ਪੰਜਾਬ : ਝੋਨੇ ਦੇ ਖੇਤ ਚ ਇਸ ਤਰਾਂ ਉਡੀਕ ਰਹੀ ਸੀ ਨੌਜਵਾਨ ਮੁੰਡੇ ਨੂੰ ਮੌਤ , ਛਾਈ ਸਾਰੇ ਪਿੰਡ ਚ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਜਿਵੇ ਅਸੀ ਜਾਣਦੇ ਹਾਂ ਕਿ ਬਰਸਾਤ ਦੇ ਮੌਸਮ ਵਿਚ ਜੀਵ-ਜੰਤੂ ਅਤੇ ਕੀੜੇ-ਮਕੌੜੇ ਜਿਆਦਾਤਰ ਆਪਣੀਆ ਖੱਡਾਂ ਵਿਚੋ ਬਾਹਰ ਆ ਜਾਦੇ ਹਨ। ਇਸ ਤੋ ਇਲਾਵਾ ਇਹ ਮਿੱਥ ਵੀ ਹੈ ਕਿ ਅਕਸਰ ਜਿਆਦਾ ਗਰਮੀ ਜਾਂ ਤਾਪਮਾਨ ਵੱਧ ਹੋਣ ਕਾਰਨ ਉਨ੍ਹਾਂ ਇਨ੍ਹਾਂ ਜੀਵ-ਜੰਤੂਆ ਅਤੇ ਕੀੜੇ-ਮਕੌੜਿਆ ਵਿਚ ਜ਼ਹਿਰ ਵੀ ਜਿਆਦਾ ਵੱਧ ਜਾਦੀ ਹੈ। ਪਰ ਪਿੰਡਾਂ ਵਿਚ ਜਾਂ ਖੇਤੀ ਨਾਲ ਸੰਬੰਧਿਤ ਕਿਤੇ ਕਰਨ ਵਾਲੇ ਲੋਕ ਇਸ ਮੌਸਮ ਵਿਚ ਪਾਣੀ ਅਤੇ ਖੇਤਾਂ ਵਿਚ ਕੰਮ ਕਰਦੇ ਰਹਿੰਦੇ ਹਨ। ਜਿਸ ਕਾਰਨ ਕਈ ਵਾਰੀ ਕੁਝ ਮੰਦਭਾਗੀਆ ਘਟਨਾਵਾਂ ਵਾਪਰ ਜਾਦੀਆ ਹਨ।

ਇਸੇ ਤਰ੍ਹਾਂ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ। ਇਸ ਖ਼ਬਰ ਤੋ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਪਿੰਡ ਵਿਚ ਸੋਗ ਦੀ ਲਹਿਰ ਹੈ।ਦਰਅਸਲ ਇਹ ਮੰਦਭਾਗੀ ਖਬਰ ਗੁਰੂਸਹਾਏ ਦੇ ਪਿੰਡ ਮੱਤੜ ਹਿਠਾੜ ਤੋ ਸਾਹਮਣੇ ਆ ਰਹੀ ਹੈ ਜਿਥੇ ਦੇ ਵਾਸੀ ਇਸ ਨੌਜਵਾਨ ਦੀ ਅਚਾਨਕ ਖੇਤਾਂ ਵਿਚ ਕੰਮ ਕਰਦਿਆ ਇਸ ਤਰ੍ਹਾਂ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਨੌਜਵਾਨ ਦੀ ਸੱਪ ਲੜਨ ਨਾਲ ਮੌਤ ਹੋਈ ਹੈ। ਦੱਸ ਦਈਏ ਕਿ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦਾ ਨਾਮ ਅਮਰਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਹੈ।

ਜੋ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ ਪਰ ਜਦੋ ਝੋਨੇ ਵਿੱਚੋਂ ਵਾਧੂ ਕੱਖ਼ ਕੱਢ ਰਿਹਾ ਸੀ ਤਾਂ ਅਚਾਨਕ ਉਸ ਨੂੰ ਸੱਪ ਨੇ ਡੱਗ ਲਿਆ। ਜਿਸ ਕਾਰਨ ਉਸ ਦੇ ਸਰੀਰ ਵਿਚ ਜ਼ਹਿਰ ਫੈਲ ਗਈ ਤਾਂ ਉਹ ਜਿੰਦਗੀ ਅਤੇ ਮੌਤ ਦੀ ਜੰਗ ਵਿੱਚੋ ਹਾਰ ਗਿਆ ਅਤੇ ਇਸ ਦੁਨਿਆ ਤੋ ਰੁਖਸਤ ਹੋ ਗਿਆ। ਦੱਸ ਦਈਏ ਕਿ ਇਸ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਸੰਬੰਧਿਤ ਜਾਣਕਾਰੀ ਲਈ ਕਿਸੇ ਵਿਅਕਤੀ ਨੇ ਫੋਨ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਮਰਜੀਤ ਉਨ੍ਹਾਂ ਦੇ ਖੇਤਾਂ ਵਿੱਚ ਬੇਹੋਸ਼ ਪਿਆ ਹੈ ਅਤੇ ਉਸ ਸਮੇ ਉਹ ਬਹੁਤ ਮੁਸ਼ਕਿਲ ਨਾਲ ਸਾਹ ਲੈ ਰਿਹਾ ਹੈ।

ਜਿਸ ਤੋ ਬਾਅਦ ਅਮਰਜੀਤ ਦੇ ਪਰਿਵਾਰਕ ਮੈਬਰ ਆਪਣੇ ਖੇਤਾਂ ਵਿਚ ਪਹੁੰਚ ਗਏ ਅਤੇ ਉਨ੍ਹਾਂ ਨੇ ਅਮਰਜੀਤ ਸਿੰਘ ਨੂੰ ਜ਼ੇਰੇ ਇਲਾਜ ਲਈ ਨਿੱਜੀ ਹਸਪਤਾਲ ਵਿਚ ਲਜਾਇਆ ਗਿਆ। ਪਰ ਉਥੇ ਅਮਰਜੀਤ ਸਿੰਘ ਦੀ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਆਪਣੀ ਪਤਨੀ ਅਤੇ ਇਕ ਸਾਲ ਦੇ ਬੱਚੇ ਨੂੰ ਛੱਡ ਗਿਆ ਹੈ।