ਪੰਜਾਬ : ਦੁਕਾਨ ਚ ਚਾਕਲੇਟ ਲੈ ਰਹੀ ਬੱਚੀ ਨੂੰ ਇਸ ਤਾਂ ਮੌਤ ਨੇ ਆ ਘੇਰਿਆ – ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ

“ਨਜ਼ਰ ਹਟੀ ਦੁਰਘਟਨਾ ਘਟੀ “, “ਦੁਰਘਟਨਾ ਨਾਲੋਂ ਦੇਰੀ ਚੰਗੀ “ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸੜਕ ਕਿਨਾਰੇ ਲਿਖੀਆਂ ਹੋਈਆਂ ਦਿਖਾਈ ਦੇਣਗੀਆਂ । ਅਸੀਂ ਆਉਂਦੇ ਜਾਂਦੇ ਹੋਏ ਵੀ ਇਨ੍ਹਾਂ ਨੂੰ ਪੜ੍ਹਦੇ ਵੀ ਜ਼ਰੂਰ ਹਾਂ । ਪਰ ਅਸੀਂ ਇਨ੍ਹਾਂ ਲਿਖੀਆਂ ਹੋਈਆਂ ਚੀਜ਼ਾਂ ਨੂੰ ਪੜ੍ਹਦੇ ਹੀ ਹਾਂ ਇਨ੍ਹਾਂ ਤੇ ਅਮਲ ਨਹੀਂ ਕਰਦੇ । ਇਹੀ ਕਾਰਨ ਹੈ ਕਿ ਅੱਜਕੱਲ੍ਹ ਸੜਕੀ ਹਾਦਸੇ ਜ਼ਿਆਦਾ ਵਾਪਰ ਰਹੇ ਨੇ । ਜ਼ਿਆਦਾਤਰ ਹਾਦਸੇ ਮਨੁੱਖ ਦੀ ਅਣਗਹਿਲੀ ਅਤੇ ਲਾਪ੍ਰਵਾਹੀ ਦੇ ਕਾਰਨ ਹੀ ਵਾਪਰਦੇ ਨੇ । ਬਹੁਤ ਸਾਰੇ ਲੋਕ ਨਸ਼ੇ ਦੀ ਹਾਲਤ ਵਿਚ ਡਰਾਈਵਿੰਗ ਕਰਦੇ ਨੇ । ਇਹ ਵੀ ਇੱਕ ਕਾਰਨ ਹੈ ਸੜਕੀ ਦੁਰਘਟਨਾਵਾਂ ਵਧਣ ਦਾ ।

ਜਦੋਂ ਲੋਕ ਨ-ਸ਼ੇ ਦੀ ਹਾਲਤ ਵਿੱਚ ਡਰਾਈਵਿੰਗ ਕਰਦੇ ਨੇ ਤਾ ਕਈ ਵਾਰ ਅਜਿਹੀਆਂ ਘਟਨਾਵਾਂ ਉਨ੍ਹਾਂ ਦੇ ਨਾਲ ਵਾਪਰ ਜਾਂਦੀਆਂ ਨੇ ਜਿਸ ਦੇ ਚੱਲਦੇ ਉਨ੍ਹਾਂ ਦੀ ਜਾਨ ਤੱਕ ਚਲੀ ਜਾਂਦੀ ਹੈ । ਪਰ ਕਈ ਵਾਰ ਅਜਿਹੇ ਲੋਕਾਂ ਦੀ ਗਲਤੀ ਦਾ ਮੁਆਵਜ਼ਾ ਕਿਸੇ ਹੋਰ ਨੂੰ ਚੁਕਾਉਣਾ ਪੈ ਜਾਂਦਾ ਏ । ਅਜਿਹੀ ਹੀ ਇਕ ਵਿਅਕਤੀ ਦੀ ਗਲਤੀ ਦਾ ਮੁਅਾਵਜ਼ਾ ਚੁਕਾਉਣਾ ਪਿਆ ਇਕ ਪਰਿਵਾਰ ਨੂੰ । ਜਿੱਥੇ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਵਿਅਕਤੀ ਜੋ ਕਾਰ ਚਲਾ ਰਿਹਾ ਸੀ ਅਤੇ ਇਕ ਛੋਟੀ ਜਿਹੀ ਬੱਚੀ ਆਪਣੀ ਭੈਣ ਦੇ ਨਾਲ ਦੁਕਾਨ ਤੇ ਚਾਕਲੇਟ ਲੈਣ ਗਈ ਸੀ ।

ਪਰ ਨਸ਼ੇ ਦੀ ਹਾਲਤ ਦੇ ਵਿੱਚ ਧੁੱਤ ਵਿਅਕਤੀ ਨੇ ਆਪਣੀ ਕਾਰ ਦੁਕਾਨ ਦੇ ਵਿਚ ਵਾੜ ਦਿੱਤੀ ਜਿਸ ਕਾਰਨ ਤਿੱਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ । ਜਦ ਕਿ ਦੁਕਾਨ ਤੇ ਵਿੱਚ ਚਾਕਲੇਟ ਲੈਣ ਗਈ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ । ਬੱਚੀ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ । ਜ਼ਿਕਰਯੋਗ ਹੈ ਕਿ ਇਹ ਬੱਚੀ ਆਪਣੇ ਨਾਲ ਆਪਣੀ ਭੈਣ ਨੂੰ ਵੀ ਲੈ ਕੇ ਆਈ ਸੀ । ਉਹ ਵੀ ਇਸ ਘਟਨਾ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ । ਇਹ ਸਾਰੀ ਘਟਨਾ ਮਾਛੀਵਾੜਾ ਸਾਹਿਬ ਦੀ ਹੈ । ਜਿੱਥੇ ਮਾਛੀਵਾੜਾ ਬੱਸ ਸਟੈਂਡ ਨੇੜੇ ਇਹ ਹਾਦਸਾ ਵਾਪਰਿਆ ਕਿ ਦੋ ਬੱਚੀਆਂ ਚਾਕਲੇਟ ਲੈਣ ਦੁਕਾਨ ਵਿੱਚ ਗਈਆਂ ਸੀ ।

ਉਦੋਂ ਹੀ ਨਸ਼ੇ ਦੀ ਹਾਲਤ ਵਿੱਚ ਕਾਰ ਚਲਾ ਰਹੇ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਉਸ ਨੇ ਆਪਣੀ ਕਾਰ ਦੁਕਾਨ ਦੇ ਵਿੱਚ ਵਾੜ ਦਿੱਤੀ । ਜਿਸ ਕਾਰਨ ਇਕ ਚਾਰ ਸਾਲਾ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੁਕਾਨ ਦੇ ਵਿੱਚ ਮੌਜੂਦ ਤਿੱਨ ਲੋਕ ਇਸ ਪੂਰੀ ਘਟਨਾ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ । ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ । ਉਥੇ ਹੀ ਪੁਲੀਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।