ਆਈ ਤਾਜਾ ਵੱਡੀ ਖਬਰ
ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੇ ਤਹਿਤ ਕਿਸਾਨ ਜਥੇਬੰਦੀਆਂ ਪੰਜਾਬ ਤੋਂ ਕੂਚ ਕਰਕੇ ਦਿੱਲੀ ਆਪਣੇ ਮੁਕਾਮ ਤੇ ਪਹੁੰਚ ਗਈਆਂ ਹਨ। 25 ਨਵੰਬਰ ਤੋਂ ਰਵਾਨਾ ਹੋਏ ਕਿਸਾਨਾਂ ਨੂੰ ਹਰਿਆਣਾ ਅਤੇ ਦਿੱਲੀ ਪੁਲਿਸ ਵੱਲੋਂ ਰੋਕਣ ਲਈ ਜਗ੍ਹਾ ਜਗ੍ਹਾ ਉਤੇ ਰੋਕ ਲਗਾਈ ਗਈ ਸੀ। ਇਹਨਾਂ ਸਭ ਮੁ-ਸ਼-ਕ-ਲਾਂ ਨੂੰ ਪਾਰ ਕਰਦੇ ਹੋਏ ਦਲੇਰ ਤੇ ਮਿਹਨਤੀ ਕਿਸਾਨ ਸਭ ਬੰਦਸ਼ਾਂ ਤੋ-ੜ-ਕੇ ਦਿੱਲੀ ਵਿਚ ਦਾਖਲ ਹੋ ਗਏ । ਜਿਨਾ ਦੇ ਸੰਘਰਸ਼ ਅੱਗੇ ਕੇਂਦਰ ਸਰਕਾਰ ਨੇ ਵੀ ਗੋਡੇ ਟੇਕ ਦਿੱਤੇ ਹਨ।
ਕਿਸਾਨਾਂ ਦੀ ਹਿੰਮਤ ਅਤੇ ਜਜ਼ਬੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਦਿੱਲੀ ਅੰਦਰ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਉੱਥੇ ਹੀ ਹੁਣ ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਕਰਕੇ ਕੇਂਦਰ ਸਰਕਾਰ ਲਈ ਇਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ। ਜਿੱਥੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਵਿਚ ਦਾਖਲ ਹੋ ਕੇ ਆਪਣਾ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਨੂੰ ਵੇਖ ਕੇ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਜੋ ਹਿੰਮਤ ਅਤੇ ਜੋਸ਼ ਮਿਲਿਆ ਹੈ।
ਉਸ ਦੇ ਸਦਕਾ ਉਹ ਕਿਸਾਨ ਵੀ ਹੁਣ ਇਸ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਅਗਲੇ ਇੱਕ ਦੋ ਦਿਨਾਂ ਵਿੱਚ ਅੰਦੋਲਨ ਕਰਨ ਦਾ ਐਲਾਨ ਕਰ ਸਕਦੇ ਹਨ। ਇਸ ਐਲਾਨ ਦੇ ਨਾਲ ਮੋਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਹੁਣ ਹਰ ਸੂਬੇ ਦੇ ਕਿਸਾਨ ਇਸ ਲਹਿਰ ਦਾ ਹਿੱਸਾ ਬਣਨ ਲਈ ਤਿਆਰ ਹਨ। ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ਅਤੇ ਦਿੱਲੀ ਪੁਲਿਸ ਦੀ ਪਾਣੀ ਦੀ ਬੌਛਾੜ ਅਤੇ ਹੰਝੂ ਗੈਸ ਦੇ ਅੱਗੇ ਆਪਣੀ ਹਿੰਮਤ ਦਿਖਾਉਂਦੇ ਹੋਏ , ਕੇਂਦਰ ਸਰਕਾਰ ਦੀਆਂ ਸਭ ਰੋਕਾਂ ਨੂੰ ਤੋ-ੜ ਦਿੱਤਾ ਹੈ।
ਪੱਛਮੀ ਬੰਗਾਲ ਵਿੱਚ ਪੰਜਾਬ ਦੇ ਕਿਸਾਨਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ। ਬਹੁਤ ਸਾਰੇ ਸੂਬਿਆਂ ਦੇ ਕਿਸਾਨਾਂ ਨੇ ਇਸ ਸੰਗਠਨ ਵਿੱਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਹੈ। ਕਈ ਸੂਬੇ ਮਧਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਦੇ ਕਿਸਾਨ ਵੀ ਇਕ ਦੋ ਦਿਨ ਅੰਦੋਲਨ ਦਾ ਐਲਾਨ ਕਰ ਸਕਦੇ ਹਨ। ਇਸ ਤੋਂ ਬਾਅਦ ਕੇਂਦਰੀ ਏਜੰਸੀਆਂ ਦੇ ਵੀ ਕੰਨ ਖੜ੍ਹੇ ਹੋ ਗਏ ਹਨ। ਕਿਸਾਨਾਂ ਦੇ ਜੋਸ਼ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮਨਾਉਣ ਲਈ
ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ 3 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲ ਬਾਤ ਕਰਨਗੇ । ਓਧਰ ਖੇਤੀ ਕਨੂੰਨਾਂ ਨੂੰ ਲੈ ਕੇ ਇਸ ਮਾਮਲੇ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਸਾਬਕਾ ਖੇਤੀ ਮੰਤਰੀ ਰਾਜਨਾਥ ਸਿੰਘ ਨੂੰ ਸੌਂਪੀ ਹੈ, ਤਾਂ ਜੋ ਉਹ ਇਸ ਸ-ਮੱ-ਸਿ- ਆ ਦਾ ਹੱਲ ਕੱਢ ਸਕਣ। 3 ਦਿਸੰਬਰ ਦੀ ਮੀਟਿੰਗ ਵਿੱਚ ਵਣਜ ਅਤੇ ਰੇਲ ਮੰਤਰੀ ਪਿਊਸ਼ ਗੋਇਲ ਵੀ ਸ਼ਾਮਲ ਹੋਣਗੇ।
Previous PostIELTS ਚ ਸਾਢੇ ਸੱਤ ਬੈਂਡ ਲੈਣ ਵਾਲੀ ਕੁੜੀ ਨੂੰ ਘਰ ਦੇ ਅੰਦਰ ਮਿਲੀ ਇਸ ਤਰਾਂ ਮੌਤ-ਛਾਇਆ ਸਾਰੇ ਇਲਾਕੇ ਚ ਸੋਗ
Next Postਕੋਰੋਨਾ ਦੇ ਪੰਜਾਬ ਚ ਅੱਜ ਆਏ ਏਨੇ ਪੌਜੇਟਿਵ ਕੇਸ ਅਤੇ ਹੋਈਆਂ ਏਨੀਆਂ ਮੌਤਾਂ