ਪੰਜਾਬ ਤੋਂ ਜਾ ਰਹੀ ਬੱਸ ਹੋਈ ਭਿਆਨਕ ਹਾਦਸੇ ਦੀ ਸ਼ਿਕਾਰ, 14 ਮਹੀਨੇ ਦੇ ਬੱਚੇ ਸਣੇ ਹੋਈਆਂ 6 ਮੌਤਾਂ

ਆਈ ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਵਾਹਨਾਂ ਦੀ ਆਵਾਜਾਈ ਵਿਚ ਹੋ ਰਹੇ ਵਾਧੇ ਦੇ ਚਲਦਿਆਂ ਹੋਇਆਂ ਸੜਕ ਹਾਦਸਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਘਟਨਾਵਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ ਤੇ ਦੁਨੀਆਂ ਤੋਂ ਜਾਣ ਵਾਲੇ ਲੋਕਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੁੰਦੀ। ਅਜਿਹੇ ਹੱਸਦਿਆਂ ਹੋਇਆਂ ਬਹੁਤ ਸਾਰੇ ਪਰਿਵਾਰਾਂ ਵਿਚ ਉਹਨਾਂ ਦੇ ਮਾਸੂਮ ਬੱਚੇ ਵੀ ਉਨ੍ਹਾਂ ਤੋਂ ਹਮੇਸ਼ਾਂ ਦੂਰ ਹੋ ਜਾਂਦੇ ਹਨ,ਇਸ ਸਮੇਂ ਹੋਣ ਵਾਲੀਆਂ ਅਜਿਹੀਆਂ ਕਈ ਘਟਨਾਵਾਂ ਨੇ ਲੋਕਾਂ ਤੋੜ ਕੇ ਰੱਖ ਦਿੰਦੀਆਂ ਹਨ,ਜਿਸ ਬਾਰੇ ਕਦੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ।

ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿੱਥੇ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਉਥੇ ਹੀ ਅਚਾਨਕ ਕਈ ਹਾਦਸੇ ਵਾਪਰ ਜਾਂਦੇ ਹਨ। ਹੁਣ ਇੱਥੇ ਪੰਜਾਬ ਤੋਂ ਜਾ ਰਹੀ ਬੱਸ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿੱਥੇ 14 ਮਹੀਨੇ ਦੇ ਬੱਚੇ ਸਣੇ ਛੇ ਮੌਤਾਂ ਹੋਣ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਬੁੱਧਵਾਰ ਤੜਕੇ ਆਗਰਾ ਲਖਨਊ ਐਕਸਪ੍ਰੈਸ-ਵੇਅ ਤੇ ਫਿਰੋਜ਼ਾਬਾਦ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ। ਦੱਸਿਆ ਗਿਆ ਹੈ ਕਿ ਜਿਥੇ ਇੱਕ ਸਲੀਪਰ ਬੱਸ 60 ਦੇ ਕਰੀਬ ਸਵਾਰੀਆਂ ਲੁਧਿਆਣੇ ਤੋਂ ਰਾਇਬਰੇਲੀ ਲੈ ਕੇ ਜਾ ਰਹੀ ਸੀ ।

ਉੱਥੇ ਹੀ ਇਸ ਬੱਸ ਦੇ ਡੀ ਸੀ ਐਮ ਨਾਲ ਟਕਰਾ ਜਾਣ ਦੇ ਚਲਦਿਆਂ ਹੋਇਆਂ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਵਿੱਚ 14 ਮਹੀਨੇ ਦੇ ਬੱਚੇ ਸਮੇਤ 6 ਮੌਤਾਂ ਹੋਈਆਂ ਹਨ,ਜਿਨ੍ਹਾਂ ਵਿਚ ਇਕ ਔਰਤ , 4 ਮਰਦ ਵੀ ਸ਼ਾਮਲ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੱਲੋਂ ਮ੍ਰਿਤਕਾਂ ਦੀ ਜਾਨ ਚਲੇ ਜਾਣ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ਉਥੇ ਹੀ ਜਖਮੀਆਂ ਦੇ ਜਲਦ ਠੀਕ ਹੋਣ ਵਾਸਤੇ ਦੁਆਵਾਂ ਵੀ ਕੀਤੀਆਂ ਹਨ।

ਉਥੇ ਹੀ ਹਸਪਤਾਲ ਵਿਚ ਜ਼ਖਮੀਆਂ ਦਾ ਸਹੀ ਇਲਾਜ ਕੀਤੇ ਜਾਣ ਦੇ ਨਿਰਦੇਸ ਵੀ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਹਨ। ਦੱਸਿਆ ਗਿਆ ਹੈ ਕਿ ਬੱਸ ਦੇ ਪਲਟ ਜਾਣ ਦੇ ਚਲਦਿਆਂ ਹੋਇਆਂ ਜ਼ਖਮੀਆਂ ਨੂੰ ਪੁਲਿਸ ਵੱਲੋਂ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚ ਕੇ ਹਸਪਤਾਲ ਲਿਜਾਇਆ ਗਿਆ। ਜਿੱਥੇ ਕਈ ਜ਼ਖਮੀ ਜੇਰੇ ਇਲਾਜ ਹਨ।