ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾ ਭਗਵੰਤ ਮਾਨ ਨੂੰ ਕਰਨਾ ਪਵੇਗਾ ਇਹ ਕੰਮ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਕੱਲ੍ਹ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ । ਬੱਨਵੇ ਸੀਟਾਂ ਨਾਲ ਆਮ ਆਦਮੀ ਪਾਰਟੀ ਦੀ ਇਸ ਜਿੱਤ ਕਾਰਨ ਜਿੱਥੇ ਸਾਰੀਆਂ ਹੀ ਰਵਾਇਤੀ ਪਾਰਟੀਆਂ ਪਿੱਛੜ ਗਈਆ , ਉਥੇ ਹੀ ਇਸ ਇਤਿਹਾਸਕ ਜਿੱਤ ਦੇ ਚੱਲਦੇ ਪੰਜਾਬ ਭਰ ਵਿੱਚ ਕਾਫ਼ੀ ਖ਼ੁਸ਼ੀ ਵੇਖਣ ਨੂੰ ਮਿਲ ਰਹੀ ਹੈ l ਹਰ ਕਿਸੇ ਦੇ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਸ਼ਾਇਦ ਹੁਣ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਚੰਗਾ ਹੋਵੇਗਾ । ਉੱਥੇ ਭਗਵੰਤ ਮਾਨ ਜਿਹਨਾਂ ਦੀ ਪਾਰਟੀ ਨੇ ਜਿੱਤ ਹਾਸਲ ਕੀਤੀ ਤੇ ਉਹ ਕਲ ਪੰਜਾਬ ਦੇ ਨਵੇਂ ਸੀਐਮ ਬਣੇ ਹਨ ਤੇ ਹਰ ਕਿਸੇ ਦੇ ਵੱਲੋਂ ਓਹਨਾ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ l

ਇਸੇ ਦਰਮਿਆਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਇੱਕ ਵੱਡਾ ਕੰਮ ਕਰਨਾ ਹੋਵੇਗਾ, ਕਿਉਂਕਿ ਸੰਵਿਧਾਨ ਮੁਤਾਬਕ ਇਕ ਵਿਅਕਤੀ ਲੋਕ ਸਭਾ ਅਤੇ ਵਿਧਾਨ ਸਭਾ ਦੋਵਾਂ ਅਹੁਦਿਆਂ ਤੇ ਨਹੀਂ ਰਹਿ ਸਕਦਾ l ਇਸ ਲਈ ਹੁਣ ਭਗਵੰਤ ਮਾਨ ਜੋ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਹਨ ਉਹ ਹੁਣ ਜਾਂ ਤਾਂ ਲੋਕ ਸਭਾ ਵਿੱਚ ਰਹਿ ਸਕਦੇ ਹਨ ਜਾਂ ਫਿਰ ਵਿਧਾਨ ਸਭਾ ਦੇ ਮੈਂਬਰ l

ਇਨ੍ਹਾਂ ਦੋਵਾਂ ਸੀਟਾਂ ਵਿੱਚੋਂ ਭਗਵੰਤ ਮਾਨ ਨੂੰ ਇੱਕ ਸੀਟ ਚੁਣਨੀ ਪਵੇਗੀ । ਇਸੇ ਦੇ ਚੱਲਦੇ ਅੱਜ ਭਗਵੰਤ ਮਾਨ ਜਿੱਥੇ ਸਹੁੰ ਚੁੱਕਣਗੇ , ਉਥੇ ਹੀ ਉਨ੍ਹਾਂ ਦੇ ਵੱਲੋਂ ਵਿਧਾਨ ਸਭਾ ਜਾਂ ਫਿਰ ਲੋਕ ਸਭਾ ਦੋਵਾਂ ਵਿੱਚੋਂ ਇਕ ਸੀਟ ਵੀ ਚੁੰਣਨੀ ਹੈ ਤੇ ਹੁਣ ਭਗਵੰਤ ਮਾਨ ਧੂਰੀ ਤੋਂ ਜਿੱਤ ਚੁੱਕੇ ਹਨ ਤੇ ਧੂਰੀ ਹਲਕਾ ਲੋਕ ਸਭਾ ਹਲਕਾ ਸੰਗਰੂਰ ਚ ਹੀ ਆਉਂਦਾ ਹੈ ਜਿੱਥੇ ਖੁਦ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਸੰਸਦ ਮੈਂਬਰ ਹਨ ।

ਇਸ ਦੇ ਚੱਲਦੇ ਹੁਣ ਛੇਤੀ ਹੀ ਉਹ ਲੋਕ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣਗੇ ਤੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ । ਜ਼ਿਕਰਯੋਗ ਹੈ ਕਿ ਕੱਲ੍ਹ ਪੰਜਾਬ ਭਰ ਵਿੱਚ ਵਿਧਾਨਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ l ਹਰ ਕਿਸੇ ਦੇ ਵੱਲੋਂ ਵੱਖੋ ਵੱਖਰੀਆਂ ਕਿਆਸੀਆਂ ਲਗਾਈਆਂ ਜਾ ਰਹੀਆਂ ਸੀ, ਪਰ ਜਿਸ ਤਰ੍ਹਾਂ ਦੀ ਜਿੱਤ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਇਕ ਇਤਿਹਾਸਕ ਜਿੱਤ ਇਸ ਪਾਰਟੀ ਨੇ ਪੰਜਾਬ ਦੇ ਇਤਿਹਾਸ ਦੇ ਵਿੱਚ ਦਰਜ ਕੀਤੀ ਹੈ ।