ਪੰਜਾਬ: ਝੁੱਗੀ ਚ ਅੱਗ ਲੱਗਣ ਕਾਰਨ ਹੋਇਆਂ 7 ਮੌਤਾਂ ਦੇ ਮਾਮਲੇ ਚ ਲੁਧਿਆਣਾ ਨਗਰ ਨਿਗਮ ਨੂੰ ਹੋਇਆ 100 ਕਰੋੜ ਦਾ ਜੁਰਮਾਨਾ

ਆਈ ਤਾਜ਼ਾ ਵੱਡੀ ਖਬਰ 

ਵਾਪਰਨ ਵਾਲੇ ਹਾਦਸਿਆ ਨੇ ਜਿੱਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਅਜਿਹੀਆਂ ਖਬਰਾਂ ਦੇ ਸਾਹਮਣੇ ਆਉਂਦਿਆਂ ਹੀ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਜਿੱਥੇ ਅਚਾਨਕ ਵਾਪਰੇ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਬਹੁਤ ਸਾਰੇ ਗਰੀਬ ਪਰਿਵਾਰਾਂ ਵੱਲੋਂ ਜਿੱਥੇ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਸਤੇ ਛੋਟੇ ਮੋਟੇ ਰੋਜ਼ੀ-ਰੋਟੀ ਦੇ ਵਾਸਤੇ ਕੰਮ ਕੀਤੇ ਜਾਂਦੇ ਹਨ। ਉਥੇ ਹੀ ਇਹ ਕੰਮ ਕਾਜ਼ ਉਨ੍ਹਾਂ ਦੀ ਜ਼ਿੰਦਗੀ ਖਤਮ ਹੋਣ ਦੀ ਵਜਾ ਬਣ ਜਾਂਦੇ ਹਨ। ਹੁਣ ਝੁੱਗੀ ਵਿਚ ਅੱਗ ਲੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋਈ ਹੈ ਜਿਥੇ ਲੁਧਿਆਣਾ ਨਗਰ ਨਿਗਮ ਨੂੰ ਸੌ ਕਰੋੜ ਦਾ ਜੁਰਮਾਨਾ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਦੇ ਸਾਹਮਣੇ ਆਈ ਹੈ ਜਿੱਥੇ ਤਾਜਪੁਰ ਰੋਡ ਤੇ ਡੰਪ ਸਾਈਟ ਬਣੀ ਹੋਈ ਹੈ। ਜਿੱਥੇ ਕੂੜਾ ਚੱਕਣ ਵਾਲੇ ਕੁਝ ਲੋਕ ਡੰਪ ਸਾਈਟ ਦੇ ਨਜ਼ਦੀਕ ਹੀ ਰਹਿ ਰਹੇ ਸਨ। ਜਿਥੇ ਕੂੜੇ ਵਾਲੀ ਜਗ੍ਹਾ ਉੱਪਰ ਅੱਗ ਲੱਗਣ ਕਾਰਨ ਲੋਕ ਇਸ ਅੱਗ ਦੀ ਚਪੇਟ ਵਿਚ ਆ ਗਏ, ਜਿੱਥੇ ਉਨ੍ਹਾਂ ਦੀ ਝੁੱਗੀ ਨੂੰ ਅੱਗ ਲੱਗ ਗਈ। ਦੱਸਿਆ ਗਿਆ ਹੈ ਕਿ ਇਹ ਗਰੀਬ ਪਰਵਾਰ ਅਤੇ ਪਿਛਲੇ 10 ਸਾਲਾਂ ਤੋਂ ਰਹਿ ਰਿਹਾ ਸੀ ਜਿਸ ਵੱਲੋਂ ਕੂੜਾ ਚੱਕ ਕੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਚਲਾਈ ਜਾ ਰਹੀ ਸੀ।

ਦੱਸਿਆ ਗਿਆ ਹੈ ਕਿ ਇਸ ਹਾਦਸੇ ਦੇ ਵਿਚ ਸੱਤ ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿਚ 55 ਸਾਲਾ ਸੁਰੇਸ਼, ਉਸਦੀ ਪੰਜਾਹ ਸਾਲਾ ਪਤਨੀ ਰੋਨਾ ਰਾਣੀ, ਉਨ੍ਹਾਂ ਦੇ ਬੱਚਿਆਂ ਵਿੱਚ ਪੰਦਰਾਂ ਸਾਲਾਂ ਰਾਖੀ, ਦੱਸ ਸਾਲਾ ਮਨੀਸ਼ ਅਤੇ ਪੰਜ ਸਾਲਾ ਚਾਂਦਨੀ, ਗੀਤਾਂ 6 ਸਾਲ, ਅਤੇ ਸੰਨੀ ਦੋ ਸਾਲ ਵਜੋਂ ਹੋਈ ਹੈ। ਉਥੇ ਹੀ ਹੁਣ ਲੁਧਿਆਣਾ ਨਗਰ ਨਿਗਮ ਦੇ ਉੱਪਰ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ 100 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜਿੱਥੇ ਹੁਣ ਨਗਰ ਨਿਗਮ ਨੂੰ ਇਹ ਭਾਰੀ ਰਕਮ ਇੱਕ ਮਹੀਨੇ ਦੇ ਅੰਦਰ ਹੀ ਜਿਲਾ ਮਜਿਸਟ੍ਰੇਟ ਦੇ ਕੋਲ ਜਮਾਂ ਕਰਵਾਉਣ ਦੇ ਨਿਰਦੇਸ਼ ਮਿਲ ਗਏ ਹਨ।

ਉਥੇ ਹੀ ਦੱਸਿਆ ਗਿਆ ਹੈ ਕਿ ਇਸ ਦੀ ਨਿਗਰਾਨੀ ਵਾਸਤੇ ਵੱਖਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਉਥੇ ਹੀ ਘਟਨਾ ਸਥਾਨ ਦਾ ਦੌਰਾ ਵੀ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਕੀਤਾ ਜਾ ਸਕਦਾ ਹੈ।