ਪੰਜਾਬ: ਡੇਢ ਸਾਲਾਂ ਬੱਚੇ ਦੀ ਲਾਸ਼ ਕੀਤੀ ਬਰਾਮਦ, ਕੁਝ ਦਿਨ ਪਹਿਲਾ ਡਿਗਿਆ ਸੀ ਗੰਦੇ ਨਾਲੇ ਚ

  ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਆਏ ਦਿਨ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ, ਜਿਸ ਦਾ ਲੋਕਾਂ ਦੇ ਦਿਲਾਂ ਤੇ ਕਾਫੀ ਗਹਿਰਾ ਅਸਰ ਪੈਂਦਾ ਹੈ। ਪਿਛਲੇ ਬੀਤੇ ਦਿਨਾਂ ਤੋਂ ਗੋਇੰਦਵਾਲ ਵਿੱਚੋਂ ਅਭਿਲਾਸ਼ ਨਾਮ ਦੇ ਬੱਚੇ ਦੇ ਗੁਮਸ਼ੁਦਾ ਹੋਣ ਦੀ ਖਬਰ ਸਾਹਮਣੇ ਆਈ ਸੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਭਿਲਾਸ਼ ਜੋ ਕਿ ਡੇਢ ਸਾਲ ਦਾ ਬੱਚਾ ਸੀ, ਉਹ ਕਪੂਰਥਲਾ ਦੇ ਗੋਇੰਦਵਾਲ ਰੋਡ ਤੇ ਬਣੇ ਇਕ ਗੰਦੇ ਨਾਲੇ ਦੇ ਇੱਕ ਲੱਕੜ ਦੇ ਬਣੇ ਹੋਏ ਅਸਥਾਈ ਪੁਲ ਨੂੰ ਪਾਰ ਕਰਦਿਆਂ ਹੋਇਆ ਉਸ ਦੇ ਵਿਚ ਜਾ ਡਿੱਗਾ ਸੀ।

ਅਭਿਲਾਸ਼ ਦੀ ਮਾਤਾ ਮਨੀਸ਼ਾ ਨੇ ਅਭਿਲਾਸ਼ ਨੂੰ ਪਾਣੀ ਬਚਾਉਣ ਲਈ ਖ਼ੁਦ ਵੀ ਉਸ ਗੰਦੇ ਨਾਲੇ ਦੇ ਵਿਚ ਛਲਾਂਗ ਲਗਾ ਦਿੱਤੀ ਸੀ, ਪਰ ਉਥੇ ਮੌਜੂਦ ਲੋਕਾਂ ਵੱਲੋਂ ਮਨੀਸ਼ਾ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਬਚਾ ਲਿਆ ਗਿਆ ਸੀ। ਜਦ ਕਿ ਅਭਿਲਾਸ਼ ਲਾਪਤਾ ਹੋ ਗਿਆ ਸੀ। ਉਥੇ ਹੀ ਦਿਨ ਮੰਗਲਵਾਰ ਦੀ ਪੂਰੀ ਰਾਤ ਬਠਿੰਡਾ ਤੋਂ ਭਾਰਤੀ ਫੌਜ ਅਤੇ ਐਂਨ ਡੀ ਆਰ ਐੱਫ ਟੀਮ ਦੁਆਰਾ ਬੱਚੇ ਨੂੰ ਲੱਭਣ ਲਈ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ ਸੀ ਅਤੇ ਅਗਲੇ ਦਿਨ ਬੁਧਵਾਰ ਨੂੰ ਵੀ ਇਹ ਅਪਰੇਸ਼ਨ ਜਾਰੀ ਰੱਖਿਆ ਗਿਆ ਸੀ।

ਇਸ ਰੈਸਕਿਉ ਆਪਰੇਸ਼ਨ ਦੇ ਲਗਾਤਾਰ ਚੱਲਣ ਦੇ ਬਾਵਜੂਦ ਵੀ ਅਭੀਲਾਸ਼ ਦੀ ਕੋਈ ਖਬਰ ਜਾਂ ਸੁਰਾਗ ਪ੍ਰਾਪਤ ਨਹੀਂ ਹੋ ਸਕਿਆ ਸੀ। ਅਭਿਲਾਸ਼ ਨੂੰ ਲੱਭਣ ਲਈ ਇਹ ਅਪਰੇਸ਼ਨ 9 ਅਗਸਤ ਤੋਂ ਚਲਾਇਆ ਜਾ ਰਿਹਾ ਸੀ। ਲਗਾਤਾਰ ਪੰਜ ਦਿਨਾਂ ਤੋਂ ਚਲਦੇ ਆ ਰਹੇ ਇਸ ਰਿਸਕੀਓ ਓਪਰੇਸਨ ਨਾਲ ਕੋਈ ਵੀ ਸਫਲਤਾ ਹੱਥ ਨਹੀਂ ਲੱਗ ਰਹੀ ਸੀ। ਅਤੇ ਅੱਜ ਕੁਝ ਪਰਵਾਸੀ ਪਰਿਵਾਰ ਦੇ ਲੋਕਾਂ ਦੁਆਰਾ ਘਟਨਾ ਸਥਾਨ ਤੋਂ ਲਗਭਗ ਇਕ ਕਿਲੋਮੀਟਰ ਦੀ ਦੂਰੀ ਤੇ ਉਸੇ ਨਾਲੇ ਵਿਚੋਂ ਅਭਿਲਾਸ਼ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ।

ਬੱਚੇ ਦੀ ਲਾਸ਼ ਨੂੰ ਵੇਖਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਕਾਫੀ ਸਦਮੇ ਵਿਚ ਹਨ ਅਤੇ ਉਨ੍ਹਾਂ ਦੀ ਹਾਲਤ ਕਾਫੀ ਤਰਸਯੋਗ ਦੱਸੀ ਜਾ ਰਹੀ ਹੈ। ਇਲਾਕੇ ਦੀ ਪੁਲਿਸ ਵੱਲੋਂ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲਿਸ ਦੁਆਰਾ ਇਸ ਮਾਮਲੇ ਵਿੱਚ ਬਣਦੀ ਅਗਲੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।