ਪੰਜਾਬ ਦੇ ਇਸ ਸਕੂਲ ਚ ਪੜ੍ਹਦੇ ਹਨ 70 ਤੋਂ ਵੱਧ ਜੁੜਵਾ ਬੱਚੇ, ਗਿੰਨੀਜ਼ ਬੁੱਕ ਚ ਵੀ ਜਲਦ ਨਾਂ ਹੋ ਸਕਦੇ ਦਰਜ

ਆਈ ਤਾਜ਼ਾ ਵੱਡੀ ਖਬਰ 

ਸਮਾਜ ‘ਚ ਹਰ ਰੋਜ਼ ਵੱਖੋ ਵੱਖਰੇ ਦ੍ਰਿਸ਼ ਵੇਖਣ ਨੂੰ ਮਿਲਦੇ ਹਨ ਜੋ ਕਈ ਵਾਰ ਸਭ ਨੂੰ ਹੀ ਹੈਰਾਨ ਕਰਕੇ ਰੱਖ ਦਿੰਦੇ ਹਨ । ਮਨੁੱਖ ਦੀ ਜ਼ਿੰਦਗੀ ਤੇ ਦੁਨੀਆਂ ਵਿੱਚ ਕੁਦਰਤ ਦਾ ਸਭ ਤੋਂ ਵੱਡਾ ਰੋਲ ਹੈ । ਕੁਦਰਤ ਤੋਂ ਵੱਧ ਕੁਝ ਵੀ ਨਹੀਂ ਹੈ । ਕਈ ਵਾਰ ਕੁਦਰਤ ਦੀਆਂ ਬਣਾਈਆ ਚੀਜ਼ਾਂ ਜਦੋਂ ਇਕੱਠੀਆਂ ਹੁੰਦੀਆਂ ਹਨ ਉਦੋਂ ਉਨ੍ਹਾਂ ਨੂੰ ਵੇਖ ਕੇ ਸਾਰੇ ਹੀ ਹੈਰਾਨ ਰਹਿ ਜਾਂਦੇ ਹਨ । ਅਜਿਹਾ ਹੀ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿੱਥੇ 76 ਤੋ ਵੱਧ ਜੁੜਵਾ ਬੱਚੇ ਪੜ੍ਹਦੇ ਹਨ । ਮਾਮਲਾ ਜਲੰਧਰ ਦਾ ਸਾਹਮਣੇ ਆਇਆ ਹੈ ।

ਜਿੱਥੇ ਜਲੰਧਰ ਦੇ ਡੀਏਵੀ ਸਕੂਲ ਚ ਇਕ ਨਹੀਂ ਸਗੋਂ ਛਿਅੱਤਰ ਤੋਂ ਵੱਧ ਬੱਚੇ ਜੁੜਵਾਂ ਪਡ਼੍ਹਦੇ ਹਨ । ਇੰਨਾ ਹੀ ਨਹੀਂ ਸਗੋਂ ਟ੍ਰਿਪਲੈਕਸ ਵੀ ਤਕਰੀਬਨ ਛੇ ਦੇ ਕਰੀਬ ਹਨ। ਇਨ੍ਹਾਂ ਸਾਰੇ ਵਿਦਿਆਰਥੀਆਂ ਦੀਆਂ ਸ਼ਕਲਾਂ ਇੱਕ ਦੂਜੇ ਨਾਲ ਹੂਬਹੂ ਮਿਲਦੀਆਂ ਹਨ । ਇਸ ਦੌਰਾਨ ਜਦੋਂ ਇਨ੍ਹਾਂ ਜੁੜਵਾ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਸਾਰੇ ਹੀ ਹੈਰਾਨ ਰਹਿ ਗਏ ਉਨ੍ਹਾਂ ਵਿਦਿਆਰਥੀਆਂ ਚੋਂ ਕੁਝ ਨੇ ਕਿਹਾ ਕਿ ਜਦੋਂ ਅਸੀਂ ਕਦੇ ਗਲਤੀ ਕਰਦੇ ਹਾਂ ਤਾਂ ਇਕੋ ਸ਼ਕਲਾਂ ਹੋਣ ਕਾਰਨ ਸਾਡੇ ਜੁੜਵਾਂ ਭੈਣ ਭਰਾ ਨੂੰ ਸਜ਼ਾ ਮਿਲ ਜਾਂਦੀ ਹੈ

ਇਸ ਦੌਰਾਨ ਕਈਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਡਾਂਟਿਆ ਜਾਂਦਾ ਹੈ ਤੇ ਕਿਸ ਤਰ੍ਹਾਂ ਉਨ੍ਹਾਂ ਦੇ ਭੈਣ ਭਰਾ ਨੂੰ ਸਜ਼ਾ ਮਿਲ ਜਾਂਦੀ ਹੈ । ਉੱਥੇ ਹੀ ਜਦੋਂ ਇਸ ਬਾਬਤ ਸਕੂਲ ਦੇ ਪ੍ਰਿੰਸੀਪਲ ਰਸ਼ਮੀ ਵਿੱਜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਵੀ ਹੈਰਾਨ ਹੋਏ ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਹੁਣ ਹੋਰ ਅੱਗੇ ਲੈ ਕੇ ਆਉਣਗੇ ਤੇ ਆਪਣੇ ਸਕੂਲ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਚ ਦਰਜ ਕਰਵਾਉਣਗੇ ।

ਸੋ ਦੁਨੀਆ ਭਰ ਦੇ ਵਿੱਚ ਹਮੇਸ਼ਾ ਅਜੀਬੋ ਗਰੀਬ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਇਹ ਅਜਿਹਾ ਪਹਿਲਾ ਸਕੂਲ ਹੈ ਜਿੱਥੇ ਇੰਨੀ ਭਾਰੀ ਗਿਣਤੀ ਵਿਚ ਜੁੜਵਾ ਬੱਚੇ ਪੜ੍ਹਦੇ ਹਨ । ਖਾਸ ਗੱਲ ਇਹ ਹੈ ਕਿ ਸਾਰਿਆਂ ਦੀਆਂ ਸ਼ਕਲਾਂ ਇੱਕ ਦੂਜੇ ਨਾਲ ਮਿਲਦੀਆਂ ਹਨ ।