ਆਈ ਤਾਜ਼ਾ ਵੱਡੀ ਖਬਰ
ਚੰਗੀ ਸਿੱਖਿਆ ਹਾਸਲ ਕਰਨਾ ਬੱਚਿਆਂ ਦੀ ਮੁੱਢਲੀ ਜ਼ਰੂਰਤ ਹੈ । ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਨਜ਼ਰ ਆਉਂਦੇ ਹਨ । ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਪੰਜਾਬ ਦੇ ਸਕੂਲਾਂ ਨੂੰ ਜਲਦ ਹੀ ਦਿੱਲੀ ਦੇ ਸਕੂਲਾਂ ਦੀ ਤਰਜ਼ ਤੇ ਤਬਦੀਲ ਕਰ ਦਿੱਤਾ ਜਾਵੇਗਾ । ਪੰਜਾਬ ਦੇ ਸਕੂਲਾਂ ਨੂੰ ਸਮਾਰਟ ਬਣਾ ਦਿੱਤਾ ਜਾਵੇਗਾ । ਪਰ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਹੁਣ ਝੂਠੇ ਪੈਂਦੇ ਨਜ਼ਰ ਆ ਰਹੇ ਹਨ ਕਿਉਂਕਿ ਪੰਜਾਬ ਦੇ ਇੱਕ ਸਕੂਲ ਤੋਂ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਦੇ ਸਭ ਦੇ ਹੀ ਰੌਂਗਟੇ ਖੜ੍ਹੇ ਕਰ ਦਿੱਤੇ ਹਨ ।;
ਖ਼ਬਰ ਲਹਿਰਾਗਾਗਾ ਦੇ ਨੇੜਲੇ ਪਿੰਡ ਆਲਮਪੁਰ ਦੇ ਸਰਕਾਰੀ ਸਕੂਲ ਦੀ ਦੱਸੀ ਜਾ ਰਹੀ ਹੈ ਜਿੱਥੇ ਸਕੂਲ ਚ ਬਾਂਦਰਾਂ ਦੀ ਗਿਣਤੀ ਬੱਚਿਆਂ ਦੀ ਗਿਣਤੀ ਨਾਲੋਂ ਦੁੱਗਣੀ ਹੋ ਚੁੱਕੀ ਹੈ ।ਜਿਸ ਕਾਰਨ ਬੱਚਿਆਂ ਦੇ ਮਾਪੇ ਅਧਿਆਪਕ ਅਤੇ ਬੱਚੇ ਕਾਫ਼ੀ ਪ੍ਰੇਸ਼ਾਨ ਹਨ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਸਕੂਲ ਦੇ ਦੋ ਗੇਟ ਹਨ । ਜਿਨ੍ਹਾਂ ਦੇ ਦੋਵੇਂ ਪਾਸੇ ਬਾਂਦਰਾਂ ਦੇ ਝੁੰਡ ਬੈਠੇ ਹੁੰਦੇ ਹਨ। ਜਿਸ ਕਾਰਨ ਸਵੇਰ ਸਮੇਂ ਅਧਿਆਪਕ ਸਕੂਲ ਜਾਣ ਤੋਂ ਡਰਦੇ ਹਨ।
ਇਸ ਬਾਰੇ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਬੁਲਾ ਕੇ ਦਰਦ ਬਿਆਨ ਕਰਦਿਆਂ ਕਿਹਾ ਕਿ ਇਹ ਬਾਂਦਰ ਹੁਣ ਤਕ ਵਿਦਿਆਰਥੀਆਂ ਤੋਂ ਇਲਾਵਾ ਪਿੰਡ ਦੇ ਸੈਂਕੜੇ ਵਿਅਕਤੀਆਂ ਨੂੰ ਕੱਟ ਚੁੱਕੇ ਹਨ। ਜਿਸ ਕਾਰਨ ਉਨ੍ਹਾਂ ਨੂੰ ਟੀਕੇ ਲਗਵਾਉਣੇ ਪੈਂਦੇ ਹੱਥ ਖੱਜਲ ਖੁਆਰੀ ਦਾ ਵੱਖਰਾ ਸਾਹਮਣਾ ਕਰਨਾ ਪੈਂਦਾ ਹੈ ।
ਉੱਥੇ ਹੀ ਬਾਦਰਾਂ ਦੀ ਵਧ ਰਹੀ ਗਿਣਤੀ ਕਾਰਨ ਬੱਚਿਆਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਵਿੱਚ ਇਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਬੱਚੇ ਸਕੂਲ ਵਿੱਚ ਬਾਥਰੂਮ ਜਾਣ ਤੋਂ ਵੀ ਡਰਦੇ ਹਨ ਕਿਉਂਕਿ ਬਾਂਦਰ ਉਨ੍ਹਾਂ ਦੇ ਮਗਰ ਪੈ ਜਾਂਦੇ ਹਨ । ਜੇਕਰ ਅੱਜ ਸਵੇਰ ਦੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਵੇਰੇ ਬਾਂਦਰ ਬੱਚਿਆਂ ਦੇ ਮਗਰ ਪੈ ਗਏ ਜਿਸ ਨੂੰ ਅਧਿਆਪਕ ਹਰਵਿੰਦਰਪਾਲ ਹਟਾਉਣ ਲੱਗਿਆ ਤਾਂ ਉਸ ਉੱਤੇ ਛਾਲ ਮਾਰ ਕੇ ਬਾਂਦਰਾਂ ਨੇ ਦੰਦ ਮਾਰ ਦਿੱਤੇ।
Previous Postਬੂਸਟਰ ਡੋਜ਼ ਨੂੰ ਲੈਕੇ ਵੱਜ ਰਹੀ ਸਾਈਬਰ ਠੱਗੀ, ਲੋਕਾਂ ਨੂੰ ਆ ਰਹੇ ਫੋਨ- ਪੁਲਿਸ ਨੇ ਜਾਰੀ ਕੀਤਾ ਅਲਰਟ
Next Postਪੰਜਾਬ ਚ ਇਥੇ ਵਾਪਰੇ ਭਿਆਨਕ ਹਾਦਸੇ ਚ ਜਖ਼ਮੀ ਵਿਅਕਤੀ ਦਾ ਪਰਸ ਤੇ ਮੋਬਾਈਲ ਕੀਤਾ ਚੋਰੀ, ਇਨਸਾਨੀਅਤ ਹੋਈ ਸ਼ਰਮਸਾਰ