ਆਈ ਤਾਜਾ ਵੱਡੀ ਖਬਰ
ਦੇਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਕੋਲ ਰਹਿਣ ਨੂੰ ਨਿਵਾਸ ਸਥਾਨ ਨਹੀਂ ਹੈ ਜਿਸਦੇ ਚੱਲਦੇ ਸਰਕਾਰਾਂ ਦੇ ਵਲੋਂ ਉਹਨਾਂ ਲੋਕਾਂ ਨੂੰ ਨਿਵਾਸ ਸਥਾਨ ਦੇਣ ਦੇ ਲਈ ਵੱਖ-ਵੱਖ ਸਕੀਮਾਂ ਲਾਗੂ ਕੀਤੀਆਂ ਜਾਂਦੀਆਂ ਹੈ। ਕਰੋਨਾ ਦੇ ਦੌਰ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਲੋਕਾਂ ਦੇ ਕੰਮ ਕਾਜ ਠੱਪ ਹੋ ਜਾਣ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਅਤੇ ਬੇਘਰ ਹੋ ਗਏ ਸਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਘਰਾਂ ਦੇ ਘਰ ਆਏ ਦੇਣ ਲਈ ਵੀ ਪੈਸੇ ਨਹੀਂ ਸਨ। ਸਰਕਾਰ ਵੱਲੋਂ ਅਜਿਹੇ ਲੋਕਾਂ ਲਈ ਬਹੁਤ ਸਾਰੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਉਹਨਾ ਸਕੀਮਾਂ ਦੇ ਤਹਿਤ ਕੁਝ ਲੋਕਾਂ ਨੂੰ ਘਰ ਅਤੇ ਮਕਾਨ ਮਿਲ ਜਾਂਦੇ ਹਨ।
ਪਰ ਕੁਝ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਨਹੀਂ ਮਿਲ ਪਾਉਂਦੀਆਂ । ਓਥੇ ਹੀ ਅਜਿਹੇ ਵੀ ਬਹੁਤ ਸਾਰੇ ਲੋਕ ਹਨ ਜੋ ਅਜਿਹੇ ਮਕਾਨਾਂ ਦੇ ਵਿੱਚ ਰਹਿੰਦੇ ਹਨ ਜੋ ਮਕਾਨ ਲਾਲ ਲਕੀਰ ਦੇ ਅੰਦਰ ਆਉਂਦੇ ਹਨ । ਜਿਹਨਾਂ ਮਕਾਨਾਂ ਨੂੰ ਲੈ ਕੇ ਵੀ ਕਾਫੀ ਵਿਵਾਦ ਮੱਚਿਆ ਹੋਇਆ ਹੈ। ਅਜਿਹੀਆਂ ਜਾਇਦਾਦਾਂ , ਜ਼ਮੀਨਾਂ ਨੂੰ ਲੈ ਕੇ ਕਾਫ਼ੀ ਮਸਲੇ ਵੀ ਪੈਦਾ ਹੋ ਰਹੇ ਹਨ। ਕਈ ਤਰ੍ਹਾਂ ਦੇ ਝਗੜੇ ਵੀ ਇਹਨਾਂ ਮਕਾਨਾਂ ਦੇ ਕਾਰਨ ਹੁੰਦੇ ਹਨ। ਇਸੇ ਵਿਚਕਾਰ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜੋ ਲਾਲ ਲਕੀਰ ਦੇ ਅੰਦਰ ਆਉਂਦੇ ਮਕਾਨਾਂ ਦੇ ਨਾਲ ਜੁੜੀ ਹੋਈ ।
ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਵਲੋਂ ਇੱਕ ਵੱਡਾ ਐਲਾਨ ਕਰਦੇ ਹੋਏ ਲਾਲ ਲਕੀਰ ਦੇ ਅੰਦਰ ਜਾਇਦਾਦ ਦੇ ਹੱਕ ਦੇਣ ਲਈ ਨਵੇਂ ਨਿਯਮਾਂ ਨੂੰ ਲਾਗੂ ਕੀਤਾ ਗਿਆ ਹੈ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ‘ਦੀ ਆਬਾਦੀ ਦੇਹ ਨਿਯਮ-2021 ਨੂੰ ਪ੍ਰਵਾਨਗੀ ਦੇ ਦਿੱਤੀ ਹੈ । ਇਸ ਨਿਯਮ ਦੇ ਤਹਿਤ ਲਾਲ ਲਕੀਰ ਦੇ ਅੰਦਰ ਆਉਣ ਵਾਲੀਆਂ ਜਾਇਦਾਦਾਂ ਸਬੰਧੀ ਜੋ ਵੀ ਝਗੜੇ ਪੈਦਾ ਹੁੰਦੇ ਹਨ ਉਹਨਾਂ ਝਗੜਿਆਂ ਦਾ ਨਿਪਟਾਰਾ ਕੀਤਾ ਜਾ ਸਕੇ।
ਲਾਲ ਲਕੀਰ ਮਿਸ਼ਨ’ ਨੂੰ ਲਾਗੂ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਸਵਮਿਤਾ ਸਕੀਮ ਅਧੀਨ ਪੰਜਾਬ ਦੇ ਪਿੰਡਾਂ ਵਿਚ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਮਕਾਨ , ਜਾਇਦਾਦਾਂ ਅਤੇ ਜ਼ਮੀਨ ਦਾ ਰਿਕਾਰਡ ਤਿਆਰ ਕਰਨ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ । ਜੇਕਰ ਪੰਜਾਬ ਦੇ ਵਿਚ ਲਾਲ ਲਕੀਰ ਮਿਸ਼ਨ ਲਾਗੂ ਹੋ ਜਾਵੇਗਾ ਇਸ ਦਾ ਲੋਕਾਂ ਨੂੰ ਕਾਫੀ ਫਾਇਦਾ ਹੋ ਸਕਦਾ ਹੈ।
Previous Postਪੰਜਾਬ ਚ ਮੁੰਡੇ ਨੂੰ ਸ਼ੋਂਕ ਸ਼ੋਂਕ ਇਸ ਤਰਾਂ ਮਿਲ ਗਈ ਮੌਤ – ਮਾਪਿਆਂ ਦਾ ਰੋ ਰੋ ਹੋਇਆ ਬੁਰਾ ਹਾਲ
Next Postਹੁਣ ਪੰਜਾਬ ਦੇ ਇਸ ਸਕੂਲ ਚੋ ਵਿਦਿਆਰਥੀ ਮਿਲਿਆ ਪੌਜੇਟਿਵ – ਤਾਜਾ ਵੱਡੀ ਖਬਰ