ਪੰਜਾਬ ਦੀ ਇਸ ਮਸ਼ਹੂਰ ਮਹਾਨ ਹਸਤੀ ਦੀ ਹੋਈ ਅਚਾਨਕ ਮੌਤ , ਦੇਸ਼ ਵਿਦੇਸ਼ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਤੋਂ ਸ਼ੁਰੂ ਹੋਈ ਕਰੋਨਾ ਨਾਲ ਵਿਸ਼ਵ ਭਰ ਵਿਚ ਕਾਫੀ ਜਾਨੀ ਨੁਕਸਾਨ ਹੋਇਆ ਹੈ, ਇਸ ਮਹਾਮਾਰੀ ਦੇ ਦੌਰਾਨ ਲੱਖਾਂ ਦੇ ਹਿਸਾਬ ਨਾਲ ਜਿੱਥੇ ਆਮ ਜਨਤਾ ਦੀ ਜਾਨ ਜਾ ਰਹੀ ਹੈ ਉੱਥੇ ਹੀ ਕਾਫੀ ਜਾਨੀਆ ਮਾਨੀਆ ਹਸਤੀਆ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆਂ ਹਨ, ਆਏ ਦਿਨ ਕਿਸੇ ਨਾ ਕਿਸੇ ਕਾਰਨ ਹੋਈ ਇਨ੍ਹਾਂ ਹਸਤੀਆਂ ਦੀ ਮੌਤ ਦੁਨੀਆ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਕਰੋਨਾ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੇ ਲੋਕਾਂ ਨੂੰ ਘੇਰ ਕੇ ਰੱਖਿਆ ਹੋਇਆ ਹੈ, ਅਤੇ ਅਜਿਹੀਆਂ ਕਈ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਸ ਨਾਲ ਲੋਕਾਂ ਵਿਚ ਸੋਗ ਦੀ ਲਹਿਰ ਛਾ ਜਾਂਦੀ ਹੈ।

ਗੱਲ ਕੀਤੀ ਜਾਵੇ ਵੱਖ ਵੱਖ ਖੇਤਰਾਂ(ਫਿਲਮ ਜਗਤ, ਸੰਗੀਤ ਜਗਤ ,ਧਾਰਮਿਕ ਜਗਤ,ਸਾਹਿਤਕ ਜਗਤ,ਰਾਜਨੀਤਿਕ ਜਗਤ, ਖੇਡ ਜਗਤ)ਵਿਚੋਂ ਵੀ ਬਹੁਤ ਸਾਰੀਆਂ ਸਖਸ਼ੀਅਤਾਂ ਕਿਸੇ ਨਾ ਕਿਸੇ ਕਾਰਨ ਇਸ ਸੰਸਾਰ ਨੂੰ ਅਲਵਿਦਾ ਆਖ ਗਈਆਂ ਹਨ, ਇਸ ਦੁਨੀਆਂ ਤੋਂ ਜਾਣ ਵਾਲੀਆਂ ਇਨ੍ਹਾਂ ਮਹਾਨ ਸਖਸ਼ੀਅਤਾਂ ਦੀ ਕਮੀ ਉਹਨਾਂ ਦੇ ਖੇਤਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਅਜਿਹੀ ਹੀ ਇਕ ਮਸ਼ਹੂਰ ਹਸਤੀ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਇਕ ਉਘੇ ਸਾਹਿਤਕਾਰ ਡਾਕਟਰ ਹਰਨੇਕ ਸਿੰਘ ਕੋਮਲ ਜੋ ਅੱਜ ਸਵੇਰੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।

ਉਹਨਾਂ ਦਾ ਸੰਸਕਾਰ ਉਨ੍ਹਾਂ ਦੇ ਸਪੁੱਤਰ ਗੁਲਵੰਤ ਸਿੰਘ ਗੋਲਡੀ ਦੁਆਰਾ ਪਿੰਡ ਮਲੋਟ ਵਿੱਚ ਧਾਰਮਿਕ ਰਸਮਾਂ ਨਾਲ ਕੀਤਾ ਗਿਆ।ਜਿਲ੍ਹਾ ਮੁਕਤਸਰ ਦੇ ਪਿੰਡ ਆਲਮਵਾਲਾ ਵਿੱਚ 15 ਨਵੰਬਰ 1943 ਨੂੰ ਪਿਤਾ ਕਿਰਪਾਲ ਸਿੰਘ ਅਤੇ ਮਾਤਾ ਰਾਜ ਕੌਰ ਦੇ ਘਰ ਵਿਚ ਪੈਦਾ ਹੋਏ, ਡਾਕਟਰ ਹਰਨੇਕ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਦੌਰਾਨ ਹੀ ਆਪਣੇ ਪੰਜਾਬੀ ਦੇ ਅਧਿਆਪਕ ਗਿਆਨੀ ਗੁਰਬਖਸ਼ ਸਿੰਘ ਦੀ ਪ੍ਰੇਰਨਾ ਤੋ ਪਿਆ। ਉਸ ਸਦੀ ਦੇ ਉਘੇ ਲਿਖਾਰੀ ਦਵਿੰਦਰ ਸਤਿਆਰਥੀ, ਅੰਮ੍ਰਿਤਾ ਪ੍ਰੀਤਮ, ਸੁਜਾਨ ਸਿੰਘ ਅਤੇ ਪ੍ਰੋਫੈਸਰ ਮੋਹਨ ਸਿੰਘ ਨੂੰ ਪੜ੍ਹਦਿਆਂ ਹੀ ਉਨ੍ਹਾਂ ਦੀ ਰੁਚੀ ਸਾਹਿਤ ਲਿਖਣ ਵਲ ਹੋ ਗਈ, ਅਤੇ ਉਨ੍ਹਾਂ ਦੁਆਰਾ “ਪੰਮੀ ਦਾ ਮੋਤੀ” ਜੋ ਕਿ ਉਨ੍ਹਾਂ ਦੀ ਪਹਿਲੀ ਲੰਬੀ ਬਾਲ ਕਹਾਣੀ ਸੀ ਬਾਲ ਮੈਗਜ਼ੀਨ ਦੁਆਰਾ ਪ੍ਰਕਾਸ਼ਿਤ ਕੀਤੀ ਗਈ।

2003 ਵਿੱਚ ਬਠਿੰਡਾ ਦੇ ਡੀ ਏ ਵੀ ਕਾਲਜ ਤੋਂ ਲੈਕਚਰਾਰ ਵਜੋਂ ਰਿਟਾਇਰ ਹੋਣ ਤੋਂ ਬਾਅਦ ਉਹ ਪਿਛਲੇ 20 ਸਾਲਾਂ ਤੋਂ ਪੂਰੀ ਤਰ੍ਹਾਂ ਸਾਹਿਤ ਵਿੱਚ ਡੁੱਬੇ ਹੋਏ ਸਨ ਅਤੇ ਹੁਣ ਤੱਕ ਉਨ੍ਹਾਂ ਦੁਆਰਾ ਆਪਣੀਆਂ ਲਗਭਗ ਢਾਈ ਦਰਜਨ ਪੁਸਤਕਾਂ ਪਾਠਕਾਂ ਦੇ ਰੂ-ਬਰੂ ਕਰ ਦਿੱਤੀਆਂ ਗਈਆਂ ਸਨ। ਆਪਣੇ ਸਾਹਿਤ ਵਿੱਚ ਉਨ੍ਹਾਂ ਵੱਲੋਂ ਬਾਲ ਸਾਹਿਤ,ਪੰਜਾਬੀ ਅਧਿਆਪਨ, ਕਵਿਤਾ, ਮਿੰਨੀ ਕਹਾਣੀ ਅਤੇ ਆਲੋਚਨਾ ਅਜਿਹੇ ਵਿਸ਼ਿਆਂ ਨੂੰ ਪਹਿਲ ਦਿੱਤੀ ਜਾਂਦੀ ਸੀ। ਉਨ੍ਹਾਂ ਦੀ ਮੌਤ ਕਾਰਨ ਸਾਹਿਤ ਜਗਤ ਨੂੰ ਇੱਕ ਵੱਡਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ।