ਆਈ ਤਾਜਾ ਵੱਡੀ ਖਬਰ
ਕਿਸਮਤ ਬਦਲਣ ਲੱਗੇ ਸਮਾਂ ਨਹੀਂ ਲੱਗਦਾ, ਕਹਿੰਦੇ ਨੇ ਕਿ ਜੇਕਰ ਪਰਮਾਤਮਾ ਦੀ ਰਜ਼ਾ ਤੇ ਮਨੁੱਖ ਦੀ ਮਿਹਨਤ ਹੋਵੇ ਤਾਂ, ਮਨੁੱਖ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚ ਜਾਂਦਾ ਹੈ l ਅਜਿਹਾ ਹੀ ਇੱਕ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ, ਜਿੱਥੇ ਪੰਜਾਬ ਦੇ ਇੱਕ ਪਿੰਡ ਦੇ ਦੋ ਵਿਅਕਤੀ ਰਾਤੋ ਰਾਤ ਮਾਲਾਮਾਲ ਹੋ ਗਏ l ਇਸ ਪਿੱਛੇ ਦਾ ਕਾਰਨ ਹੈ ਕਿ ਦੋਵਾਂ ਦੀ ਲੋਟਰੀ ਨਿਕਲੀ ਹੈl ਜਿਸ ਕਾਰਨ ਉਹਨਾਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਦਾ ਪਿਆ ਹੈ ਤੇ ਪਰਿਵਾਰ ਦੇ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ l ਮਾਮਲਾ ਫਾਜ਼ਿਲਕਾ ਦੇ ਨਾਲ ਜੁੜਿਆ ਹੋਇਆ ਹੈ। ਜਿੱਥੇ ਫਾਜ਼ਿਲਕਾ ਦੇ ਰਹਿਣ ਵਾਲੇ ਦੋ ਵਿਅਕਤੀਆਂ ਦੀ ਲਾਟਰੀ ਨਿਕਲੀ ਹੈ l ਜਿਸ ਕਾਰਨ ਇਹ ਦੋਵੇਂ ਵਿਅਕਤੀ ਰਾਤੋ ਰਾਤ ਲੱਖਪਤੀ ਬਣ ਗਏ । ਦੱਸਿਆ ਜਾ ਰਿਹਾ ਕਿ ਫਾਜ਼ਿਲਕਾ ਦੇ ਰਹਿਣ ਵਾਲੇ ਇੱਕ ਸ਼ਖਸ ਦੀ ਸਾਢੇ ਚਾਰ ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਇਸੇ ਪਿੰਡ ਦੇ ਇਕ ਹੋਰ ਵਿਅਕਤੀ ਦੀ ਲਾਟਰੀ ਨਿਕਲੀ ਹੈ। ਪਿਛਲੇ ਚਾਰ ਸਾਲਾਂ ਤੋਂ ਇਹ ਦੋਵੇਂ ਸ਼ਖਸ ਲਾਟਰੀ ਪਾਉਂਦੇ ਆ ਰਹੇ ਹਨ ਤੇ ਇਸ ਵਾਰ ਇਨ੍ਹਾਂ ਵਿਚੋਂ ਇਕ ਦਾ ਸਾਢੇ ਚਾਰ ਲੱਖ ਜਦਕਿ ਦੂਸਰੇ ਦਾ ਸਵਾ 2 ਲੱਖ ਦਾ ਇਨਾਮ ਨਿਕਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਹ ਪਿਛਲੇ ਚਾਰ ਸਾਲਾਂ ਤੋਂ ਲਾਟਰੀ ਪਾਉਂਦਾ ਆ ਰਿਹਾ ਹੈ ਤੇ ਮਹਿਜ਼ ਇੱਕ-ਦੋ ਨੰਬਰਾਂ ਤੋਂ ਉਸ ਦਾ ਕਰੋੜ ਰੁਪਏ ਦਾ ਇਨਾਮ ਨਿਕਲਣ ਤੋਂ ਰਹਿ ਗਿਆ । ਪਰ ਉਸ ਨੂੰ ਖੁਸ਼ੀ ਹੈ ਕਿ ਉਸ ਦਾ ਸਵਾ 2 ਲੱਖ ਦਾ ਇਨਾਮ ਨਿਕਲਿਆ ਹੈ। ਇਸ ਸ਼ਖਸ ਦਾ ਕਹਿਣਾ ਹੈ ਕਿ ਉਹ ਮਿਹਨਤ ਮਜ਼ਦੂਰੀ ਕਰਨ ਵਾਲਾ ਹੈ। ਉਸ ਨੇ ਆਪਣਾ ਘਰ ਬਣਾਉਣ ਸੀ ਤੇ ਹੁਣ ਇਨ੍ਹਾਂ ਪੈਸਿਆਂ ਦੇ ਨਾਲ ਉਹ ਆਪਣਾ ਸੁਪਨਾ ਪੂਰਾ ਕਰੇਗਾ। ਜਿਵੇਂ ਕੀ ਇਹ ਖਬਰ ਇਹਨਾਂ ਦੋਵੇਂ ਵਿਅਕਤੀਆਂ ਤੱਕ ਪਹੁੰਚੀ ਤਾਂ ਉਹਨਾਂ ਵੱਲੋਂ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਹੁਣ ਜਸ਼ਨ ਮਨਾਏ ਜਾ ਰਹੇ ਹਨ ਤੇ ਆਖਿਆ ਜਾ ਰਿਹਾ ਹੈ ਕਿ ਉਹ ਜਿਹੜੀਆਂ ਚੀਜ਼ਾਂ ਚਾਹੁੰਦੇ ਸਨ, ਤੇ ਉਹਨਾਂ ਨੇ ਜਿਹੜੇ ਸੁਪਨੇ ਵੇਖੇ ਸਨ, ਉਹ ਜਲਦ ਪੂਰੇ ਹੋ ਜਾਣਗੇ।
Previous Postਸੰਗੀਤ ਜਗਤ ਨੂੰ ਲਗਿਆ ਵੱਡਾ ਝਟਕਾ , ਮਸ਼ਹੂਰ ਗਾਇਕਾ ਦੀ ਹੋਈ ਅਚਾਨਕ ਮੌਤ
Next Postਪੰਜਾਬ ਚ ਲਗਾਤਾਰ ਆ ਰਹੀਆਂ 3 ਛੁੱਟੀਆਂ , ਸਕੂਲ ਕਾਲਜ ਦਫ਼ਤਰ ਰਹਿਣਗੇ ਬੰਦ