ਪੰਜਾਬ : ਛਬੀਲ ਪੀਣ ਲਗਿਆ ਮਿਲੀ ਇਸ ਤਰਾਂ ਮੌਤ ਦੇਖਣ ਵਾਲਿਆਂ ਦੇਈਆਂ ਨਿਕਲੀਆਂ ਧਾਹਾਂ , ਛਾਈ ਇਲਾਕੇ ਚ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਆਏ ਦਿਨ ਵਾਪਰ ਰਹੇ ਸੜਕ ਹਾਦਸਿਆਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਜਿਸ ਕਾਰਨ ਹਰ ਮਹੀਨੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਰਿਹਾ ਹੈ। ਸੜਕ ਸੁਰੱਖਿਆ ਵਿਭਾਗ ਵੱਲੋਂ ਲੋਕਾਂ ਦੀ ਕੀਮਤੀ ਜ਼ਿੰਦਗੀ ਨੂੰ ਬਚਾਉਣ ਲਈ ਕਾਫੀ ਉਪਰਾਲੇ ਕੀਤੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਲੋਕਾਂ ਵੱਲੋਂ ਵਰਤੀ ਗਈ ਅਣਗਹਿਲੀ ਕੁਝ ਮੰਦਭਾਗੀਆਂ ਦੁਰਘਟਨਾਵਾਂ ਨੂੰ ਜਨਮ ਦਿੰਦੀ ਹੈ। ਅੰਕੜਿਆਂ ਦੇ ਮੁਤਾਬਿਕ ਵਿਸ਼ਵ ਭਰ ਵਿਚ ਹਰ ਸਾਲ 1.3 ਮਿਲੀਅਨ ਦੇ ਕਰੀਬ ਲੋਕ ਮਾਰੇ ਜਾਂਦੇ ਹਨ, ਇਨ੍ਹਾਂ ਆਂਕੜਿਆਂ ਵਿੱਚ ਗਿਰਾਵਟ ਲਿਆਉਣ ਲਈ ਟਰੈਫਿਕ ਪੁਲੀਸ ਦੇ ਨਾਲ ਨਾਲ ਆਮ ਜਨਤਾ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ।

ਪੰਜਾਬ ਦੇ ਸ੍ਰੀ ਕੀਰਤਪੁਰ ਸਾਹਿਬ ਤੋਂ ਇੱਕ ਅਜਿਹੇ ਹੀ ਸੜਕ ਹਾਦਸੇ ਦੀ ਖ਼ਬਰ ਮਿਲ ਰਹੀ ਹੈ ਜਿਸ ਵਿੱਚ 16 ਸਾਲ ਦੀ ਇਕ ਲੜਕੀ ਨੂੰ ਆਪਣੀ ਜਾਨ ਗਵਾਉਣੀ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਨਾਲਾਗੜ੍ਹ ਵਿਚ ਪੈਂਦੇ ਪਿੰਡ ਦਬੋਟਾ ਦੇ ਰਹਿਣ ਵਾਲੇ ਰਾਜ ਕੁਮਾਰ ਅਤੇ ਜੀਵਨ ਲਤਾ ਦੀ ਲੜਕੀ ਸ਼ਿਵਾਨੀ ਆਪਣੀ ਮਾਂ ਨਾਲ ਪਿੰਡ ਭਰਤਗੜ੍ਹ ਤੋਂ ਵਾਪਿਸ ਦਬੋਟਾ ਨੂੰ ਐਕਟਿਵਾ ਤੇ ਜਾ ਰਹੀਆਂ ਸਨ।

ਪਿੰਡ ਕਕਰਾਲਾ ਵਿਖੇ ਛਬੀਲ ਲੱਗੀ ਹੋਈ ਸੀ ਜਿਸ ਕਾਰਨ ਦੋਵੇ ਮਾਵਾਂ ਧੀਆਂ ਛਬੀਲ ਪੀਣ ਲਈ ਰੁਕ ਗਈਆਂ, ਛਬੀਲ ਪੀ ਕੇ ਜਦ ਲੜਕੀ ਵਾਪਿਸ ਸੜਕ ਟੱਪ ਕੇ ਐਕਟੀਵਾ ਦੇ ਕੋਲ ਆ ਕੇ ਖੜੀ ਕੋਈ ਤਾਂ ਭਰਤਗੜ੍ਹ ਤੋਂ ਦਬੋਟਾ ਨੂੰ ਜਾ ਰਹੇ ਇੱਕ ਕੈਂਟਰ ਐਕਟਿਵਾ ਕੋਲ ਖੜ੍ਹੀ ਕੁੜੀ ਦੇ ਉਤੇ ਜਾ ਚੜ੍ਹਿਆ। ਇਸ ਹਾਦਸੇ ਦੌਰਾਨ ਕੈਂਟਰ ਚਾਲਕ ਦਾ ਧਿਆਨ ਛਬੀਲ ਪੀਣ ਵੱਲ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ 16 ਸਾਲਾਂ ਦੀ ਸ਼ਿਵਾਨੀ ਦੀ ਘਟਨਾ ਕਰਮ ਤੇ ਹੀ ਮੌਤ ਹੋ ਗਈ।

ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕੈਂਟਰ ਚਾਲਕ ਵਿਜੇ ਕੁਮਾਰ ਪੁੱਤਰ ਲਾਲ ਚੰਦ ਜੋ ਕਿ ਹਿਮਾਚਲ ਪ੍ਰਦੇਸ਼ ਦੇ ਥਾਣਾ ਅੰਬ ਵਿਚ ਪੈਂਦੇ ਪਿੰਡ ਭੰਜਾਲ ਦਾ ਰਹਿਣ ਵਾਲਾ ਸੀ, ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਉੱਤੇ ਵੱਖ-ਵੱਖ ਧਾਰਾਵਾਂ ਲਗਾਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ।