ਪੰਜਾਬ ਦਾ ਇਹ ਸਰਕਾਰੀ ਸਕੂਲ ਬਟੋਰ ਰਿਹਾ ਸੁਰਖੀਆਂ, ਬੈਸਟ ਸਕੂਲ’ ਐਵਾਰਡ ਲਈ ਹੋਈ ਚੋਣ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਕਿ ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੁੰਦੀ ਹੈ ਜਿਸ ਤੋਂ ਬਿਨਾਂ ਇਨਸਾਨ ਦੀ ਜ਼ਿੰਦਗੀ ਦੀ ਅਹਿਮੀਅਤ ਦਾ ਪਤਾ ਨਹੀਂ ਚਲਦਾ ਅਤੇ ਇਸ ਵਿਦਿਆ ਨੂੰ ਗ੍ਰਹਿਣ ਕਰਕੇ ਹੀ ਇਨਸਾਨ ਜਿਥੇ ਉੱਚ ਅਹੁਦਿਆਂ ਉਪਰ ਪਹੁੰਚਦਾ ਹੈ , ਉਥੇ ਹੀ ਇਹ ਵਿਦਿਆ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿਚ ਅਜਿਹੀ ਰੌਸ਼ਨੀ ਪੈਦਾ ਕਰ ਦਿੰਦੀ ਹੈ ਜੋ ਅੱਗੇ ਜਾ ਕੇ ਬਹੁਤ ਸਾਰੇ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ। ਅੱਜ ਇਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿਦਿਅਕ ਅਦਾਰਿਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ ਹੈ ਅਤੇ ਬਹੁਤ ਸਾਰੀਆਂ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਹਨ। ਉੱਥੇ ਹੀ ਬਹੁਤ ਸਾਰੇ ਸਕੂਲਾਂ ਵੱਲੋਂ ਵਿਦਿਆ ਦੇ ਨਾਲ-ਨਾਲ ਹੋਰ ਖੇਤਰਾਂ ਵਿੱਚ ਵੀ ਮੱਲਾਂ ਮਾਰੀਆਂ ਗਈਆਂ ਹਨ ਅਤੇ ਕਈ ਰਿਕਾਰਡ ਆਪਣੇ ਨਾਂ ਕੀਤੇ ਜਾ ਰਹੇ ਹਨ।

ਹੁਣ ਪੰਜਾਬ ਦਾ ਇਹ ਸਰਕਾਰੀ ਸਕੂਲ ਸੁਰਖੀਆਂ ਬਟੌਰ ਰਿਹਾ ਹੈ ਜਿੱਥੇ ਇਸਦੀ ਬੈਸਟ ਸਕੂਲ ਦੇ ਐਵਾਰਡ ਲਈ ਚੋਣ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਹੁਣ ਪੰਜਾਬ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਅਧੀਨ ਆਉਂਦੇ ਹਲਕਾ ਜੀਰਾ ਦੇ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੂੰ ਪੰਜਾਬ ਵਿੱਚ ਸਭ ਤੋਂ ਬਿਹਤਰ ਸਕੂਲ ਵਜੋਂ ਚੁਣਿਆ ਗਿਆ ਹੈ ਅਤੇ ਇਸ ਸਕੂਲ ਨੂੰ ਬੈਸਟ ਸਕੂਲ ਦਾ ਐਵਾਰਡ ਦੇਣ ਦਾ ਐਲਾਨ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ।

ਉੱਥੇ ਹੀ ਸਰਕਾਰ ਵੱਲੋਂ ਇਸ ਸਕੂਲ ਦੀ ਇਕ ਹੋਰ ਕਾਮਯਾਬੀ ਵਾਸਤੇ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਗਰਾਂਟ ਵੀ ਇਸ ਸਕੂਲ ਨੂੰ ਦਿੱਤੇ ਜਾਣ ਦਾ ਐਲਾਨ ਵੀ ਕਰ ਦਿਤਾ ਗਿਆ ਹੈ। ਦੱਸ ਦਈਏ ਕਿ ਜਿਥੇ ਸਰਕਾਰੀ ਫੰਡਾਂ ਤੋਂ ਇਲਾਵਾ ਐਨ ਆਰ ਆਈ ਵੀਰਾਂ ਦੀ ਮਦਦ ਦੇ ਨਾਲ ਇਸ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਵੱਲੋਂ ਦਿਨ-ਰਾਤ ਮਿਹਨਤ ਕੀਤੀ ਗਈ ਹੈ ਅਤੇ ਇਸ ਨੂੰ ਬੁਲੰਦੀਆਂ ਉੱਪਰ ਲਿਆਂਦਾ ਗਿਆ ਹੈ। ਉਥੇ ਹੀ ਦਸ ਦਈਏ ਕਿ ਇਸ ਸਕੂਲ ਵਿਚ ਜਿੱਥੇ ਜਮਨੇਜ਼ੀਅਮ ਆਮ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਹੈ ਉਥੇ ਹੀ ਸਕੂਲ ਵਿੱਚ ਖੇਡਾਂ ਦੇ ਮੈਦਾਨ ਵੀ ਬਣਾਏ ਗਏ ਹਨ।

ਵਿਦਿਆਰਥੀਆਂ ਵਾਸਤੇ ਬਿਹਤਰ ਸਹੂਲਤਾਂ ਲਈ ਭਾਗ ਸਿੰਘ ਕਬੱਡੀ ਅਕੈਡਮੀ ਤੋਂ ਇਲਾਵਾ ਹੋਰ ਖੇਡਾਂ ਵੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਖਿਡਾਈਆਂ ਜਾ ਰਹੀਆਂ ਹਨ,ਵਿਦਿਆਰਥੀਆਂ ਦੀ ਉੱਚ-ਵਿੱਦਿਆ ਵਾਸਤੇ ਜਿੱਥੇ ਵੱਖ ਵੱਖ ਸਿਖਲਾਈ ਅਤੇ ਸੈਮੀਨਾਰਾਂ ਦਾ ਹਿੱਸਾ ਬਣਨ ਵਾਲੇ ਸਮਾਰਟ ਕਲਾਸ ਰੂਮ, ਫ਼ਿਟਨੈਸ ਪਾਰਕ ਅਤੇ ਵਿੱਦਿਅਕ ਪਾਰਕ ਵੀ ਮੌਜੂਦ ਹਨ।