ਆਈ ਤਾਜਾ ਵੱਡੀ ਖਬਰ
ਕਰੋਨਾ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਵਿਦਿਅਕ ਅਦਾਰੇ ਪਿਛਲੇ ਸਾਲ ਮਾਰਚ ਤੋਂ ਬੰਦ ਹਨ। ਉਥੇ ਹੀ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਆਨਲਾਈਨ ਜਾਰੀ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਉਥੇ ਹੀ ਸਰਕਾਰ ਵੱਲੋਂ ਬੱਚਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਐਲਾਨ ਵੀ ਕੀਤੇ ਜਾ ਰਹੇ ਹਨ। ਕਰੋਨਾ ਦੇ ਕਾਰਨ ਵੀ ਬੱਚਿਆਂ ਦੀਆਂ ਹੋਣ ਵਾਲੀਆ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਤਾਂ ਜੋ ਬੱਚਿਆ ਉਪਰ ਮਾਨਸਿਕ ਤਣਾਅ ਵਧ ਸਕੇ। ਉਥੇ ਹੀ ਸਰਕਾਰ ਵੱਲੋਂ ਬੱਚਿਆਂ ਬਾਰੇ ਵੀ ਕਈ ਐਲਾਨ ਕੀਤੇ ਜਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਆਰਥਿਕ ਮੰਦੀ ਦੇ ਦੌਰ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਪੰਜਾਬ ਦੇ ਵਿਦਿਆਰਥੀਆਂ ਲਈ ਹੁਣ ਇਹ ਵੱਡਾ ਐਲਾਨ ਹੋ ਗਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੁਝ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ। ਜਿਸ ਨੂੰ ਸੁਣ ਕੇ ਬਹੁਤ ਸਾਰੇ ਮਾਪਿਆਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਬਹੁਤ ਸਾਰੇ ਕਾਰਨਾਂ ਦੇ ਕਾਰਨ ਅੱਜ-ਕੱਲ੍ਹ ਕੇ ਬੱਚਿਆਂ ਦੇ ਮਾਪੇ ਅਲੱਗ ਹੋ ਜਾਂਦੇ ਹਨ। ਇਸ ਸਭ ਨੂੰ ਮੱਦੇਨਜ਼ਰ ਰੱਖਦੇ ਹੋਏ ਡੀ ਪੀ ਆਈ ਸਕੈਂਡਰੀ ਸੁਖਜੀਤ ਪਾਲ ਸਿੰਘ ਵੱਲੋਂ ਹਦਾਇਤ ਕੀਤੀ ਗਈ ਹੈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਇੱਕ ਮਾਂ-ਬਾਪ ਆਪਣੇ ਬੱਚਿਆਂ ਦਾ ਨਾਂ ਫਾਰਮਾਂ ਵਿੱਚ ਲਿਖਵਾਉਣਾ ਚਾਹੁੰਦੇ ਹਨ।
ਕਿਉਂਕਿ ਮਾਂ ਬਾਪ ਅਲੱਗ ਹੋਣ ਤੇ ਵਿਦਿਆਰਥੀਆਂ ਦੇ ਫਾਰਮਾਂ ਵਿੱਚ ਮਾਂ ਬਾਪ ਦਾ ਨਾਮ ਲਾਜ਼ਮੀ ਕਰ ਦਿੱਤਾ ਜਾਂਦਾ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਾਹਮਣੇ ਆ ਜਾਂਦੀਆਂ ਹਨ। ਹੁਣ ਫਾਰਮਾਂ ਵਿੱਚ ਮਾਂ ਜਾਂ ਪਿਓ ਇਕੱਲੇ ਦਾ ਨਾਮ ਹੀ ਭਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਉਥੇ ਹੀ ਕਿਸੇ ਵੀ ਵਿਦਿਆਰਥੀ ਦੇ ਦਾਖਲਾ ਫਾਰਮ ਵਿੱਚ ਇਹਨਾ ਦੇ ਵੇਰਵੇ ਕਾਰਨ ਉਸਨੂੰ ਰੱਦ ਕਰ ਦੇਣ ਅਤੇ ਦਾਖਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ।
ਇਹ ਹੁਕਮ ਸਰਕਾਰੀ ਸਕੂਲਾਂ ਤੋਂ ਇਲਾਵਾ ਏਡਿਡ, ਸਹਾਇਤਾ ਪ੍ਰਾਪਤ , ਅਨਏਡਿਡ ਸਕੂਲਾਂ ਲਈ ਵੀ ਲਾਗੂ ਕੀਤੇ ਗਏ ਹਨ। ਜਿਹੜੇ ਬੱਚੇ ਆਪਣੀ ਇਕੱਲੀ ਮਾਂ ਜਾਂ ਇਕੱਲੇ ਪਿਓ ਨਾਲ ਰਹਿੰਦੇ ਹਨ ਉਹ ਆਪਣੇ ਦਾਖਲ ਫਾਰਮ ਵਿੱਚ ਉਸ ਦਾ ਨਾਮ ਭਰ ਸਕਦੇ ਹਨ। ਜਿਸ ਦੀ ਇਜ਼ਾਜਤ ਹੁਣ ਸਿੱਖਿਆ ਵਿਭਾਗ ਵੱਲੋਂ ਦੇ ਦਿੱਤੀ ਗਈ ਹੈ। ਹੁਣ ਦਾਖਲਾ ਫਾਰਮਾਂ ਵਿੱਚ ਮਾਤਾ ਅਤੇ ਪਿਤਾ ਦੋਹਾਂ ਦਾ ਨਾ ਭਰਨਾ ਲਾਜ਼ਮੀ ਨਹੀਂ ਹੋਵੇਗਾ।
Previous Postਹੁਣ ਪੰਜਾਬ ਦੇ ਲੋਕਾਂ ਲਈ ਆਈ ਇਹ ਵੱਡੀ ਚੰਗੀ ਖਬਰ – ਲੋਕਾਂ ਨੇ ਕੀਤਾ ਸ਼ੁਕਰ
Next Postਪੰਜਾਬ ਚ ਇਥੇ ਅੱਧੀ ਰਾਤ ਨੂੰ ਵਾਪਰਿਆ ਅਜਿਹਾ ਕਾਂਡ ਸਾਰੇ ਪਾਸੇ ਹੋ ਗਈ ਚਰਚਾ – ਤਾਜਾ ਵੱਡੀ ਖਬਰ