ਪੰਜਾਬ ਦੇ ਚੋਟੀ ਦੇ ਇਸ ਮਸ਼ਹੂਰ ਖਿਡਾਰੀ ਨੇ ਖੁਦ ਦਿੱਤੀ ਆਪਣੀ ਜਾਨ – ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਡਿਪਰੈਸ਼ਨ ਅੱਜ ਦੇ ਯੁੱਗ ਵਿੱਚ ਇੱਕ ਭਿਆਨਕ ਬਿਮਾਰੀ ਬਣ ਕੇ ਉੱਭਰ ਰਿਹਾ ਹੈ ਜਿਸ ਕਾਰਨ ਲੱਖਾਂ ਦੀ ਗਿਣਤੀ ਵਿੱਚ ਲੋਕ ਆਪਣੀ ਜਾਨ ਗਵਾ ਰਹੇ ਹਨ। ਇਸ ਯੁੱਗ ਵਿਚ ਲੱਗੀ ਭੱਜ-ਦੌੜ ਅਤੇ ਤੇਜ਼ ਰਫਤਾਰ ਜਿੰਦਗੀ ਦੇ ਚਲਦਿਆਂ ਬਹੁਤ ਲੋਕ ਮਾਨਸਿਕ ਰੋਗ ਦਾ ਸ਼ਿਕਾਰ ਹੋ ਰਹੇ ਹਨ, ਅਤੇ ਇਹ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਵਿਚ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਕੇ ਬਹੁਤ ਸਾਰੇ ਲੋਕਾਂ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਲੋਕਾਂ ਨੂੰ ਮਾਨਸਿਕ ਰੋਗ ਪ੍ਰਤੀ ਜਾਗਰੂਕ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਇਸ ਨੂੰ ਘੱਟ ਕਰਨ ਲਈ ਸਰਕਾਰ ਅਤੇ ਹੈਲਥ ਆਰਗੇਨਾਈਜ਼ੇਸ਼ਨ ਵੱਲੋਂ ਕਈ ਉਪਰਾਲੇ ਕੀਤੇ ਜਾਣ ਦੀ ਵੀ ਉਨੀ ਹੀ ਲੋੜ ਹੈ।

ਅੰਮ੍ਰਿਤਸਰ ਤੋਂ ਇਕ ਅਜਿਹੀ ਹੀ ਘਟਨਾ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਵਿੱਚ ਨੈਸ਼ਨਲ ਸ਼ੂਟਰ ਹਰਦੀਪ ਸਿੰਘ ਨੇ ਮਾਨਸਿਕ ਤੌਰ ਤੇ ਪਰੇਸ਼ਾਨ ਚਲਦਿਆਂ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਨਰਦੀਪ ਸਿੰਘ ਦੀ ਬਾਹ ਜ਼ਖ਼ਮੀ ਹੋ ਗਈ ਸੀ ਅਤੇ ਉਹ ਹਾਲੇ ਰਿਕਵਰ ਹੋ ਰਹੀ ਸੀ ਕਿ ਇਸ ਦੇ ਵਿਚਕਾਰ ਹੀ ਸਿਲੈਕਸ਼ਨ ਮੈਚ ਅਰੰਭ ਹੋ ਗਿਆ ਸੀ। ਸਿਲੈਕਸ਼ਨ ਮੈਚ ਵਿੱਚ ਜ਼ਖ਼ਮੀ ਹੋਣ ਕਾਰਨ ਹਿੱਸਾ ਨਾ ਲੈ ਸਕਣ ਤੇ ਇੰਟਰਨੈਸ਼ਨਲ ਲੈਵਲ ਤੇ ਪਹੁੰਚਣ ਵਿੱਚ ਅਸਫਲ ਰਹਿਣ ਤੇ ਉਹ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ ਸੀ।

ਪਿਛਲੇ ਕਾਫੀ ਦਿਨਾਂ ਤੋਂ ਇਸੇ ਪ੍ਰੇਸ਼ਾਨੀ ਦੇ ਚੱਲਦਿਆ ਉਸ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਗਈ। ਹੁਨਰਦੀਪ ਦੇ ਕੋਚ ਨੇ ਇਸ ਮਾਮਲੇ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹੁਨਰਦੀਪ ਨੇ ਸਟੇਟ ਅਤੇ ਨੈਸ਼ਨਲ ਲੈਵਲ ਤੇ ਬਹੁਤ ਸਾਰੇ ਮੈਡਲ ਜਿੱਤੇ ਸਨ

ਅਤੇ ਹੁਣ ਉਹਨਾਂ ਨੇ ਹੁਨਰਦੀਪ ਦੇ ਰੂਪ ਵਿਚ ਇੱਕ ਹੋਣਹਾਰ ਖਿਡਾਰੀ ਹੀ ਨਹੀਂ ਸਗੋਂ ਬੇਟਾ ਵੀ ਗਵਾ ਦਿੱਤਾ ਹੈ। ਉਹ ਇਸ ਗੱਲ ਤੋਂ ਹੈਰਾਨ ਹਨ ਕਿ ਹੁਨਰਦੀਪ ਵੱਲੋਂ ਅਜਿਹਾ ਕਦਮ ਕਿਉਂ ਚੁਕਿਆ ਗਿਆ। ਹੁਨਰਦੀਪ ਦੇ ਇਸ ਤਰ੍ਹਾਂ ਜਾਣ ਕਾਰਨ ਉਸ ਦੇ ਪਰਿਵਾਰਿਕ ਮੈਂਬਰਾਂ ਵਿਚ ਸ਼ੋਕ ਦੀ ਲਹਿਰ ਫੈਲ ਗਈ ਹੈ ਤੇ ਕਾਫ਼ੀ ਬੁਰਾ ਹਾਲ ਹੈ।