ਪੰਜਾਬ ਦੀ ਧੀ ਬਣੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨਵੀਂ ਕਪਤਾਨ, ਮੁੱਖਮੰਤਰੀ ਭਗਵੰਤ ਨੇ ਦਿੱਤੀ ਵਧਾਈ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਪੰਜਾਬੀ ਜਿਥੇ ਵੀ ਜਾਂਦੇ ਨੇ ਆਪਣੇ ਟੈਲੇਂਟ ਨਾਲ ਚਾਰੇ ਪਾਸੇ ਧੱਕ ਪਾ ਦਿੰਦੇ ਹਨ । ਅਜਿਹੀ ਹੀ ਇਕ ਵੱਖਰੀ ਮਿਸਾਲ ਆਪਣੇ ਟੈਲੇਂਟ ਦੇ ਜ਼ਰੀਏ ਪੰਜਾਬ ਦੀ ਇੱਕ ਧੀ ਨੇ ਕਾਇਮ ਕੀਤੀ ਹੈ । ਇਸ ਪੰਜਾਬ ਦੀ ਧੀ ਵੱਲੋਂ ਧੀ ਪਹਿਲੀ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਨਵੀਂ ਕਪਤਾਨ ਬਣੀ ਹੈ ਜਿਸ ਦੇ ਚਲਦੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਵਧਾਈ ਦਿੱਤੀ ਗਈ ਹੈ । ਦਰਅਸਲ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਅੱਠ ਜੂਨ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਅੈਲਾਨ ਕਰ ਦਿੱਤਾ ।

ਉਹ ਵਨ ਡੇ ਅਤੇ ਟੈਸਟ ਵਿੱਚ ਟੀਮ ਦੀ ਕਪਤਾਨ ਰਹਿ ਚੁੱਕੀ ਸੀ ਸੰਨਿਆਸ ਲੈਣ ਤੋਂ ਕੁਝ ਸਮਾਂ ਬਾਅਦ ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਹਰਮਨਪ੍ਰੀਤ ਕੌਰ ਦੇ ਨਾਂ ਦਾ ਐਲਾਨ ਵਨ ਡੇਅ ਕਪਤਾਨ ਵਜੋਂ ਕਰ ਦਿੱਤਾ ਗਿਆ ਹੈ । ਇਸ ਵੱਡੀ ਪ੍ਰਾਪਤੀ ਦੇ ਚੱਲਦੇ ਪੰਜਾਬੀ ਭਾਈਚਾਰੇ ਦੇ ਵਿਚ ਕਾਫੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਮੋਗਾ ਦੀ ਜੰਮਪਲ ਸਾਡੀ ਧੀ ਹਰਮਨਪ੍ਰੀਤ ਕੌਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਬਣਾਏ ਜਾਣ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਵੱਲੋਂ ਇਸ ਬਾਬਤ ਇਕ ਟਵੀਟ ਕੀਤਾ ਗਿਆ ਤੇ ਟਵੀਟ ਕਰਕੇ ਉਨ੍ਹਾਂ ਲਿਖਿਆ ਮਿਹਨਤ ਜਾਰੀ ਰੱਖੋ..

ਆਪਣੀ ਖੇਡ ਪ੍ਰਤਿਭਾ ਨਾਲ ਦੇਸ਼ ਸਮੇਤ ਪੰਜਾਬ ਦਾ ਨਾਂਅ ਦੁਨੀਆ ਭਰ ‘ਚ ਬੁਲੰਦੀਆਂ ‘ਤੇ ਲੈ ਕੇ ਜਾਓ..ਮੇਰੇ ਵੱਲੋਂ ਸ਼ੁਭਕਾਮਨਾਵਾਂ। ਗੌਰਤਲਬ ਹੈ ਕਿ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਵਨਡੇ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ। ਨਿਊਜ਼ੀਲੈਂਡ ‘ਚ ਵਿਸ਼ਵ ਕੱਪ ਦੌਰਾਨ ਝੂਲਨ ਟੀਮ ਦੇ ਨਾਲ ਸੀ। ਸਨੇਹ ਰਾਣਾ ਨੂੰ ਵੀ ਬਾਹਰ ਕਰ ਦਿੱਤਾ ਗਿਆ ਹੈ।

ਜੇਮਿਮਾ ਰੌਡਰਿਗਸ ਦੀ ਟੀ-20 ਅੰਤਰਰਾਸ਼ਟਰੀ ਟੀਮ ਵਿੱਚ ਵਾਪਸੀ ਹੋਈ ਹੈ। ਪਰ ਦੂਜੇ ਪਾਸੇ ਜਿਸ ਤਰ੍ਹਾਂ ਪੰਜਾਬ ਦੀ ਧੀ ਨੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ ਉਸ ਦੇ ਚਲਦੇ ਹੁਣ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ।