ਪੰਜਾਬ ਦੀ ਇਸ ਮਹਾਨ ਹਸਤੀ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਸਾਹਮਣੇ ਆਉਣ ਵਾਲੀਆਂ ਦੁਖਦਾਈ ਖਬਰਾਂ ਦਾ ਜਿਥੇ ਪੰਜਾਬ ਦੇ ਹਾਲਾਤਾਂ ਉਪਰ ਗਹਿਰਾ ਅਸਰ ਹੁੰਦਾ ਹੈ। ਉਥੇ ਹੀ ਵੱਖ ਵੱਖ ਖੇਤਰਾਂ ਵਿੱਚ ਆਪਣਾ ਇੱਕ ਸਥਾਨ ਰੱਖਣ ਵਾਲੀਆਂ ਅਜਿਹੀਆਂ ਮਹਾਨ ਸਖ਼ਸ਼ੀਅਤਾਂ ਵੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਹਮੇਸ਼ਾ ਲਈ ਗੁਰੂ ਚਰਨਾਂ ਵਿੱਚ ਜਾ ਰਹੀਆਂ ਹਨ। ਜਿਨ੍ਹਾਂ ਦੀ ਕਮੀ ਇਸ ਸੰਸਾਰ ਤੋਂ ਜਾਣ ਨਾਲ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਉਥੇ ਹੀ ਪੰਜਾਬ ਅੰਦਰ ਵੱਖ-ਵੱਖ ਖੇਤਰਾਂ ਵਿੱਚ ਕੀਤੇ ਗਏ ਕਾਰਜਾਂ ਅਤੇ ਪੰਜਾਬ ਨੂੰ ਦਿੱਤੀ ਗਈ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਜਿੱਥੇ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਾਹਿਤ ਜਗਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਖਸ਼ੀਅਤਾ ਕਰੋਨਾ, ਕਈ ਬੀਮਾਰੀਆਂ , ਸੜਕ ਹਾਦਸਿਆਂ ਅਤੇ ਹੋਰ ਹਾਦਸਿਆ ਦੇ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਰਹੀਆਂ ਹਨ। ਹੁਣ ਪੰਜਾਬ ਦੀ ਇਸ ਮਹਾਨ ਹਸਤੀ ਦੀ ਹੋਈ ਅਚਾਨਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਹਿਤ ਜਗਤ ਵਿਚ ਉਸ ਸਮੇਂ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਦੋਂ ਉਘੇ ਲਿਖਾਰੀ ਪ੍ਰੋਫੈਸਰ ਗੁਰਨਾਮ ਸਿੰਘ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ। ਜਿੱਥੇ ਉਨ੍ਹਾਂ ਵੱਲੋਂ 30 ਦੇ ਕਰੀਬ ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ ਗਈਆਂ, ਉਹਨਾਂ ਦੇ ਜਾਣ ਨਾਲ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ ਜਿਨ੍ਹਾਂ ਵੱਲੋਂ ਹਮੇਸ਼ਾਂ ਹੀ ਦਲਿਤ ਭਾਈਚਾਰੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ।

ਉਨ੍ਹਾਂ ਵੱਲੋਂ ਸਦਾ ਹੀ ਮਨੂੰਵਾਦੀ ਸੋਚ ,ਜਾਤੀਵਾਦ ਅਤੇ ਫਾਸੀਵਾਦੀ ਸੋਚ ਦਾ ਜ਼ੋਰਦਾਰ ਵਿਰੋਧ ਕੀਤਾ ਜਾਂਦਾ ਰਿਹਾ। ਸਭ ਨੂੰ ਆਖਿਆ ਜਾਂਦਾ ਸੀ ਕਿ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਵੀ ਆਪਣੀ ਦਲੀਲ ਰਾਹੀਂ ਡੂੰਘਾ ਅਸਰ ਰੱਖਣ ਦੇ ਸਮਰੱਥ ਸਨ। ਉਹਨਾਂ ਵੱਲੋਂ ਜਿੱਥੇ ਸਦਾ ਹੀ ਸੰਘਰਸ਼ ਕੀਤਾ ਗਿਆ ਉਥੇ ਹੀ ਉਨ੍ਹਾਂ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਪਣੀਆਂ ਅਧਿਆਪਨ ਦੀਆਂ ਸੇਵਾਵਾਂ ਵੀ ਨਿਭਾਈਆਂ ਗਈਆਂ। ਉਨ੍ਹਾਂ ਦਾ ਜਨਮ ਪੰਜਾਬ ਦੇ ਜਿਲਾ ਮੁਕਤਸਰ ਅਧੀਨ ਆਉਂਦੇ ਪਿੰਡ ਧੂੜਕੋਟ ਰਣਸੀਂਹ ਵਿਖੇ ਹੋਇਆ ਸੀ।

ਜਿੱਥੇ ਪ੍ਰੋਫੈਸਰ ਗੁਰਨਾਮ ਸਿੰਘ ਨੇ 26 ਅਕਤੂਬਰ 1947 ਦੇ ਵਿੱਚ ਪਿਤਾ ਕਰਤਾਰ ਸਿੰਘ ਰਾਗੀ ਦੇ ਘਰ ਜਨਮ ਲਿਆ। ਉਥੇ ਹੀ ਉਨ੍ਹਾਂ ਵੱਲੋਂ ਉੱਚ ਵਿੱਦਿਆ ਹਾਸਲ ਕੀਤੀ ਗਈ। ਹੁਣ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਜਿਸ ਕਾਰਨ 71 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਵੱਖ-ਵੱਖ ਸ਼ਖਸੀਅਤਾਂ ਵੱਲੋਂ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।