ਪੰਜਾਬ ਦੇ ਆਦਮ ਪੁਰ ਏਅਰਪੋਰਟ ਤੋਂ ਆਈ ਇਹ ਮਾੜੀ ਖਬਰ ਪਈਆਂ ਭਾਜੜਾਂ

ਆਈ ਤਾਜਾ ਵੱਡੀ ਖਬਰ

ਕੋਰੋਨਾ ਦੇ ਵਾਧੇ ਦੇ ਪਾਸਾਰ ਨੂੰ ਦੇਖਦੇ ਹੋਏ ਲੋਕ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਸਤੇ ਜ਼ਿਆਦਾਤਰ ਹਵਾਈ ਰਸਤੇ ਦਾ ਇਸਤੇਮਾਲ ਕਰ ਰਹੇ ਹਨ। ਇਸ ਰਾਹੀਂ ਇੱਕ ਤੇ ਸਫ਼ਰ ਆਰਾਮ ਦੇ ਨਾਲ ਖਤਮ ਹੋ ਜਾਂਦਾ ਹੈ ਅਤੇ ਦੂਸਰਾ ਇਸ ਵਿੱਚ ਸਮਾਂ ਘੱਟ ਲੱਗਦਾ ਹੈ। ਪਰ ਹੁਣ ਕੋਰੋਨਾ ਦਾ ਅਸਰ ਅਧਿਕਾਰੀਆਂ ਉੱਪਰ ਵੀ ਹੋਣ ਲੱਗ ਪਿਆ ਹੈ। ਅੱਜ ਦੇਸ਼ ਦੇ ਇੱਕ ਏਅਰਪੋਰਟ ਉੱਪਰ 4 ਅਥਾਰਿਟੀ ਮੈਂਬਰ ਕੋਰੋਨਾ ਸੰਕ੍ਰਮਿਤ ਪਾਏ ਜਾਣ ਕਾਰਨ ਸਨਸਨੀ ਫੈਲ ਗਈ ਅਤੇ ਜਿਸ ਕਾਰਨ ਇੱਥੇ ਆਉਣ ਵਾਲੀ ਇਕ ਫਲਾਈਟ 55 ਮਿੰਟ ਦੇਰੀ ਦੇ ਨਾਲ ਚੱਲੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਸੂਬੇ ਦੇ ਆਦਮਪੁਰ ਏਅਰ ਪੋਰਟ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਏਅਰਪੋਰਟ ਅਥਾਰਟੀ ਦੇ 4 ਮੈਂਬਰਾਂ ਦੀ ਕੋਰੋਨਾ ਵਾਇਰਸ ਨਾਲ ਗ੍ਰਸਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਜਿਸ ਨਾਲ ਰਾਜਧਾਨੀ ਤੋਂ ਆਦਮਪੁਰ ਆਉਣ ਵਾਲੀ ਇਕ ਮਾਤਰ ਫਲਾਈਟ 55 ਮਿੰਟ ਦੇਰੀ ਨਾਲ ਪੁੱਜੀ। ਸਪਾਈਸ ਜੈੱਟ ਦੀ ਉਡਾਨ ਰਾਜਧਾਨੀ ਦਿੱਲੀ ਤੋਂ ਬੀਤੇ ਦਿਨ ਜਲੰਧਰ ਦੇ ਆਦਮਪੁਰ ਏਅਰਪੋਰਟ ਲਈ 30 ਮਿੰਟ ਦੇਰੀ ਨਾਲ ਚੱਲੀ।

ਇਸ ਉਡਾਨ ਦਾ ਰਾਜਧਾਨੀ ਦਿੱਲੀ ਤੋਂ ਆਦਮਪੁਰ ਏਅਰਪੋਰਟ ਲਈ ਚੱਲਣ ਦਾ ਸਮਾਂ ਦੁਪਹਿਰ 2:40 ਮਿੰਟ ਹੈ ਅਤੇ ਇਹ ਆਦਮਪੁਰ ਏਅਰਪੋਰਟ ‘ਤੇ ਦੁਪਹਿਰ 3:45 ਮਿੰਟ ‘ਤੇ ਪਹੁੰਚਦੀ ਹੈ। ਬੀਤੇ ਸ਼ੁੱਕਰਵਾਰ ਨੂੰ ਸਪਾਈਸ ਜੈੱਟ ਦੀ ਇਹ ਉਡਾਨ ਰਾਜਧਾਨੀ ਦਿੱਲੀ ਤੋਂ ਆਦਮਪੁਰ ਏਅਰਪੋਰਟ ਲਈ 3:10 ਮਿੰਟ ‘ਤੇ ਚੱਲੀ ਅਤੇ ਉਹ ਦੁਪਹਿਰ 4:55 ਮਿੰਟ ‘ਤੇ ਆਦਮਪੁਰ ਏਅਰਪੋਰਟ ‘ਤੇ ਪਹੁੰਚੀ।

ਦੂਜੇ ਪਾਸੇ ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਦੀ ਇਹ ਉਡਾਨ 55 ਮਿੰਟ ਦੇਰੀ ਕਾਰਨ ਸ਼ਾਮ 5:10 ਮਿੰਟ ‘ਤੇ ਚੱਲੀ ਅਤੇ ਸ਼ਾਮੀਂ 6 ਵਜੇ ਦਿੱਲੀ ਪਹੁੰਚੀ। ਵੇਸੈ ਸਪਾਈਸ ਜੈੱਟ ਦੀ ਉਡਾਨ ਆਦਮਪੁਰ ਤੋਂ ਦਿੱਲੀ ਲਈ ਦੁਪਹਿਰ 4:05 ਮਿੰਟ ‘ਤੇ ਚੱਲਦੀ ਹੈ ਅਤੇ ਦਿੱਲੀ ਸ਼ਾਮ 5:40 ਮਿੰਟ ‘ਤੇ ਪਹੁੰਚਦੀ ਹੈ। ਕੋਰੋਨਾ ਕਾਰਨ ਫਲਾਈਟਾਂ ਵਿਚ ਹੋਈ ਇਹ ਦੇਰੀ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਉਡਾਨਾਂ ਵਿਚ ਕਰੋਨਾ ਵਾਇਰਸ ਨੂੰ ਦੇਖਦੇ ਹੋਏ ਸਮੇਂ ਦੀ ਸੂਚੀ ਨੂੰ ਅੱਗੇ-ਪਿੱਛੇ ਕੀਤਾ ਗਿਆ ਹੈ।