ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੇ ਅੰਦਰ ਪਿਛਲੇ ਦਿਨੀਂ ਕਈ ਤਰ੍ਹਾਂ ਦੀਆਂ ਖਬਰਾਂ ਸੁਨਣ ਨੂੰ ਮਿਲ ਰਹੀਆਂ ਹਨ। ਇਨ੍ਹਾਂ ਖਬਰਾਂ ਦੇ ਵਿਚ ਜ਼ਿਆਦਾਤਰ ਉਹ ਖ਼ਬਰਾਂ ਹੁੰਦੀਆਂ ਹਨ ਜੋ ਇਨਸਾਨ ਦੇ ਦਿਲ ਨੂੰ ਦਹਿਲਾ ਦਿੰਦੀਆਂ ਹਨ। ਅਜਿਹੀਆਂ ਖਬਰਾਂ ਦੇ ਕਾਰਨ ਪੰਜਾਬ ਦਾ ਮਾਹੌਲ ਵੀ ਗਮਗੀਨ ਹੋ ਜਾਂਦਾ ਹੈ। ਵੱਖ-ਵੱਖ ਥਾਵਾਂ ਉੱਪਰ ਵਾਪਰਨ ਵਾਲੇ ਹਾਦਸਿਆਂ ਕਾਰਨ ਜਿਥੇ ਉਸ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਉੱਥੇ ਹੀ ਇਸ ਦਾ ਅਸਰ ਪੂਰੇ ਪੰਜਾਬ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਇਸ ਵੇਲੇ ਵੀ ਅਜਿਹੀ ਹੀ ਇਕ ਵੱਡੀ ਮੰਦਭਾਗੀ ਖਬਰ ਸੁਨਣ ਵਿੱਚ ਸਾਹਮਣੇ ਆ ਰਹੀ ਹੈ ਜਿਸ ਦਾ ਸਬੰਧ ਕਬੱਡੀ ਦੇ ਇਕ ਧਰੁਵ ਤਾਰੇ ਰਹੇ ਖਿਡਾਰੀ ਦੇ ਨਾਲ ਜੁੜਿਆ ਹੋਇਆ ਹੈ।
ਪੰਜਾਬ ਸ਼ੁਰੂ ਤੋਂ ਹੀ ਮਾਂ ਖੇਡ ਕਬੱਡੀ ਦੇ ਵੱਡੇ ਸਿਤਾਰੇ ਪੈਦਾ ਕਰਦਾ ਆ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ ਕੁਝ ਸਿਤਾਰਿਆਂ ਦੇ ਕਾਰਨ ਪੰਜਾਬ ਦਾ ਨਾਮ ਵਿਦੇਸ਼ਾਂ ਵਿਚ ਵੀ ਰੌਸ਼ਨ ਹੋਇਆ ਹੈ। ਮਾਂ ਖੇਡ ਕਬੱਡੀ ਦਾ ਇਕ ਮਸ਼ਹੂਰ ਖਿਡਾਰੀ ਜੋ ਇਸ ਦੁਨੀਆਂ ਨੂੰ ਕਈ ਸਾਲ ਪਹਿਲਾਂ ਛੱਡ ਕੇ ਜਾ ਚੁੱਕਿਆ ਸੀ ਹੁਣ ਉਸ ਦੇ ਘਰ ਮਾਤਮ ਛਾ ਗਿਆ ਹੈ। ਕਬੱਡੀ ਦੇ ਮਹਾਨ ਖਿਡਾਰੀ ਸਵ. ਹਰਜੀਤ ਬਾਜਾਖਾਨਾ ਦੇ ਪਿਤਾ ਸ. ਬਖਸ਼ੀਸ਼ ਸਿੰਘ ਦਾ ਅੱਜ ਦਿਹਾਂਤ ਹੋ ਗਿਆ।
ਪਰਿਵਾਰ ਵਿਚ ਉਨ੍ਹਾਂ ਦੇ ਜਾਣ ਕਾਰਨ ਸੋਗ ਦਾ ਮਾਹੌਲ ਛਾ ਗਿਆ ਹੈ ਅਤੇ ਇਸ ਦੁੱਖ ਦੀ ਘੜੀ ਦੇ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਕਾਲਾ ਗਾਜੀਆਣਾ, ਬਾਜ਼ ਕਾਉਕੇ, ਸਵਰਨਾ ਵੈਲੀ, ਜੀਤਾ ਸਿੱਧਵਾਂ, ਮੱਟਾ ਜੌਹਲ, ਗੁਰਵਿੰਦਰ ਬਰਾੜ, ਪਿੰਦਾ ਬਰਾੜ ਕੋਟਲਾ, ਛਿੰਦਾ ਅੱਚਰਵਾਲ, ਰਾਜ ਬੱਧਨੀ, ਜੱਸ ਸੋਹਲ, ਇੰਦਰਜੀਤ, ਰੂਮੀ, ਤੀਰਥ ਅਟਵਾਰ, ਜੱਗੀ ਰਾਮੂਵਾਲਾ, ਦਲਜੀਤ ਮਾਂਗਟ ਤੋਂ ਇਲਾਵਾ ਕਈ ਹੋਰ ਨਾਮਵਰ ਸਖਸ਼ੀਅਤਾਂ ਸ਼ਰੀਕ ਹੋਈਆਂ ਅਤੇ ਉਨ੍ਹਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ।
ਜਾਣਕਾਰੀ ਦੇ ਲਈ ਦੱਸ ਦੇਈਏ ਕਿ ਕਬੱਡੀ ਦੇ ਮਸ਼ਹੂਰ ਖਿਡਾਰੀ ਹਰਜੀਤ ਬਰਾੜ ਬਾਜਾਖਾਨਾ ਦੀ ਸਾਲ 1998 ਦੇ ਵਿਚ ਮੌਤ ਹੋ ਗਈ ਸੀ। ਹਰਜੀਤ ਬਾਜਾਖਾਨਾ ਦੀ ਮੌਤ ਇਕ ਸੜਕ ਹਾਦਸੇ ਦੌਰਾਨ ਹੋਈ ਸੀ। ਹਰਜੀਤ ਆਪਣੇ ਸਮੇਂ ਦਾ ਸਰਕਲ ਪੱਧਰੀ ਕਬੱਡੀ ਵਿੱਚ ਰੇਡਰ ਸੀ ਅਤੇ ਲੋਕ ਉਸ ਦੀ ਖੇਡ ਨੂੰ ਬੇਹੱਦ ਪਸੰਦ ਕਰਦੇ ਸਨ।
Previous Postਅਮਰੀਕਾ ਤੋਂ ਆਈ ਵੱਡੀ ਤਾਜਾ ਖਬਰ, ਸੁਣ ਭਾਰਤੀਆਂ ਚ ਛਾਈ ਖੁਸ਼ੀ ਦੀ ਲਹਿਰ
Next Postਪੰਜਾਬ ਚ 8 ਸਾਲਾਂ ਮਾਸੂਮ ਬੱਚੇ ਦੀ ਹੋਈ ਇਸ ਤਰਾਂ ਗਰਮੀ ਨਾਲ ਮੌਤ, ਮਾਪਿਆਂ ਦਾ ਰੋ ਰੋ ਬੁਰਾਹਾਲ