ਪੰਜਾਬ ਦਾ ਇਹ ਟੋਲ ਪਲਾਜਾ 20 ਮਾਰਚ ਤੱਕ ਕੀਤਾ ਗਿਆ ਬੰਦ , ਮੁਫ਼ਤ ਚ ਲੰਘਣਗੀਆਂ ਗੱਡੀਆਂ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਨਵੀਂ ਸਰਕਾਰ ਦਾ ਗਠਨ ਹੁੰਦੇ ਹੀ ਜਿੱਥੇ ਬਹੁਤ ਸਾਰੀਆਂ ਤਬਦੀਲੀਆਂ ਦੇਖੀਆਂ ਜਾ ਰਹੀਆਂ ਹਨ। ਉੱਥੇ ਹੀ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਸਰਕਾਰ ਐਕਸ਼ਨ ਮੁੜ ਵਿਚ ਨਜ਼ਰ ਆ ਰਹੀ ਹੈ ਜਿਸ ਵੱਲੋਂ ਕੰਮ ਕਰਨੇ ਸ਼ੁਰੂ ਕੀਤੇ ਗਏ ਹਨ। ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਥੇ ਵੱਖ-ਵੱਖ ਜਗ੍ਹਾ ਤੇ ਨਿਯੁਕਤ ਕੀਤੇ ਗਏ ਵਿਧਾਇਕਾਂ ਵੱਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਥੇ ਹੀ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਵੱਲੋਂ ਵੀ ਬਹੁਤ ਸਾਰੇ ਐਲਾਨ ਕੀਤੇ ਗਏ ਹਨ ਜਿਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਜਿੱਥੇ ਸਰਕਾਰੀ ਦਫਤਰਾਂ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਦਕਰ ਦੀਆਂ ਤਸਵੀਰਾਂ ਲੱਗ ਚੁੱਕੀਆਂ ਹਨ ਉਥੇ ਹੀ ਅਜੇ 16 ਮਾਰਚ ਨੂੰ ਸਹੁੰ ਚੁੱਕ ਸਮਾਗਮ ਕੀਤਾ ਜਾਵੇਗਾ।

ਪਰ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਐਲਾਨ ਅਤੇ ਉਨ੍ਹਾਂ ਨੂੰ ਰਾਹਤ ਦਿੱਤੀਆਂ ਜਾ ਰਹੀਆਂ ਹਨ। ਹੁਣ ਪੰਜਾਬ ਦਾ ਇਹ ਟੋਲ ਪਲਾਜਾ 20 ਮਾਰਚ ਤੱਕ ਬੰਦ ਕੀਤਾ ਗਿਆ ਹੈ ਅਤੇ ਗੱਡੀਆਂ ਦੇ ਮੁਫ਼ਤ ਲੰਘਣ ਦਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੋਲੇ ਮਹੱਲੇ ਦੇ ਜਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਵਾਸਤੇ ਪਿੰਡ ਨੱਕੀਆਂ ਵਿਖੇ ਲਾਗੂ ਕੀਤੇ ਗਏ ਰੋਹਨ ਰਾਜਦੀਪ ਟੋਲ ਪਲਾਜ਼ਾ ਨੂੰ 20 ਮਾਰਚ ਤੱਕ ਬੰਦ ਰੱਖੇ ਜਾਣ ਦਾ ਐਲਾਨ ਕੀਤਾ ਗਿਆ ਹੈ।

ਜਿਸ ਬਾਬਤ ਰੂਪਨਗਰ ਦੇ ਡਿਪਟੀ ਕਮਿਸ਼ਨਰ ਵੱਲੋਂ ਟੋਲ ਪਲਾਜ਼ਾ ਅਧਿਕਾਰੀਆਂ ਨੂੰ ਇਸ ਸਬੰਧੀ ਹਦਾਇਤਾਂ 13 ਤਰੀਕ ਨੂੰ ਦੁਪਹਿਰ ਸਾਢੇ 12 ਵਜੇ ਕਰ ਦਿੱਤੀਆ ਸਨ। ਹੌਲਾ ਮੁਹੱਲਾ ਮੇਲੇ ਵਿਚ ਜਾਣ ਵਾਲੇ ਲੋਕਾਂ ਲਈ ਇਸ ਟੋਲ ਪਲਾਜ਼ਾ ਨੂੰ ਬੰਦ ਕੀਤਾ ਗਿਆ ਹੈ। ਉੱਥੇ ਹੀ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਸੋਨਾਲੀ ਗਿਰੀ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਤੋਂ ਬਾਅਦ 20 ਮਾਰਚ ਰਾਤ 12 ਵਜੇ ਤੱਕ ਲਈ ਇਸ ਟੋਲ ਪਲਾਜ਼ਾ ਨੂੰ ਬੰਦ ਰੱਖਿਆ ਜਾਵੇਗਾ ਅਤੇ ਸਾਰੇ ਵਾਹਨ ਮੁਫ਼ਤ ਇਸ ਰਸਤੇ ਤੋ ਆ ਜਾ ਸਕਦੇ ਹਨ।

ਕਿਉਂ ਕਿ ਹੋਲੇ-ਮਹੱਲੇ ਦੇ ਸ਼ੁਰੂ ਹੋਏ ਜਸ਼ਨਾਂ ਨੂੰ ਲੈ ਕੇ ਇਸ ਹੋਲੇ ਮਹੱਲੇ ਵਿੱਚ ਸ਼ਾਮਲ ਹੋਣ ਵਾਲੀ ਸੰਗਤ ਪਹਿਲਾਂ ਦੇ ਮੁਕਾਬਲੇ ਵਧੇਰੇ ਵਧ ਚੁੱਕੀ ਹੈ। ਆਨੰਦਪੁਰ ਸਾਹਿਬ ਵਿਚ 14 ਮਾਰਚ ਤੋਂ 19 ਮਾਰਚ ਤੱਕ ਛੇ ਦਿਨਾਂ ਲਈ ਹੋਲੇ ਮਹੱਲੇ ਦੇ ਇਹ ਜਸ਼ਨ ਮਨਾਏ ਜਾ ਰਹੇ ਹਨ।