ਲੁਧਿਆਣਾ: ਪੰਜਾਬ ਦੇ A-ਕੈਟਾਗਰੀ ਦੇ ਖ਼ਤਰਨਾਕ ਗੈਂਗਸਟਰ ਸਾਗਰ ਨਿਊਟਨ ਦੀ ਬਿਮਾਰੀ ਕਾਰਨ ਜੇਲ੍ਹ ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਸਾਗਰ ਨੂੰ ਸੰਗਰੂਰ ਜੇਲ੍ਹ ਵਿੱਚ ਰੱਖਿਆ ਗਿਆ ਸੀ, ਜਿੱਥੇ ਉਸ ਦੀ ਤਬੀਅਤ ਵਿਗੜਣ ‘ਤੇ ਪਹਿਲਾਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਅਤੇ ਫਿਰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ, ਪਰ ਉਥੇ ਉਸ ਦੀ ਮੌਤ ਹੋ ਗਈ।
ਪੁਲਸ ਨੂੰ ਲੰਮੇ ਸਮੇਂ ਤੋਂ ਸੀ ਗੈਂਗਸਟਰ ਦੀ ਤਲਾਸ਼
ਗੈਂਗਸਟਰ ਸਾਗਰ ਨਿਊਟਨ ਨੂੰ ਲੰਘੇ ਸਾਲ, ਅਗਸਤ 2024 ਵਿੱਚ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਲੁਧਿਆਣਾ ਪੁਲਸ ਨੇ ਉੱਤਰ ਪ੍ਰਦੇਸ਼ ‘ਚ ਲੁਕਿਆ ਹੋਇਆ ਪਤਾ ਲਗਾ, ਜਿਸ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਅਤੇ ਸੀ. ਆਈ. ਏ. ਦੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
18 ਤੋਂ ਵੱਧ ਮਾਮਲੇ ਦਰਜ, ਭਾਰੀ ਹਥਿਆਰ ਵੀ ਹੋਏ ਬਰਾਮਦ
ਪੁਲਸ ਦੇ ਅਨੁਸਾਰ, ਸਾਗਰ ਨਿਊਟਨ ਖ਼ਤਰਨਾਕ ਗੈਂਗਸਟਰ ਸੀ, ਜਿਸ ‘ਤੇ 18 ਤੋਂ ਵੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਸਨ। ਗ੍ਰਿਫਤਾਰੀ ਦੌਰਾਨ ਉਸ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ। ਇਸ ਗੈਂਗਸਟਰ ਦੀ ਮੌਤ ਨਾਲ ਪੁਲਸ ਨੂੰ ਇੱਕ ਵੱਡੀ ਰਾਹਤ ਮਿਲੀ ਹੈ, ਪਰ ਉਨ੍ਹਾਂ ਦੇ ਕਈ ਸਾਥੀ ਅਜੇ ਵੀ ਐਕਟੀਵ ਹਨ।