ਪੰਜਾਬ ਚ 8 ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਮਾਰਿਆ ਵੱਡਾ ਡਾਕਾ

ਪੰਜਾਬ ਅੰਦਰ ਲੁਟਖੋਹ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ । ਹਾਲਾਂਕਿ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਵਾਸਤੇ ਸਖਤ ਕਦਮ ਚੁੱਕੇ ਜਾ ਰਹੇ ਹਨ । ਪਰ ਲਗਾਤਾਰ ਅਜਿਹੀਆਂ ਘਟਨਾਵਾਂ ਵਧ ਰਹੀਆਂ ਹਨ । ਇਸੇ ਵਿਚਾਲੇ ਹੁਣ ਤਾਜ਼ਾ ਮਾਮਲਾ ਸਾਂਝਾ ਕਰਾਂਗੇ , ਜਿੱਥੇ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਤੇ ਦੇਰ ਰਾਤ ਅੱਠ ਲੁਟੇਰਿਆਂ ਦੇ ਵੱਲੋਂ ਇੱਕ ਪਰਿਵਾਰ ਨੂੰ ਬੰਧਕ ਬਣਾ ਕੇ ਘਰ ਵਿੱਚ ਵੱਡਾ ਡਾਕਾ ਮਾਰਿਆ ਗਿਆ । ਜਿਸ ਕਾਰਨ ਪਿੰਡ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ । ਦੱਸ ਦਈਏ ਕਿ ਇਹ ਘਟਨਾ ਤਰਨ ਤਾਰਨ ਤੋਂ ਸਾਹਮਣੇ ਆਈ ਹੈ। ਜਿੱਥੇ ਤਰਨਤਾਰਨ ਦੇ ਪਿੰਡ ਮਾਨੋਚਾਹਲ ਕਲਾਂ ਵਿਖੇ ਬੀਤੀ ਰਾਤ ਇਕ ਡੇਅਰੀ ਕਾਰੋਬਾਰੀ ਸਮੇਤ 4 ਪਰਿਵਾਰਿਕ ਮੈਂਬਰਾਂ ਨੂੰ 8 ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਬੰਧਕ ਬਣਾਉਂਦੇ ਹੋਏ ਘਰ ਵਿਚ ਡਾਕਾ ਮਾਰਿਆ ਗਿਆ। ਜਿਸ ਕਾਰਨ ਪਰਿਵਾਰਿਕ ਮੈਂਬਰ ਦਾ ਮਾਮਲਾ ਸਾਹਮਣੇ ਆਇਆ । ਦੇਰ ਰਾਤ ਨੂੰ ਇਹ ਘਟਨਾ ਵਾਪਰੀ । ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬੜੇ ਆਰਾਮ ਨਾਲ ਲੁਟੇਰੇ ਡੇਢ ਲੱਖ ਰੁਪਏ ਦੀ ਨਕਦੀ, 4 ਵਿਦੇਸ਼ੀ ਘੜੀਆਂ, 4 ਮੋਬਾਈਲ ਫੋਨ, ਕੀਮਤੀ ਕੱਪੜੇ, ਇਕ ਸਵਿਫਟ ਕਾਰ, 2.5 ਤੋਲੇ ਸੋਨੇ ਦੇ ਗਹਿਣੇ ਅਤੇ ਲਾਇਸੈਂਸੀ ਰਿਵਾਲਵਰ ਲੈ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ ਜਿਨਾਂ ਵੱਲੋਂ ਘਟਨਾ ਸੰਬੰਧੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਉੱਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਵਾਸੀਆਂ ਦੇ ਵੱਲੋਂ ਦੱਸਿਆ ਗਿਆ ਕਿ ਬੀਤੀ ਰਾਤ ਕਰੀਬ 1 ਵਜੇ ਜਦੋਂ ਉਹ ਆਪਣੀ ਪਤਨੀ ਸੁਖਜੀਤ ਕੌਰ ਤੇ ਘਰ ਵਿਚ ਆਏ ਸਾਲੀ ਅਤੇ ਸਾਂਡੂ ਸਮੇਤ ਮੌਜੂਦ ਸਨ ਤਾਂ 8 ਹਥਿਆਰਬੰਦ ਲੁਟੇਰੇ ਘਰ ਵਿਚ ਦਾਖਲ ਹੋ ਗਏ, ਜਿਨ੍ਹਾਂ ਨੇ ਉਨ੍ਹਾਂ ਸਾਰਿਆਂ ਨੂੰ ਬੰਦੂਕ ਦੀ ਨੋਕ ਉਪਰ ਬੰਧਕ ਬਣਾ ਲਿਆ, ਬੰਧਕ ਬਣਾਉਣ ਤੋਂ ਬਾਅਦ ਉਹਨਾਂ ਵੱਲੋਂ ਇਸ ਵਾਰਦਾਤ ਨੂੰ ਅਣਜਾਣ ਦਿੱਤਾ ਗਿਆ । ਇਸ ਦੌਰਾਨ ਬੜੇ ਆਰਾਮ ਨਾਲ ਡੇਢ ਲੱਖ ਰੁਪਏ ਦੀ ਨਕਦੀ, 4 ਵਿਦੇਸ਼ੀ ਘੜੀਆਂ, 4 ਮੋਬਾਈਲ ਫੋਨ, ਇਕ ਸਵਿਫਟ ਕਾਰ, 2.5 ਤੋਲੇ ਸੋਨੇ ਦੇ ਗਹਿਣੇ ਅਤੇ ਲਾਇਸੈਂਸੀ ਰਿਵਾਲਵਰ ਲੈ ਕੇ ਫਰਾਰ ਹੋ ਗਏ। ਮੁਲਜ਼ਮ ਜਾਂਦੇ ਸਮੇਂ ਘਰ ਵਿਚੋਂ ਕੀਮਤੀ ਕੱਪੜੇ, ਬੂਟ ਅਤੇ ਖਾਣ-ਪੀਣ ਦਾ ਸਾਮਾਨ ਵੀ ਨਾਲ ਲੈ ਗਏ ਹਨ। ਫਿਲਹਾਲ ਇਹ ਸਾਰੀ ਘਟਨਾ ਮੌਕੇ ਤੇ ਲੱਗੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਉਧਰੋਂ ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ , ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।