ਆਈ ਤਾਜਾ ਵੱਡੀ ਖਬਰ
ਅੱਜ ਕਲ ਇਕ ਪਾਸੇ ਜਿੱਥੇ ਕਰੋਨਾ ਦਾ ਕਹਿਰ ਜਾਰੀ ਹੈ ਅਤੇ ਦੁਨੀਆਂ ਡਰ ਦੇ ਸਾਏ ਹੇਠ ਜੀ ਰਹੀ ਹੈ। ਉੱਥੇ ਹੀ ਦਿਲ ਨੂੰ ਹਲੂਣਾ ਦੇਣ ਵਾਲੀ ਦੁਖਦਾਈ ਖਬਰ ਸਾਹਮਣੇ ਆ ਜਾਂਦੀ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੁਖਦਾਈ ਖਬਰਾਂ ਦਾ ਆਉਣਾ ਲਗਾਤਾਰ ਜਾਰੀ ਹੈ। ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ । ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਇਸ ਸਾਲ ਦੇ ਵਿੱਚ ਇਨੀਆ ਮਹਾਨ ਸ਼ਖ਼ਸੀਅਤਾਂ ਸਾਡੇ ਤੋਂ ਹਮੇਸ਼ਾ ਲਈ ਵਿਛੜ ਜਾਣਗੀਆਂ ,ਕਿਸੇ ਨੇ ਸੋਚਿਆ ਵੀ ਨਹੀਂ ਸੀ। ਇਸ ਸਾਲ ਇੱਕ ਤਾਂ ਕਰੋਨਾ ਮਹਾਮਾਰੀ ਨੇ ਲੋਕਾਂ ਨੂੰ ਇਨ੍ਹਾਂ ਤੋੜਕੇ ਰੱਖ ਦਿੱਤਾ ਕਿ ਮੁੜ ਉਹਨਾਂ ਨੂੰ ਪੈਰਾਂ ਸਿਰ ਹੋਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੁਖਦਾਈ ਖ਼ਬਰ ਦੇ ਸਾਹਮਣੇ ਆਉਣ ਨਾਲ ਦੇਸ਼ ਦੇ ਹਾਲਾਤਾਂ ਉੱਤੇ ਵੀ ਗਹਿਰਾ ਅਸਰ ਪੈਂਦਾ ਹੈ। ਇਸ ਸਾਲ ਦੇ ਵਿੱਚ ਫਿਲਮੀ ਜਗਤ, ਖੇਡ ਜਗਤ, ਸੰਗੀਤ ਜਗਤ,ਧਾਰਮਿਕ ਜਗਤ ਅਤੇ ਰਾਜਨੀਤਿਕ ਜਗਤ ਵਿੱਚੋਂ ਕਈ ਸਖਸ਼ੀਅਤਾਂ ਆਪਣੀ ਸੰਸਾਰਕ ਯਾਤਰਾ ਨੂੰ ਪੂਰਾ ਕਰ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਨਿਵਾਜ਼ੀਆ ਹਨ। ਇਨ੍ਹਾਂ ਲੋਕਾਂ ਦੇ ਜਾਣ ਨਾਲ ਵੱਖ ਵੱਖ ਖੇਤਰਾਂ ਵਿੱਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਹੁਣ ਪੰਜਾਬ ਦੇ ਇਸ ਮਸ਼ਹੂਰ ਸੀਨੀਅਰ ਰਾਜਨੀਤਿਕ ਲੀਡਰ ਦੀ ਅਚਾਨਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲਹਿਰਾਗਾਗਾ ਦੇ ਪ੍ਰਸਿੱਧ ਸਮਾਜਸੇਵੀ ਐਡਵੋਕੇਟ ਅਨਿਲ ਗਰਗ ਸੀਨੀਅਰ ਆਗੂ ਸ਼੍ਰੋਮਣੀ ਡੈਮੋਕ੍ਰੇਟਿਕ ਪਾਰਟੀ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚਲ ਰਹੇ ਸਨ। ਉਥੇ ਹੀ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹਨਾਂ ਦੇ ਸਿਹਤਯਾਬ ਹੋਣ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ ਦੋਸਤਾਂ-ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਦਿਨ-ਰਾਤ ਦੁਆਵਾਂ ਕੀਤੀਆਂ ਗਈਆਂ।
ਪਰ ਐਡਵੋਕੇਟ ਅਨਿਲ ਗਰਗ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਰਾਜਨੀਤੀ ਤੇ ਥੰਮ੍ਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਪਰਮਿੰਦਰ ਸਿੰਘ ਢੀਂਡਸਾ ਮੌਜੂਦਾ ਵਿਧਾਇਕ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਐਡਵੋਕੇਟ ਅਨਿਲ ਗਰਗ ਇੱਕ ਸਨ। ਬਹੁਤ ਸਾਰੀਆਂ ਰਾਜਨੀਤਿਕ ਸਖ਼ਸ਼ੀਅਤਾਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਜਿਨ੍ਹਾਂ ਆਖਿਆ ਹੈ ਕਿ ਐਡਵੋਕੇਟ ਅਨਿਲ ਗਰਗ ਦੇ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
Previous Postਆਉਣ ਵਾਲੇ 10 ਘੰਟਿਆਂ ਚ ਇਥੇ ਇਥੇ ਮੱਚ ਸਕਦੀ ਤਬਾਹੀ- ਹੁਣ ਵੱਜ ਗਿਆ ਤੂਫ਼ਾਨ ਬਾਰੇ ਇਹ ਖਤਰੇ ਦਾ ਘੁੱਗੂ
Next Postਕੈਪਟਨ ਲਈ ਆਈ ਚੰਗੀ ਵੱਡੀ ਖਬਰ – ਟਕਸਾਲੀ ਆਗੂ ਖਹਿਰਾ ਭਾਰੀ ਗਿਣਤੀ ਚ ਸਾਥੀਆਂ ਸਮੇਤ ਕਾਂਗਰਸ ਚ ਹੋਇਆ ਸ਼ਾਮਿਲ