ਪੰਜਾਬ: ਤਾਏ ਭਤੀਜੇ ਦੀ ਹੋਈ ਭਿਆਨਕ ਹਾਦਸੇ ਚ ਮੌਤ- ਪਰਿਵਾਰ ਚ ਪਸਰਿਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਸੜਕ ਹਾਦਸਿਆਂ ਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਜਿਥੇ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾ ਸਕੇ। ਉੱਥੇ ਹੀ ਹਰ ਰੋਜ਼ ਸੜਕ ਹਾਦਸਿਆਂ ਦੀਆਂ ਸਾਹਮਣੇ ਆਉਣ ਵਾਲੀਆਂ ਖਬਰਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਿਉਂਕਿ ਇਨ੍ਹਾਂ ਸੜਕ ਹਾਦਸੇ ਦਾ ਸ਼ਿਕਾਰ ਹੋਣ ਨਾਲ ਬਹੁਤ ਸਾਰੇ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਤੇ ਕਈ ਪਰਵਾਰਾਂ ਦੇ ਮੈਂਬਰਾ ਦੇ ਇਸ ਦੁਨੀਆ ਨੂੰ ਅਲਵਿਦਾ ਆਖਣ ਦੇ ਨਾਲ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਗੁਜ਼ਾਰਾ ਕਰਨਾ ਔਖਾ ਹੁੰਦਾ ਹੈ। ਅਜਿਹੇ ਲੋਕਾਂ ਦੇ ਇਸ ਦੁਨੀਆਂ ਤੋਂ ਤੁਰ ਜਾਣ ਨਾਲ ਉਨ੍ਹਾਂ ਦੇ ਪਰਵਾਰ ਵਿੱਚ ਅਜਿਹੇ ਲੋਕਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੁੰਦੀ।

ਹੁਣ ਵਾਪਰੇ ਭਿਆਨਕ ਸੜਕ ਹਾਦਸੇ ਦੇ ਵਿਚ ਤਾਏ ਅਤੇ ਭਤੀਜੇ ਦੀ ਦਰਦਨਾਕ ਮੌਤ ਹੋਈ ਹੈ ਜਿੱਥੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੂਨਕ ਦੇ ਅਧੀਨ ਆਉਣ ਵਾਲੇ ਬੁਸ਼ਹਿਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦੀ ਅਨਾਜ ਮੰਡੀ ਦੇ ਨਜ਼ਦੀਕ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਟਰੈਕਟਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਹੈ। ਉੱਥੇ ਹੀ ਇਕ ਟਰੈਕਟਰ ਦਾ ਸੰਤੁਲਨ ਵਿਗੜ ਜਾਣ ਦੇ ਕਾਰਨ ਉਸਦੇ ਪਲਟ ਕੇ ਖੇਤ ਵਿਚ ਡਿਗਣ ਕਾਰਨ ਉਸ ਦੇ ਹੇਠਾਂ ਆ ਕੇ ਭਤੀਜੇ ਅਤੇ ਤਾਏ ਦੀ ਮੌਤ ਹੋ ਗਈ ਹੈ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਸ ਪਿੰਡ ਦੇ ਰਹਿਣ ਵਾਲੇ 45 ਸਾਲਾਂ ਨਾਜਰ ਸਿੰਘ ਪੁੱਤਰ ਹਰਦੇਵ ਸਿੰਘ ਆਪਣੇ 14 ਸਾਲਾਂ ਦੇ ਭਤੀਜੇ ਅਮਨਜੋਤ ਪੁੱਤਰ ਰਾਜਬੀਰ ਸਿੰਘ ਨਾਲ ਆਪਣੇ ਘਰ ਮਕਾਨ ਬਣਾਉਣ ਵਾਸਤੇ ਕੁਝ ਸਮਾਨ ਟਰੈਕਟਰ ਤੇ ਲੈ ਕੇ ਮੂਨਕ ਤੋਂ ਆਪਣੇ ਘਰ ਪਰਤ ਰਹੇ ਸਨ। ਉਸੇ ਸਮੇਂ ਹੀ ਇੱਕ ਸੀਮੈਂਟ ਨਾਲ ਭਰਿਆ ਹੋਇਆ ਦੂਜੇ ਪਾਸਿਓਂ ਆਉਣ ਵਾਲੇ ਟ੍ਰੈਕਟਰ-ਟਰਾਲੀ ਅਨਾਜ ਮੰਡੀ ਦੇ ਕੋਲ ਇਸ ਟਰੈਕਟਰ ਨਾਲ ਟਕਰਾ ਗਿਆ।

ਜਿੱਥੇ ਇਹ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਪਲਟ ਕੇ ਡਿਗਣ ਦੇ ਚਲਦਿਆਂ ਹੋਇਆਂ ਤਾਇਆ ਅਤੇ ਭਤੀਜਾ ਇਸ ਦੇ ਥੱਲੇ ਆ ਗਏ। ਲੋਕਾਂ ਵੱਲੋਂ ਤੁਰੰਤ ਹੀ ਕਾਫੀ ਜੱਦੋ ਜਹਿਦ ਕਰ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਹਸਪਤਾਲ ਦੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।