ਪੰਜਾਬ ਦੇ ਗੁਆਂਢ ਚ ਇਕ ਤੋਂ ਬਾਅਦ ਇਕ ਭੂਚਾਲ ਦੇ ਲੱਗੇ ਝਟਕੇ , ਕੰਬੀ ਧਰਤੀ ਸਹਿਮੇ ਲੋਕ

ਆਈ ਤਾਜਾ ਵੱਡੀ ਖਬਰ 

ਜਿੱਥੇ ਕੱਲ ਦੇਸ਼ ਭਰ ਦੇ ਵਿੱਚ ਰੱਖੜੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ, ਭੈਣਾਂ ਦੇ ਵੱਲੋਂ ਆਪਣੇ ਵੀਰਾਂ ਦੇ ਗੁੱਟਾਂ ਦੇ ਉੱਪਰ ਸੁੱਟੀਆਂ ਸੋਹਣੀਆਂ ਰੱਖੀਆਂ ਸਜਾਈਆਂ ਗਈਆਂ l ਰੱਖੜੀ ਤੋਂ ਦੂਜੇ ਦਿਨ ਸਵੇਰ ਚੜਦੇ ਸਾਰ ਹੀ ਪੰਜਾਬ ਦੇ ਗੁਆਂਢ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ, ਜਿੱਥੇ ਜਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ l ਜਿਸ ਕਾਰਨ ਲੋਕਾਂ ਦੇ ਵਿੱਚ ਸਹਿਮ ਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਜੰਮੂ-ਕਸ਼ਮੀਰ ਵਿਚ ਅੱਜ ਦਿਨ ਚੜਦੇ ਸਾਰ ਹੀ ਸਵੇਰ ਮੱਧ ਤੀਬਰਤਾ ਦੇ ਇਕ ਤੋਂ ਬਾਅਦ ਇਕ ਦੋ ਭੂਚਾਲ ਦੇ ਝਟਕੇ ਲੱਗੇ, ਜਿਸ ਕਾਰਨ ਲੋਕ ਆਪਣਾ ਦਫਲੀ ਦੇ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ।

ਉੱਥੇ ਹੀ ਇਸ ਘਟਨਾ ਸਬੰਧੀ ਸਾਰੀ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ ਤੇ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਜਾਨੀ-ਮਾਲੀ ਨੁਕਸਾਨ ਜਾਂ ਕਿਸੇ ਜਾਇਦਾਦ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਦੇਸ਼ ਭਰ ਭੂਚਾਲ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਵਾਲੇ ਨੈਸ਼ਨਲ ਸੈਂਟਰ ਫਾਰ ਸੀਸਮੋਲੌਜੀ ਮੁਤਾਬਕ ਭੂਚਾਲ ਦਾ ਪਹਿਲਾ ਝਟਕਾ ਸਵੇਰੇ 6.45 ਵਜੇ ਜੰਮੂ-ਕਸ਼ਮੀਰ ਵਿਚ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.9 ਸੀ। ਇਸ ਦਾ ਕੇਂਦਰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸਥਿਤ ਸੀ। ਪਰ ਇਸ ਘਟਨਾ ਦੀ ਵਾਪਰਨ ਤੋਂ ਬਾਅਦ ਲੋਕਾਂ ਦੇ ਵਿੱਚ ਇਕਦਮ ਹਫੜਾ ਦਫੜੀ ਦਾ ਮਾਹੌਲ ਪਾਇਆ ਜਾ ਰਿਹਾ ਹੈ l ਜ਼ਿਕਰਯੋਗ ਹੈ ਕਿ ਭਾਰਤ ਦੇ ਕਈ ਥਾਵਾਂ ਦੇ ਉੱਪਰ ਲਗਾਤਾਰ ਕੁਦਰਤ ਦੀ ਕਰੋਪੀ ਵੇਖਣ ਨੂੰ ਮਿਲਦੀ ਪਈ ਹੈ ਤੇ ਇਸ ਵਿਚਾਲੇ ਹੁਣ ਤਸਵੀਰਾਂ ਦੁਨੀਆਂ ਦੀ ਵੱਖੋ ਵੱਖਰੀਆਂ ਥਾਵਾਂ ਤੋਂ ਵੀ ਸਾਹਮਣੇ ਆਉਂਦੀਆਂ ਪਈਆਂ ਹਨ, ਜਿੱਥੇ ਕੁਦਰਤ ਦੀ ਕਰੋਪੀ ਕਾਰਨ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਪਈਆਂ ਹਨ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਰਕਰਾਰ ਹੈ l ਪਰ ਇਸ ਹਾਦਸੇ ਦੇ ਵਿੱਚ ਗਨੀਮਤ ਰਹੀ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ l