ਆਈ ਤਾਜ਼ਾ ਵੱਡੀ ਖਬਰ
ਇਸ ਸਮੇਂ ਪੰਜਾਬ ਵਿੱਚ ਜਿੱਥੇ ਕਣਕਾਂ ਪੱਕ ਚੁੱਕੀਆਂ ਹਨ ਅਤੇ ਇਸ ਫਸਲ ਦੀ ਕਟਾਈ ਹੋਣੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਜਿਥੇ ਕਿਸਾਨਾਂ ਨੂੰ ਉਨ੍ਹਾਂ ਦੀ ਕਣਕ ਦੀ ਕੀਮਤ ਦੀ ਅਦਾਇਗੀ 24 ਘੰਟਿਆਂ ਦੇ ਅੰਦਰ-ਅੰਦਰ ਕੀਤੇ ਜਾਣ ਦਾ ਭਰੋਸਾ ਦਿਵਾਇਆ ਹੈ। ਉਥੇ ਹੀ ਪੰਜਾਬ ਦੇ ਕਿਸਾਨਾਂ ਵਿੱਚ ਆਪਣੀਆਂ ਫ਼ਸਲਾਂ ਨੂੰ ਪੱਕੇ ਹੋਏ ਦੇਖ ਕੇ ਖੁਸ਼ੀ ਦੇਖੀ ਜਾ ਰਹੀ ਹੈ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਵੀ ਦਰਪੇਸ਼ ਆ ਰਹੀਆਂ ਹਨ। ਕਿਸਾਨਾਂ ਦੇ ਖੇਤਾਂ ਵਿੱਚ ਜਿੱਥੇ ਬਹੁਤ ਸਾਰੀਆਂ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਉਥੇ ਹੀ ਕਿਸਾਨਾਂ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਚਿੰਤਾ ਵੀ ਵੇਖੀ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
ਹੁਣ ਪੰਜਾਬ ਦੇ ਖੇਤਾਂ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਇਹ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਿਲਾ ਤਰਨ ਤਾਰਨ ਅਧੀਨ ਆਉਂਦੇ ਹਲਕਾ ਪੱਟੀ ਦੇ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਠੱਠਾ ਵਿਖੇ ਖੇਤਾਂ ਵਿੱਚ 10 ਤੋਂ 12 ਚੋਰੀ ਦੀਆਂ ਘਟਨਾਵਾਂ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਇਹ ਸਾਰੀਆਂ ਘਟਨਾਵਾਂ ਇੱਕ ਹੀ ਰਾਤ ਵਿੱਚ ਵਾਪਰੀਆ ਹਨ, ਜਿੱਥੇ ਚੋਰਾਂ ਨੇ ਕਿਸਾਨਾਂ ਦੇ ਖੇਤਾਂ ਵਿੱਚ 10 ਤੋਂ 12 ਚੋਰੀਆਂ ਕਰਦੇ ਸਮੇਂ ਸਟਾਰਟਰ, ਮੋਟਰਾਂ ਵਿੱਚੋਂ ਤੇਲ ਅਤੇ ਮੋਟਰਾਂ ਚੋਰੀ ਕੀਤੀਆਂ ਗਈਆਂ ਹਨ।
ਇਸ ਘਟਨਾਵਾਂ ਦੇ ਕਾਰਨ ਜਿੱਥੇ ਕਿਸਾਨ ਵਧੇਰੇ ਪਰੇਸ਼ਾਨ ਨਜ਼ਰ ਆਏ ਹਨ ਉਥੇ ਉਨ੍ਹਾਂ ਵੱਲੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੈ। ਪੁਲਿਸ ਵੱਲੋਂ ਜਿਥੇ ਪਿੰਡ ਵਿੱਚ ਪਹੁੰਚ ਕਰਕੇ ਚੋਰੀ ਹੋਣ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ ਗਿਆ ਹੈ ਅਤੇ ਚੋਰਾਂ ਨੂੰ ਜਲਦ ਹੀ ਕਾਬੂ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ।
ਉਥੇ ਹੀ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਹੈ ਕਿ ਚੋਰਾਂ ਵੱਲੋਂ ਜਿੱਥੇ ਇੱਕ ਰਾਤ ਵਿੱਚ ਪਿੰਡ ਵਿੱਚ 10 ਤੋਂ 12 ਚੋਰੀਆਂ ਕਰ ਲਈਆਂ ਗਈਆਂ ਹਨ। ਉੱਥੇ ਹੀ ਪਿੰਡ ਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜ਼ੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
Previous Postਕੈਨੇਡਾ ਤੋਂ ਆਈ ਇਹ ਚੰਗੀ ਖਬਰ , ਮਾਪਿਆਂ ਅਤੇ ਵਿੱਦਿਆਰਥੀਆਂ ਚ ਛਾਈ ਖੁਸ਼ੀ ਦੀ ਲਹਿਰ – ਤਾਜਾ ਵੱਡੀ ਖਬਰ
Next PostPM ਨਰਿੰਦਰ ਮੋਦੀ ਬਾਰੇ ਆਈ ਵੱਡੀ ਖਬਰ , 6 ਅਪ੍ਰੈਲ ਨੂੰ ਕਰਨ ਜਾ ਰਹੇ ਇਹ ਕੰਮ