ਪੰਜਾਬ ਦੇ ਇਹਨਾਂ 15 ਪਿੰਡਾਂ ਤੇ ਲੱਗ ਗਈ ਇਸ ਕਾਰਨ ਇਹ ਵੱਡੀ ਪਾਬੰਦੀ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  

ਦੇਸ਼ ਵਿਚ ਜਿੱਥੇ ਆਏ ਦਿਨ ਹੀ ਵਿਕਾਸ ਹੋ ਰਿਹਾ ਹੈ । ਉਥੇ ਹੀ ਲੋਕਾਂ ਦੀਆਂ ਸਹੂਲਤਾਂ ਵਾਸਤੇ ਕਈ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ ਅਤੇ ਕਈ ਪ੍ਰਾਜੈਕਟਾਂ ਉੱਪਰ ਕੰਮ ਵੀ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਜਿਥੇ ਪਿਛਲੇ ਕੁਝ ਸਾਲਾਂ ਤੋਂ ਸੜਕਾਂ ਨੂੰ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਵਧੀਆ ਬਣਾ ਦਿਤਾ ਗਿਆ ਹੈ। ਜਿੱਥੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿਚ ਬਾਈਪਾਸ ਬਣਾਏ ਜਾਣ ਦੇ ਕਾਰਨ ਲੋਕਾਂ ਨੂੰ ਭੀੜ ਭੜੱਕੇ ਵਿੱਚ ਜਾਣ ਤੋਂ ਬਚਾਅ ਹੁੰਦਾ ਹੈ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਵੀ ਹੋ ਜਾਂਦੀ ਹੈ। ਜਿਸ ਸਦਕਾ ਉਨ੍ਹਾਂ ਦਾ ਸਫ਼ਰ ਅਸਾਨੀ ਨਾਲ ਪੂਰਾ ਹੋ ਜਾਂਦਾ ਹੈ। ਉਥੇ ਹੀ ਕੁਝ ਸ਼ਹਿਰਾਂ ਦੇ ਵਿਚ ਲੋਕਾਂ ਨੂੰ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਇਹ ਮੁਸ਼ਕਿਲ ਪੇਸ਼ ਆ ਰਹੀਆਂ ਹਨ।

ਜਿੱਥੇ ਸਰਕਾਰ ਵੱਲੋਂ ਅਜੇ ਬਾਈਪਾਸ ਨਹੀਂ ਬਣਾਏ ਗਏ ਹਨ। ਹੁਣ ਪੰਜਾਬ ਦੇ ਇਨ੍ਹਾਂ 15 ਪਿੰਡਾਂ ਉਪਰ ਇਹ ਵੱਡੀ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਦਸੂਹਾ ਮੁਕੇਰੀਆਂ ਭੋਗਪੁਰ ਟਾਂਡਾ ਦੇ ਸ਼ਹਿਰਾਂ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ, ਜੋ ਕਿ ਜੰਮੂ ਜਲੰਧਰ ਕੌਮੀ ਸ਼ਾਹ ਮਾਰਗ ਤੇ ਪੈਂਦੇ ਹਨ। ਉਥੇ ਹੀ ਤਹਿਸੀਲ ਭੋਗਪੁਰ ਅਧੀਨ ਆਉਣ ਵਾਲੇ 15 ਪਿੰਡਾਂ ਉਪਰ ਰਜਿਸਟਰੀਆਂ ਕਰਵਾਏ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਇਹ ਪਾਬੰਦੀ ਲਗਾਈ ਗਈ ਹੈ ਤਾਂ ਜੋ ਭੂ ਮਾਫੀਆ ਦੇ ਵਧ ਰਹੇ ਵਾਧੇ ਨੂੰ ਰੋਕਿਆ ਜਾ ਸਕੇ। ਇਸ ਦੀ ਜਾਣਕਾਰੀ ਦਿੰਦੇ ਹੋਏ ਤਹਿਸੀਲ ਭੋਗਪੁਰ ਦੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਭੋਗਪੁਰ ਸ਼ਹਿਰ ਦੁਆਲੇ ਬਾਈਪਾਸ ਉਸਾਰੇ ਜਾਣ ਦਾ ਨਕਸ਼ਾ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋਇਆ ਹੈ। ਜਿਸ ਤੋਂ ਬਾਅਦ ਇਸ ਖੇਤਰ ਵਿੱਚ ਆਉਣ ਵਾਲੇ ਪਿੰਡਾਂ ਦੀਆਂ ਜ਼ਮੀਨਾਂ ਭੂ-ਮਾਫ਼ੀਆ ਵੱਲੋਂ ਖਰੀਦੀਆਂ ਜਾ ਰਹੀਆਂ ਹਨ। ਤਾਂ ਜੋ ਹਾਈਵੇ ਬਣਾਉਣ ਵਾਸਤੇ ਸਰਕਾਰ ਨੂੰ ਜ਼ਮੀਨ ਵੇਚਣ ਬਦਲੇ ਉਨ੍ਹਾਂ ਤੋਂ ਭਾਰੀ ਮੁਆਵਜਾ ਵਸੂਲਿਆ ਜਾਵੇ।

ਇਸ ਲਈ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਉਪਰ ਪਾਬੰਦੀ ਲਗਾ ਦਿੱਤੀ ਗਈ। ਪਰ ਬਹੁਤ ਸਾਰੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਪਹਿਲਾਂ ਹੀ ਹੋ ਚੁੱਕੀਆਂ ਹਨ। ਜਿਨ੍ਹਾਂ ਪਿੰਡਾਂ ਦੀਆਂ ਜਮੀਨਾਂ ਦੀ ਰਜਿਸਟਰੀ ਕੀਤੇ ਜਾਣ ਤੇ ਇਹ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਪਿੰਡਾਂ ਵਿੱਚ ਭੋਗਪੁਰ, ਟਾਂਡੀ, ਲੋੜਆ, ਚਰੜ, ਲੁਹਾਰਾ , ਡੱਲਾ, ਸੱਧਾ ਚੱਕ, ਡੱਲੀ, ਸਨੌਰਾ,ਮੁਮੰਦਪੁਰ,ਢੱਠਾ,ਲੁਹਾਰ,ਕੋਟਲੀ,ਲੜੋਈ,ਪਚਰੰਗਾ,ਸ਼ਜਾਵਰ, ਆਦਿ ਪਿੰਡ ਸ਼ਾਮਲ ਹਨ। ਇਹ ਵੀ ਦੱਸਿਆ ਗਿਆ ਹੈ ਕਿ ਬਣਾਏ ਜਾਣ ਵਾਲੇ ਬਾਈਪਾਸ ਦੀ ਦੂਰੀ 7 ਕਿਲੋਮੀਟਰ ਤੱਕ ਹੋਵੇਗੀ।