ਪੰਜਾਬ ਦੇ ਇਹਨਾਂ ਪਿੰਡਾਂ ਨੂੰ ਮਿਲਣ ਜਾ ਰਹੀ ਇਹ ਖਾਸ ਸੌਗਾਤ

ਲੁਧਿਆਣਾ – ਪੰਜਾਬ ਦੇ ਪਿੰਡਾਂ ਲਈ ਵੱਡੀ ਖੁਸ਼ਖਬਰੀ! ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ‘ਪ੍ਰਧਾਨ ਮੰਤਰੀ ਸੂਰਯਾ ਘਰ ਮੁਫ਼ਤ ਬਿਜਲੀ ਯੋਜਨਾ’ ਤਹਿਤ 11 ਪਿੰਡਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਸੋਲਰ ਪੈਨਲ, ਸੋਲਰ ਲਾਈਟਾਂ ਅਤੇ ਸੋਲਰ ਪੰਪ ਲਗਾਏ ਜਾਣਗੇ।

ਇਸ ਯੋਜਨਾ ਦਾ ਮਕਸਦ ਲੁਧਿਆਣਾ ਜ਼ਿਲ੍ਹੇ ਵਿੱਚ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨਾ ਅਤੇ ਪੇਂਡੂ ਖੇਤਰਾਂ ਨੂੰ ਸਸ਼ਕਤ ਬਣਾਉਣਾ ਹੈ। ਚੁਣੇ ਗਏ ਪਿੰਡ ਹਨ: ਮਾਣੂਕੇ, ਰਸੂਲਪੁਰ ਮੱਲਾ, ਸ਼ਹੀਦ ਭਗਤ ਸਿੰਘ ਨਗਰ, ਗਿੱਲ, ਕਿਲਾ ਰਾਏਪੁਰ, ਭਾਮੀਆ ਕਲਾਂ, ਬੱਸੀਆਂ, ਬੱਦੋਵਾਲ, ਦਾਖਾ, ਘੁਡਾਣੀ ਕਲਾਂ ਅਤੇ ਰਾਮਪੁਰ।

ਯੋਜਨਾ ਦੇ ਲਾਭ ਅਤੇ ਲਕੜੀ ‘ਤੇ ਨਿਰਭਰਤਾ ਘਟੇਗੀ
ਇਹ ਪਹਿਲ ਕਦਮੀ ਜੈਵਿਕ ਊਰਜਾ ਦੇ ਸਦੂਪਯੋਗ ਨੂੰ ਘਟਾਉਣ, ਸਥਾਨਕ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਵਸਨੀਕਾਂ ਦੇ ਜੀਵਨ ਸਤਰ ਨੂੰ ਉੱਚਾ ਚੁਕਾਉਣ ਵਿੱਚ ਮਦਦਗਾਰ ਹੋਏਗੀ। ਇਸ ਨਾਲ ਰਵਾਇਤੀ ਬਿਜਲੀ ਸਰੋਤਾਂ ਉੱਤੇ ਨਿਰਭਰਤਾ ਘਟੇਗੀ ਅਤੇ ਪੇਂਡੂ ਭਾਈਚਾਰੇ ਨੂੰ ਸਾਫ਼ ਊਰਜਾ ਉਪਲਬਧ ਹੋਏਗੀ।

ਮੁਕਾਬਲਾ ਤੇ ਇਨਾਮ – 1 ਕਰੋੜ ਰੁਪਏ
ਚੁਣੇ ਗਏ ਪਿੰਡ 24 ਮਾਰਚ 2025 ਤੋਂ ਸ਼ੁਰੂ ਹੋਣ ਵਾਲੇ 6 ਮਹੀਨੇ ਦੇ ਮੁਕਾਬਲੇ ਵਿੱਚ ਹਿੱਸਾ ਲੈਣਗੇ। ਇਸ ਮਿਆਦ ਦੇ ਅਖੀਰ ‘ਤੇ, ਇੱਕ ਨਿਰੀਖਣ ਕਮੇਟੀ ਦੁਆਰਾ ਜ਼ਿਆਦਾ ਸੂਰਜੀ ਊਰਜਾ ਉਤਪਾਦਨ ਅਤੇ ਵਰਤੋਂ ਕਰਨ ਵਾਲੇ ਪਿੰਡ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ