ਪੰਜਾਬ : ਤਪਦੀ ਗਰਮੀ ਤੋਂ ਰਾਹਤ ਪਾਉਣ ਦੇ ਚੱਕਰ ਚ 2 ਨੌਜਵਾਨਾਂ ਦੀ ਗਈ ਜਾਨ

ਆਈ ਤਾਜਾ ਵੱਡੀ ਖਬਰ 

ਜਿਸ ਤਰੀਕੇ ਦੇ ਨਾਲ ਗਰਮੀ ਲਗਾਤਾਰ ਵਧਦੀ ਪਈ ਹੈ ਉਸਦੇ ਚਲਦੇ ਆਮ ਲੋਕਾਂ ਦੇ ਲਈ ਜੀਵਨ ਬਸਰ ਕਰਨਾ ਥੋੜਾ ਮੁਸ਼ਕਿਲ ਹੋਇਆ ਪਿਆ ਹੈ। ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਵੀ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤੇ ਜਾ ਰਹੇ ਹਨ l ਲੋਕਾਂ ਦੇ ਵੱਲੋਂ ਵੀ ਇਸ ਗਰਮੀ ਤੋਂ ਰਾਹਤ ਪਾਉਣ ਦੇ ਲਈ ਆਪਣੇ ਪੱਧਰ ਦੇ ਉੱਪਰ ਕੰਮ ਕੀਤੇ ਜਾ ਰਹੇ ਹਨ। ਪਰ ਕਈਆਂ ਦੇ ਲਈ ਇਹ ਕੰਮ ਕਾਫੀ ਖਤਰਨਾਕ ਸਾਬਤ ਹੁੰਦੇ ਦਿਖਾਈ ਦੇ ਰਹੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਤਪਦੀ ਗਰਮੀ ਤੋਂ ਰਾਹਤ ਪਾਉਣ ਦੇ ਚੱਕਰ ਵਿੱਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ l

ਮਾਮਲਾ ਨੰਗਲ ਤੋਂ ਸਾਹਮਣੇ ਆਇਆ ਜਿੱਥੇ BBMB ਕ੍ਰਿਕਟ ਗਰਾਊਂਡ ਸਾਹਮਣੇ ਬਣੇ ਗੁਰਦੁਆਰਾ ਘਾਟ ਸਾਹਿਬ ਕੋਲ ਸਤਲੁਜ ਦਰਿਆ ਵਿਚ ਨਹਾਉਣ ਸਮੇਂ ਦੋ ਸਕੂਲੀ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ, ਹਾਲਾਂਕਿ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਇਹ ਵੱਡੀ ਵਾਰਦਾਤ ਵਾਪਰ ਜਾਵੇਗੀ ਤੇ 2 ਕੀਮਤੀ ਜਾਨਾ ਚਲੀਆਂ ਜਾਣਗੀਆਂ । ਉਥੇ ਹੀ ਬੀ.ਬੀ.ਐੱਮ.ਬੀ. ਦੇ ਗੋਤਾਖੋਰ ਅਤੇ ਇਲਾਕੇ ਦੇ ਪ੍ਰਸਿੱਧ ਗੋਤਾਖੋਰ ਕਮਲਪ੍ਰੀਤ ਸੈਣੀ ਦੀ ਟੀਮ ਮੌਕੇ ’ਤੇ ਪਹੁੰਚੀ, ਜਿਨਾਂ ਵੱਲੋਂ ਦੋਹਾਂ ਦੀਆਂ ਮ੍ਰਿਤਕ ਲਾਸ਼ਾਂ ਨੂੰ ਲੱਭਣ ਦੇ ਲਈ ਕੰਮ ਆਰੰਭਿਆ ਗਿਆ ਤੇ ਫਿਰ ਕੁਝ ਸਮੇਂ ਬਾਅਦ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਸਤਲੁਜ ਦਰਿਆ ਵਿਚੋਂ ਬਾਹਰ ਕੱਢ ਕੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਗਿਆ। ਉੱਥੇ ਹੀ ਦੋਹਾ ਵਿਦਿਆਰਥੀਆਂ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ।

ਉੱਥੇ ਹੀ ਇਸ ਸਬੰਧੀ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮਿਲੀ ਤਾਂ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਪੀੜਿਤ ਪਰਿਵਾਰਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮ੍ਰਿਤਕਾਂ ਦੀ ਪਛਾਣ ਹਰਸ਼ ਰਾਣਾ (15) ਪੁੱਤਰ ਬਬਰੀਤ ਸਿੰਘ ਬਬਲੂ ਵਾਸੀ ਨਿੱਕੂ ਨੰਗਲ ਅਤੇ ਵੰਸ਼ ਕੁਮਾਰ (15) ਪੁੱਤਰ ਦਿਨੇਸ਼ ਕੁਮਾਰ ਵਜੋਂ ਹੋਈ ਹੈ ਤੇ ਦੋਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੇ ਵਿਦਿਆਰਥੀ ਸਨ ਅਤੇ ਦੋਸਤਾਂ ਨਾਲ ਨਹਾਉਣ ਲਈ ਸਤਲੁਜ ਘਾਟ ’ਤੇ ਗਏ ਸਨ।

ਉਨਾਂ ਨੇ ਵੀ ਕਦੇ ਸੋਚਿਆ ਨਹੀਂ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਉਨਾਂ ਦੀ ਜਾਨ ਚਲੀ ਜਾਵੇਗੀ। ਸੋ ਫਿਲਹਾਲ ਪੁਲਿਸ ਵੱਲੋਂ ਗੋਤਾਖੋਰਾਂ ਦੇ ਮਦਦ ਦੇ ਨਾਲ ਉਨਾਂ ਦੀਆਂ ਲਾਸ਼ਾਂ ਨੂੰ ਦਰਿਆ ਦੇ ਵਿੱਚੋਂ ਲੱਭ ਕੇ ਪਰਿਵਾਰਿਕ ਮੈਂਬਰਾਂ ਨੂੰ ਸੋਂਪ ਦਿੱਤਾ ਗਿਆ ਹੈ, ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।