ਪੰਜਾਬ : ਜਨਮਦਿਨ ਵਾਲੇ ਦਿਨ 10 ਸਾਲਾਂ ਕੁੜੀ ਦੀ ਸੱਪ ਦੇ ਡੰਗਣ ਕਾਰਨ ਹੋਈ ਤੜਫ ਤੜਫ ਕੇ ਮੌਤ

ਆਈ ਤਾਜਾ ਵੱਡੀ ਖਬਰ

ਬਰਸਾਤਾਂ ਦੇ ਮੌਸਮ ‘ਚ ਬਹੁਤ ਸਾਰੀਆਂ ਬਿਮਾਰੀਆਂ ਕਾਰਨ ਮਨੁੱਖੀ ਸਰੀਰ ਨੂੰ ਕਈ ਪ੍ਰਕਾਰ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਸਮ ਵਿੱਚ ਬਹੁਤ ਸਾਰੇ ਕੀੜੇ ਮਕੌੜੇ ਤੇ ਸੱਪ ਆਮ ਤੌਰ ਤੇ ਘਰਾਂ ਦੇ ਵਿੱਚ ਦਾਖਲ ਹੋ ਜਾਂਦੇ ਹਨ l ਕਈ ਵਾਰ ਇਹਨਾਂ ਕੀੜੇ ਮਕੌੜਿਆਂ ਤੇ ਸੱਪ ਦੇ ਕੱਟਣ ਦੇ ਨਾਲ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਖੜੀਆਂ ਹੋ ਜਾਂਦੀਆਂ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਜਨਮਦਿਨ ਵਾਲੇ ਦਿਨ 10 ਸਾਲਾਂ ਕੁੜੀ ਦੇ ਸੱਪ ਡੰਗਣ ਦੇ ਕਾਰਨ ਮੌਤ ਹੋ ਗਈ l ਜਿਸ ਕਾਰਨ ਉਸਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ । ਮਾਮਲਾ ਰਾਮਪੁਰਾ ਫੂਲ ਤੋਂ ਸਾਹਮਣੇ ਆਇਆ l

ਜਿੱਥੇ ਇੱਕ ਪੰਜਵੀਂ ਕਲਾਸ ਵਿੱਚ ਪੜ੍ਹਦੀ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ, ਜਿਸ ਕਾਰਨ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਬੱਚੀ ਦਾ ਇਸ ਜਨਮ ਦਿਨ ਸੀ ਤੇ ਇਸ ਦਿਨ ਹੀ ਮੌਤ ਹੋਈ ਹੈ। ਉਧਰ ਜਾਣਕਾਰੀ ਦਿੰਦਿਆਂ ਬੱਚੀ ਦੇ ਮਾਮਾ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਭਾਣਜੀ ਹਰਸਿਮਰਨ ਕੌਰ ਬੀਤੇ ਰਾਤ ਘਰ ਦੇ ਵਿਹੜੇ ਵਿੱਚ ਪਈ ਹੋਈ ਸੀ lਇਸ ਦੌਰਾਨ ਕੂਲਰ ਹੇਠਾਂ ਠੰਢ ਲੱਗਣ ਉਤੇ ਉਹ ਆਪਣੇ ਬੈਡਰੂਮ ‘ਚ ਚਲੀ ਗਈ l ਜਿੱਥੇ ਬੈਡ ਉੱਪਰ ਇਕ ਸੱਪ ਪਹਿਲਾਂ ਹੀ ਲੇਟਿਆ ਹੋਇਆ ਸੀ। ਜਦੋਂ ਬੱਚੀ ਸੋ ਰਹੀ ਸੀ ਤਾਂ ਸੱਪ ਨੇ ਬੱਚੀ ਨੂੰ ਦੰਦ ਲਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਈ l ਜਦੋਂ ਇਸ ਸਬੰਧੀ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਵੱਲੋਂ ਬੱਚੀ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਬੱਚੀ ਨੂੰ ਸੱਪ ਨੇ ਦੋ ਵਾਰ ਡੰਗਿਆ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਹੁਣ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਲਾਕੇ ਭਰ ਦੇ ਵਿੱਚ ਡਰਦਾ ਮਾਹੌਲ ਪਾਇਆ ਜਾ ਰਿਹਾ ਹੈ।