ਆਈ ਤਾਜ਼ਾ ਵੱਡੀ ਖਬਰ
ਸਰਕਾਰਾਂ ਦੇ ਵੱਲੋਂ ਸਮੇਂ ਸਮੇਂ ਤੇ ਲੋਕਾਂ ਦੀ ਭਲਾਈ ਦੇ ਲਈ , ਪਿੰਡ ਦੇ ਅਤੇ ਇਲਾਕੇ ਦੇ ਵਿਕਾਸ ਦੇ ਲਈ ਨਵੀਆਂ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ । ਸਰਕਾਰਾਂ ਦੇ ਵੱਲੋਂ ਸਮੇਂ ਸਮੇਂ ਤੇ ਵਿਕਾਸ ਕਾਰਜ ਕਰਵਾਏ ਜਾਂਦੇ ਨੇ ਤਾਂ ਜੋ ਲੋਕਾਂ ਨੂੰ ਤਰੱਕੀ ਦੀ ਰਾਹ ਵੱਲ ਲਿਜਾਇਆ ਜਾ ਸਕੇ । ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਵੱਲੋਂ ਹੁਣ ਤਕ ਆਮ ਲੋਕਾਂ ਦੇ ਵਿਕਾਸ ਦੇ ਲਈ ਬਹੁਤ ਸਾਰੇ ਕਾਰਜ ਕੀਤੇ ਗਏ ਹਨ। ਜਿਸ ਦੀਆਂ ਸੁਵਿਧਾਵਾਂ ਦਾ ਆਨੰਦ ਅੱਜ ਵੀ ਲੋਕ ਮਾਣ ਰਹੇ ਹਨ । ਇਸੇ ਵਿਚਕਾਰ ਹੁਣ ਪੰਜਾਬੀਆਂ ਦੇ ਲਈ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਪੰਜਾਬ ਸਰਕਾਰ ਦੇ ਵੱਲੋਂ ਹੁਣ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਪੇਂਡੂ ਲੋਕਾਂ ਦੀ ਭਲਾਈ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਹੁਣ ਨਵੇਂ ਹੁਕਮ ਜਾਰੀ ਕੀਤੇ ਗਏ ਹਨ । ਹੁਣ ਪੰਜਾਬ ਮੰਡੀ ਬੋਰਡ ਦੇ ਵੱਲੋਂ ਇਕ ਪੱਤਰ ਜਾਰੀ ਕਰਕੇ ਪੰਜਾਬ ਦੇ ਪੇਂਡੂ ਖੇਤਰ ਦੇ ਨਾਲ ਜੁੜਨ ਵਾਲੀਆਂ ਕੱਚੀਆਂ ਸੜਕਾਂ ਨੂੰ ਪੱਕਾ ਕਰਨ ਵਾਸਤੇ ਸੱਤ ਸੌ ਚਰੱਨਵੇ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ । ਜਿਨ੍ਹਾਂ ਦੇ ਵਿੱਚ ਹੁਸ਼ਿਆਰਪੁਰ ,ਲੁਧਿਆਣਾ ਅਤੇ ਗੁਰਦਾਸਪੁਰ ਦੇ ਜ਼ਿਲ੍ਹੇ ਵੀ ਸ਼ਾਮਲ ਹਨ । ਸਰਕਾਰ ਦੇ ਵੱਲੋਂ ਇਹ ਫ਼ੈਸਲਾ ਪਿੰਡਾਂ ਦੇ ਵਿਚ ਕੱਚੀਆਂ ਸੜਕਾਂ ਦੇ ਕਾਰਨ ਆ ਰਹੀਆ ਲੋਕਾਂ ਨੂੰ ਦਿੱਕਤਾਂ ਨੂੰ ਵੇਖਦੇ ਹੋਏ ਹੀ ਲਿਆ ਗਿਆ ਹੈ ,ਤਾਂ ਜੋ ਉਨ੍ਹਾਂ ਨੂੰ ਵਿਕਾਸ ਦੇ ਵੱਲ ਲਿਜਾਇਆ ਜਾ ਸਕੇ ।
ਸੜਕਾਂ ਠੀਕ ਨਾ ਹੋਣ ਦੇ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਤੇ ਹੁਣ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਲੋਕਾਂ ਦੇ ਵਿਚ ਵੀ ਕਾਫੀ ਖੁਸ਼ੀ ਦਾ ਮਾਹੌਲ ਵੇਖਣ ਮਿਲ ਰਿਹਾ ਹੈ । ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਇੱਕ ਪੱਤਰ ਜਾਰੀ ਕੀਤਾ ।
ਇਸ ਪੱਤਰ ਵਿਚ ਉਨ੍ਹਾਂ ਨੇ ਲਿਖਿਆ ਕਿ ਪੰਜਾਬ ਸਰਕਾਰ ਨਵੀਆਂ ਸੜਕਾਂ ਨੂੰ ਡਿਪਟੀ ਕਮਿਸ਼ਨਰ ਰਾਹੀਂ ਅਗਲੇ ਮਹੀਨੇ ਟੈਂਡਰ ਲਗਾਏ ਜਾਣਗੇ ਤੇ ਜ਼ਿਲ੍ਹੇ ਦੇ ਵਿਕਾਸ ਕੀਤਾ ਜਾਵੇਗਾ ਤੇ ਲੋਕਾਂ ਨੂੰ ਆਉਣ ਜਾਣ ਦੇ ਵਿਚ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਨਾਲ ਹੀ ਲੋਕ ਦੁਰਘਟਨਾਵਾਂ ਤੋਂ ਵੀ ਬਚ ਸਕਣਗੇ । ਕਿਉਂਕਿ ਜ਼ਿਆਦਾਤਰ ਸੜਕੀ ਹਾਦਸੇ ਵਾਪਰਨ ਦਾ ਕਾਰਨ ਹੀ ਹੈ ਸੜਕਾਂ ਦਾ ਠੀਕ ਨਾ ਹੋਣਾ ਹੈ। ਹੁਣ ਇਸ ਫ਼ੈਸਲੇ ਤੋਂ ਬਾਅਦ ਪੇਂਡੂ ਖੇਤਰਾਂ ਚ ਲੋਕਾਂ ਦੇ ਵਿੱਚ ਕਾਫੀ ਖ਼ੁਸ਼ੀ ਵੇਖਣ ਨੂੰ ਮਿਲ ਰਹੀ ਹੈ ।
Previous Postਪੰਜਾਬ ਚ ਇਹ ਗੱਡੀਆਂ ਵਾਲੇ ਹੋ ਜਾਣ ਸਾਵਧਾਨ , ਨਹੀਂ ਤਾ ਜਾਵੋਂਗੇ ਰਗੜੇ – ਆਈ ਤਾਜਾ ਵੱਡੀ ਖਬਰ
Next Postਤੋਬਾ ਤੋਬਾ : ਪੰਜਾਬ ਚ ਇਥੇ ਟੈਸਟ ਕਰਨ ਵਾਲੇ ਡਾਕਟਰਾਂ ਨੂੰ ਇਸ ਕਾਰਨ ਸੜਕ ਤੇ ਦੋੜਾ ਦੋੜਾ ਕੇ ਕੁਟਿਆ-ਮਚਿਆ ਹੜਕੰਪ