ਪੰਜਾਬ ਦਾ ਫੌਜੀ ਨੌਜਵਾਨ ਚੀਨ ਦੇ ਬਾਰਡਰ ਤੇ ਹੋਇਆ ਸ਼ਹੀਦ, ਇਲਾਕਾ ਨਿਵਾਸੀਆਂ ਚ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਬੇਰੁਜਗਾਰੀ ਦੇ ਚਲਦੇ ਹੋਇਆ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਉਥੇ ਹੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਆਪਣੇ ਹੀ ਦੇਸ਼ ਵਿੱਚ ਰਹਿ ਕੇ ਕੰਮ ਕਰ ਕੀਤੇ ਜਾਂਦੇ ਹਨ ਅਤੇ ਵੱਖ ਵੱਖ ਵਿਭਾਗਾਂ ਦੇ ਵਿੱਚ ਨੌਕਰੀ ਵੀ ਹਾਸਲ ਕੀਤੀ ਹੈ। ਸਰਹੱਦਾਂ ਉਪਰ ਤੈਨਾਤ ਕਰ ਦਿਤੇ ਜਾਣ ਵਾਲੇ ਫੌਜੀਆਂ ਵਿੱਚ ਜਿੱਥੇ ਵਧੇਰੇ ਗਿਣਤੀ ਪੰਜਾਬ ਦੇ ਨੌਜਵਾਨਾਂ ਦੀ ਹੁੰਦੀ ਹੈ। ਜੋ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਸਰਹੱਦਾਂ ਤੇ ਦਿਨ ਰਾਤ ਆਪਣੀਆਂ ਸੇਵਾਵਾਂ ਦਿੰਦੇ ਹਨ ਅਤੇ ਦੇਸ਼ ਦੇ ਲੋਕਾਂ ਦੀ ਰਾਖੀ ਕਰਦੇ ਹਨ। ਇਨ੍ਹਾਂ ਫੌਜੀਆਂ ਦੇ ਚਲਦਿਆਂ ਹੋਇਆਂ ਹੀ ਸਾਰੇ ਦੇਸ਼ ਦੇ ਲੋਕ ਸੁਰੱਖਿਅਤ ਆਪਣੇ ਘਰਾਂ ਵਿੱਚ ਚੈਨ ਦੀ ਨੀਂਦ ਸੌਂਦੇ ਹਨ।

ਪਰ ਵਾਪਰਨ ਵਾਲੀਆਂ ਕਈ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਸਰਹੱਦਾਂ ਦੀ ਰਾਖੀ ਕਰਨ ਵਾਲੇ ਇਹ ਦੇਸ਼ ਦੇ ਨੌਜਵਾਨ ਸ਼ਹੀਦ ਵੀ ਹੋ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਡਿੱਗ ਪੈਂਦਾ ਹੈ। ਹੁਣ ਪੰਜਾਬ ਦਾ ਫੌਜੀ ਨੌਜਵਾਨ ਚੀਨ ਦੇ ਬਾਡਰ ਤੇ ਸ਼ਹੀਦ ਹੋਇਆ ਹੈ ਜਿਸ ਨਾਲ ਇਲਾਕਾ ਨਿਵਾਸੀਆਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਘਟਨਾ ਹਲਕਾ ਜੀਰਾ ਦੇ ਅਧੀਨ ਆਉਂਦੇ ਪਿੰਡ ਲਹੁਕੇ ਕਲਾਂ ਤੋਂ ਸਾਹਮਣੇ ਆਈ ਹੈ।

ਜਿੱਥੇ ਇਸ ਪਿੰਡ ਦਾ ਫੌਜੀ ਨੌਜਵਾਨ ਜੋ ਇਸ ਸਮੇਂ ਚੀਨ ਦੇ ਬਾਰਡਰ ਤੇ ਤਨਾਤ ਸੀ। ਉਥੇ ਹੀ ਬਾਰਡਰ ਤੇ ਡਿਊਟੀ ਕਰਦਿਆਂ ਹੋਇਆਂ ਕੁਲਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਪਿੰਡ ਮਿਲਦਿਆਂ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸਿਆ ਗਿਆ ਹੈ ਕਿ ਜਿਥੇ ਇਸ ਸ਼ਹੀਦ ਨੌਜਵਾਨ ਦੀ ਪੋਸਟਿੰਗ ਚੀਨ ਤੇ ਬਾਰਡਰ ਤੇ ਸੀ ਉੱਥੇ ਹੀ ਇਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਮੰਗਲਵਾਰ ਨੂੰ ਉਸਦੇ ਜੱਦੀ ਪਿੰਡ ਲਿਆਂਦਾ ਜਾਵੇਗਾ ਅਤੇ ਪਿੰਡ ਪਹੁੰਚਣ ਤੇ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਸ਼ਹੀਦ ਫੌਜੀ ਆਪਣੇ ਪਰਿਵਾਰ ਵਿੱਚ ਜਿੱਥੇ ਆਪਣੀ ਮਾਂ ,ਵੱਡਾ ਭਰਾ , ਪਤਨੀ ਅਤੇ ਪੁੱਤਰ ਨੂੰ ਛੱਡ ਗਿਆ ਹੈ। ਉਥੇ ਹੀ ਇਸ ਨੌਜਵਾਨ ਦੇ ਸ਼ਹੀਦ ਹੋਣ ਦੀ ਖਬਰ ਮਿਲਦੇ ਹੀ ਵੱਖ-ਵੱਖ ਸਖਸ਼ੀਅਤਾਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।