ਪੰਜਾਬ ਚ 4 ਜਨਵਰੀ ਤੋਂ 31 ਜਨਵਰੀ ਤੱਕ ਹੋ ਗਿਆ ਅਜਿਹਾ ਐਲਾਨ, ਲੋਕਾਂ ਚ ਛਾ ਗਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਨਸਾਨ ਉਚੇਚੀ ਵਿਦਿਆ ਹਾਸਲ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਅਗਲੇਰੇ ਸਫ਼ਰ ਨੂੰ ਤੋਰਨ ਵਾਸਤੇ ਵਧੀਆ ਰੁਜ਼ਗਾਰ ਦੀ ਭਾਲ ਕਰਦਾ ਹੈ। ਇਹ ਰੁਜ਼ਗਾਰ ਉਸ ਇਨਸਾਨ ਨੂੰ ਜਿੱਥੇ ਪੈਸਿਆਂ ਦੀ ਪੂਰਤੀ ਕਰਨ ਵਿੱਚ ਸਹਾਈ ਉਥੇ ਹੀ ਇਸ ਨਾਲ ਇਨਸਾਨ ਆਪਣੀ ਪਹਿਚਾਣ ਇਸ ਦੁਨੀਆਂ ਦੇ ਵਿਚ ਬਣਾਉਣ ਦੀ ਕੋਸ਼ਿਸ਼ ਵੀ ਕਰਦਾ ਹੈ। ਆਪਣੇ ਜੀਵਨ ਕਾਲ ਦੌਰਾਨ ਉਹ ਵੱਖ ਵੱਖ ਤਰ੍ਹਾਂ ਦੇ ਰੁਜ਼ਗਾਰ ਨੂੰ ਅਪਣਾ ਕੇ ਜ਼ਿੰਦਗੀ ਵਿਚ ਸਫ਼ਲ ਹੋਣ ਦੀ ਕਾਮਨਾ ਵੀ ਕਰਦਾ ਹੈ। ਕੁਝ ਅਜਿਹੇ ਸੁਨਹਿਰੀ ਮੌਕੇ ਹੁੰਦੇ ਹਨ ਜੋ ਇਕ ਸਾਲ ਦੇ ਵਕਫੇ ਤੋਂ ਬਾਅਦ ਹੀ ਮੁੜ ਵਾਪਸ ਆਉਂਦੇ ਹਨ।

ਹੁਣ ਇਸ ਵਾਰ ਇਕ ਅਜਿਹਾ ਹੀ ਸੁਨਹਿਰੀ ਮੌਕਾ ਉਨ੍ਹਾਂ ਨੌਜਵਾਨਾਂ ਵਾਸਤੇ ਆ ਚੁੱਕਾ ਹੈ ਜੋ ਭਾਰਤੀ ਫੌਜ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਵਿਚ ਇਹ ਮੌਕਾ ਨੌਜਵਾਨਾਂ ਨੂੰ 4 ਜਨਵਰੀ ਤੋਂ 31 ਜਨਵਰੀ 2021 ਦੇ ਦਰਮਿਆਨ ਦਿੱਤਾ ਜਾ ਰਿਹਾ ਹੈ। ਇਨ੍ਹਾਂ ਦਿਨਾਂ ਦੇ ਵਿਚ ਜ਼ਿਲ੍ਹਾ ਜਲੰਧਰ ਅਤੇ ਇਸ ਦੇ ਨਾਲ ਲੱਗਦੇ ਹੋਰ ਜ਼ਿਲਿਆਂ ਦੇ ਨੌਜਵਾਨਾਂ ਦੀ ਫੌਜ ਵਿਚ ਚੋਣ ਪ੍ਰਕਿਰਿਆ ਕੀਤੀ ਜਾਵੇਗੀ। ਫੌਜ ਦੀ ਇਹ ਚੋਣ ਪ੍ਰਕਿਰਿਆ ਜਲੰਧਰ ਛਾਉਣੀ ਦੇ ਆਰਮੀ ਪਬਲਿਕ ਸਕੂਲ ਦੀ ਪ੍ਰਾਇਮਰੀ ਵਿੰਗ ਦੀ ਗਰਾਊਂਡ ਦੇ ਵਿਚ ਕੀਤੀ ਜਾ ਰਹੀ ਹੈ।

ਇਸ ਰੈਲੀ ਦੇ ਵਿੱਚ ਯੋਗ ਉਮੀਦਵਾਰਾਂ ਨੂੰ ਭਾਗ ਲੈਣ ਦੇ ਲਈ ਇਸ਼ਤਿਹਾਰ ਜ਼ਰੀਏ ਸੱਦਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫੌਜ ਦੀ ਇਸ ਚੋਣ ਰੈਲੀ ਦੇ ਵਿੱਚ ਜਲੰਧਰ ਜ਼ਿਲ੍ਹੇ ਤੋਂ ਇਲਾਵਾ ਕਪੂਰਥਲਾ, ਹੁਸ਼ਿਆਰਪੁਰ, ਐਸਬੀਐਸ ਨਗਰ ਅਤੇ ਤਰਨਤਾਰਨ ਜ਼ਿਲ੍ਹਿਆਂ ਨਾਲ ਸੰਬੰਧਤ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਦੌਰਾਨ ਫੌਜ ਦੇ ਉੱਚ ਅਧਿਕਾਰੀਆਂ ਨੇ ਇਸ ਭਰਤੀ ਰੈਲੀ ਵਿਚ ਹਿੱਸਾ ਲੈਣ ਆਉਣ ਵਾਲੇ ਨੌਜਵਾਨਾਂ ਨੂੰ ਨਸੀਹਤ ਦਿੰਦੇ ਹੋਏ ਆਖਿਆ ਹੈ

ਕਿ ਉਨ੍ਹਾਂ ਵਿਚੋਲਿਆਂ ਦੇ ਬਹਿਕਾਵੇ ਵਿੱਚ ਨਾ ਆਉਣ ਜੋ ਉਨ੍ਹਾਂ ਨੂੰ ਇਸ ਭਰਤੀ ਪ੍ਰਕਿਰਿਆ ਵਿੱਚ ਕਲੀਅਰੈਂਸ ਦਿਵਾਉਣ ਦਾ ਭਰੋਸਾ ਦਿਵਾ ਰਹੇ ਹੋਣ। ਇਸ ਦੌਰਾਨ ਭਰਤੀ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਕੁਝ ਖਾਸ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਜਿਨ੍ਹਾਂ ਦੇ ਵਿਚ ਕੋਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਨਾਲ ਲੈ ਕੇ ਆਉਣਾ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨਾ ਸ਼ਾਮਲ ਹੈ।