ਪੰਜਾਬ ਦੇ ਗਵਾਂਢ ਚ ਵਾਪਰਿਆ ਭਿਆਨਕ ਰੇਲ ਹਾਦਸਾ, ਮੱਚੀ ਹਾਹਾਕਾਰ, ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਕੁਝ ਸਮੇ ਤੋਂ ਸੜਕ ਹਾਦਸਿਆਂ ਅਤੇ ਹੋਰ ਦੁਰਘਟਨਾਵਾਂ ਸੰਬੰਧਿਤ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਭਾਵੇਂ ਪ੍ਰਸ਼ਾਸ਼ਨ ਵਲੋਂ ਇਨ੍ਹਾਂ ਹਾਦਸਿਆਂ ਤੇ ਠੱਲ ਪਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਜਾ ਲੋਕਾਂ ਨੂੰ ਇਨ੍ਹਾਂ ਪ੍ਰਤੀ ਸੁਚੇਤ ਕੀਤਾ ਜਾਂਦਾ ਪਰ ਇਹ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ। ਇਸੇ ਤਰ੍ਹਾਂ ਇਕ ਹੋਰ ਵੱਡਾ ਅਤੇ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਦਰਅਸਲ ਇਹ ਭਿਆਨਕ ਦਰਦਨਾਕ ਹਾਦਸਾ ਉੱਤਰ ਪ੍ਰਦੇਸ਼ ਵਿਖੇ ਵਾਪਰਿਆ ਹੈ ਜਿਥੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਇਟਾਵਾ ਦੇ ਇਲਾਕੇ ਵੈਦਪੁਰਾ ਵਿੱਚ ਇਕ ਰੇਲ ਹਾਦਸਾ ਵਾਪਰ ਗਿਆ ਹੈ।

ਦੱਸ ਦੇਈਏ ਕਿ ਇਹ ਹਾਦਸਾ ਉਸ ਸਮੇ ਵਾਪਰਿਆ ਹੈ ਜਦੋ ਪਟੜੀ ਉਤੇ ਚਲਦੀ ਇੱਕ ਮਾਲ ਗੱਡੀ ਦੇ ਡਿੱਬੇ ਪਟੜੀ ਤੋਂ ਉੱਤਰ ਗਏ ਸਨ। ਜਾਣਕਾਰੀ ਦੇ ਅਨੁਸਾਰ ਰੇਲ ਗੱਡੀ ਦੇ 44 ਡੱਬੇ ਲਾਈਨ ਤੋਂ ਉੱਤਰ ਗਏ ਸਨ। ਜਿਸ ਕਾਰਨ ਰੇਲ ਗੱਡੀ ਬੇਕਾਬੂ ਹੋ ਗਏ ਅਤੇ ਇਹ ਹਾਦਸਾ ਵਾਪਰ ਗਿਆ। ਦੱਸ ਦੇਈਏ ਕਿ ਇਸ ਹਾਦਸੇ ਦੌਰਾਨ ਇਕ 13 ਸਾਲ ਲੜਕੇ ਦੀ ਮੌਕੇ ਉਤੇ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਦਰਅਸਲ ਬੋਗੀ ਦੇ ਹੇਠਾਂ ਦਬਣ ਕਾਰਨ ਇਸ ਲੜਕੇ ਦੀ ਮੌਤ ਹੋਈ ਹੈ।

ਇਸ ਸੰਬੰਧਿਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ ਬ੍ਰਜੇਸ਼ ਕੁਮਾਰ ਸਿੰਘ ਨੇ ਦੱਸਿਆ ਕਿ 54 ਡਿੱਬਿਆਂ ਦੀ ਇੱਕ ਮਾਲ ਗੱਡੀ ਜੋ ਕਿ ਦਿੱਲੀ ਤੋਂ ਕਾਨਪੁਰ ਜਾ ਰਹੀ ਸੀ ਉਸ ਦੀਆ ਡੀ.ਐੱਫ.ਸੀ.ਸੀ. ਰੇਲ ਮਾਰਗ ਉਤੇ 44 ਬੋਗੀਆਂ ਪਟੜੀ ਤੋਂ ਉਤਰ ਗਈਆਂ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ। ਦੱਸ ਦੇਈਏ ਕਿ ਹਾਦਸੇ ਦਾ ਸ਼ਿਕਾਰ ਹੋਇਆ ਲੜਕਾ ਰੇਲ ਲਾਈਨ ਦੇ ਨਜ਼ਦੀਕ ਆਪਣੇ ਪਸ਼ੂ ਚਰਾ ਰਿਹਾ ਸੀ ਪਰ ਇੱਕ ਬੋਗੀ ਦੇ ਹੇਠਾਂ ਦਬ ਜਾਣ ਕਾਰਨ ਉਸ ਦੀ ਮੌਤ ਹੋ ਗਈ।

ਇਸ ਤੋਂ ਇਲਾਵਾ ਇਸ ਹਾਦਸੇ ਵਿੱਚ ਤਿੰਨ ਹੋਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਜ਼ੇਰੇ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਹੈ। ਦੱਸ ਦਯਿਏ ਕਿ ਇਨ੍ਹਾਂ ਬੋਗੀਆਂ ਦੇ ਹੇਠਾਂ ਹਾਲੇ ਕਈ ਹੋਏ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਉਥੇ ਹੀ ਇਸ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਜਾਰੀ ਹਨ।