

ਇਸ ਕਾਲਜ ਦੇ ਵਿੱਚ ਸਾਰੇ ਧਰਮਾਂ ਦੀਆਂ ਲੜਕੀਆਂ ਆਉਣਗੀਆਂ ਜਿਨ੍ਹਾਂ ਵਿੱਚ ਸਿੱਖ ਧੀਆਂ ਦਸਤਾਰ ਸਜਾ ਕੇ ਆ ਸਕਦੀਆਂ ਹਨ, ਮੁਸਲਿਮ ਹਿਜਾਬ ਪਹਿਨ ਕੇ, ਹਿੰਦੂ ਤਿਲਕ ਲਗਾ ਕੇ ਕਾਲਜ ਆ ਸਕਣਗੀਆਂ ਅਤੇ ਉਨ੍ਹਾਂ ਉਪਰ ਕੋਈ ਵੀ ਰੋਕ ਟੋਕ ਨਹੀਂ ਲਗਾਈ ਜਾਵੇਗੀ। ਸਥਾਪਤ ਕੀਤਾ ਜਾਣ ਵਾਲਾ ਇਹ ਕਾਲਜ ਮਰਹੂਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦਾ ਸੁਪਨਾ ਸੀ ਜਿਸਨੂੰ ਹੁਣ ਸਾਕਾਰ ਕੀਤਾ ਜਾ ਰਿਹਾ ਹੈ।