ਆਈ ਤਾਜ਼ਾ ਵੱਡੀ ਖਬਰ
ਪੰਜਾਬ ਭਰ ਵਿੱਚ ਹਰ ਰੋਜ਼ ਲੁੱਟਾਂ ਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਜਿਸ ਦਾ ਮੁੱਖ ਕਾਰਨ ਹੈ ਚੋਰਾਂ ਅਤੇ ਲੁਟੇਰਿਆਂ ਦੇ ਵਧ ਰਹੇ ਹੌਸਲੇ । ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਸਮੇਂ ਸਮੇਂ ਤੇ ਅਜਿਹੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਕਾਰਜ ਕੀਤੇ ਜਾਂਦੇ ਹਨ , ਪਰ ਇਸ ਦੇ ਬਾਵਜੂਦ ਵੀ ਇਨ੍ਹਾਂ ਦੋਸ਼ੀਆਂ ਵੱਲੋਂ ਬਿਨਾਂ ਕਿਸੇ ਡਰ ਤੋਂ ਅਜਿਹੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਦਾ ਹੈ । ਤਾਜ਼ਾ ਮਾਮਲਾ ਪੰਜਾਬ ਤੇ ਮਹਾਂਨਗਰ ਜ਼ਿਲ੍ਹਾ ਜਲੰਧਰ ਤੋਂ ਸਾਹਮਣੇ ਆਇਆ, ਜਿਥੇ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਵੱਡੀ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।
ਦਮੋਰੀਆ ਪੁਲ ਤੇ ਪੰਜ ਲੱਖ ਚੌਂਹਠ ਹਜ਼ਾਰ ਰੁਪਏ ਦੀ ਲੁੱਟ ਖੋਹ ਦੀ ਵਾਰਦਾਤ ਵਾਪਰੀ । ਜਿਸ ਨਾਲ ਪੁਲੀਸ ਚ ਭਾਜੜਾਂ ਮੱਚ ਗਿਆ। ਦੱਸ ਦੇਈਏ ਕਿ ਇਹ ਇਲਾਕਾ ਸ਼ਹਿਰ ਦੇ ਵਿਚਕਾਰ ਪੈਂਦਾ ਹੈ ਇੱਥੇ ਲੋਕ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਆਉਂਦੇ ਜਾਂਦੇ ਰਹਿੰਦੇ ਹਨ । ਇਹ ਸ਼ਹਿਰ ਦਾ ਇਕ ਪ੍ਰਮੁੱਖ ਏਰੀਆ ਮੰਨਿਆ ਜਾਂਦਾ ਹੈ ਤੇ ਮੰਡੀ ਫੈਂਟਨਗੰਜ ,ਕਿਸ਼ਨਪੁਰਾ ,ਫਰਨੀਚਰ ਮਾਰਕੀਟ ਅਤੇ ਮਾਈ ਹੀਰਾ ਗੇਟ ਦੀ ਬੁੱਕ ਮਾਰਕੀਟ ਦੇ ਨੇੜੇ ਇਹ ਇਲਾਕਾ ਹੈ ।
ਅਜਿਹੇ ਚ ਇਸ ਇਲਾਕੇ ਵਿਚ ਐਨੀ ਵੱਡੀ ਲੁੱਟ ਖੋਹ ਦੀ ਘਟਨਾ ਵਾਪਰਨ ਕਰਕੇ ਆਲੇ ਦੁਆਲੇ ਦੇ ਲੋਕਾਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਘਟਨਾ ਸਬੰਧੀ ਹੋਰ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ । ਇਸ ਘਟਨਾ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ ਨਿਊ ਗਾਂਧੀ ਨਗਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਉਰਫ ਸੋਨੂੰ ਨੇ ਦੱਸਿਆ ਕਿ ਗਾਂਧੀ ਨਗਰ ਵਾਸੀ ਮਨੀ ਅਰੋੜਾ ਜੋ ਕਿ ਮੈਦਾ ਵਪਾਰੀ ਹੈ, ਨੇ ਮੈਨੂੰ ਬੈਂਕ ਵਿੱਚ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਸੀ।
ਜਦੋਂ ਪੈਸੇ ਲੈ ਕੇ ਦਮੋਰੀਆ ਪੁਲ ‘ਤੇ ਪਹੁੰਚਿਆ ਤਾਂ ਦੋ ਬਾਈਕ ਸਵਾਰਾਂ ਨੇ ਰਸਤਾ ਰੋਕ ਕੇ ਪਿਸਤੌਲ ਦੇ ਜ਼ੋਰ ‘ਤੇ ਨਕਦੀ ਲੁੱਟ ਲਈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ । ਫਿਲਹਾਲ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਇਸ ਘਟਨਾ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ।
Previous Postਕੇਂਦਰ ਦੀ ਮੋਦੀ ਸਰਕਾਰ ਵਲੋਂ ਕਰਤਾ ਵੱਡਾ ਐਲਾਨ, ਇਹਨਾਂ ਮੁਲਾਜ਼ਮਾਂ ਚ ਛਾਈ ਖੁਸ਼ੀ ਦੀ ਲਹਿਰ
Next Postਇਸ ਪਿੰਡ ਚ ਅਜਾਦੀ ਦੇ 75 ਸਾਲ ਬਾਅਦ ਪਹਿਲੀ ਵਾਰ ਮਿਲੀ ਸਰਕਾਰੀ ਨੌਕਰੀ, ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦਾ ਮਾਹੌਲ