ਆਈ ਤਾਜਾ ਵੱਡੀ ਖਬਰ
ਦੇਸ਼ ਵਾਸੀਆਂ ਦਾ ਢਿੱਡ ਭਰਨ ਦੇ ਵਾਸਤੇ ਫ਼ਸਲਾਂ ਨੂੰ ਉਗਾਇਆ ਜਾਂਦਾ ਹੈ। ਇਨ੍ਹਾਂ ਫ਼ਸਲਾਂ ਨੂੰ ਬਿਜਾਈ ਤੋਂ ਲੈ ਕੇ ਪੱਕਣ ਤਕ ਕਈ ਤਰ੍ਹਾਂ ਦੇ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਤੱਤਾਂ ਦੇ ਵਿੱਚੋਂ ਸਭ ਤੋਂ ਜ਼ਰੂਰੀ ਤੱਤ ਪਾਣੀ ਹੈ। ਜਿਸਦੇ ਬਿਨਾ ਕਿਸੇ ਵੀ ਫ਼ਸਲ ਨੂੰ ਉਗਾਇਆ ਨਹੀਂ ਜਾ ਸਕਦਾ। ਇਸ ਨਵੇਂ ਸਾਲ ਦੇ ਚੜ੍ਹਨ ਤੋਂ ਪਹਿਲਾਂ ਫਸਲਾਂ ਵਾਸਤੇ ਇੱਕ ਅਹਿਮ ਐਲਾਨ ਪੰਜਾਬ ਸੂਬੇ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ। ਕਣਕ ਦੀ ਖੇਤੀ ਨੂੰ ਸਹੀ ਮਾਤਰਾ ਵਿੱਚ ਸਿੰਜਾਈ ਲਈ ਪਾਣੀ ਉਪਲਬਧ ਕਰਵਾਉਣ ਵਾਸਤੇ
ਪੰਜਾਬ ਦੇ ਜਲ ਸ੍ਰੋਤ ਮਹਿਕਮੇ ਵੱਲੋਂ ਨਵੇਂ ਸਾਲ ਮੌਕੇ ਨਹਿਰੀ ਪਾਣੀ ਛੱਡਣ ਦਾ ਫੈਸਲਾ ਕੀਤਾ ਸੀ। ਜਿਸ ਦੌਰਾਨ ਜਨਵਰੀ ਮਹੀਨੇ ਦੇ ਵਿਚ 1 ਤਰੀਕ ਤੋਂ ਲੈ ਕੇ 8 ਤਰੀਕ ਤੱਕ, 9 ਤੋਂ 16 ਜਨਵਰੀ ਤੱਕ ਨਹਿਰੀ ਪਾਣੀ ਛੱਡਿਆ ਜਾ ਚੁੱਕਾ ਹੈ। ਅਤੇ ਹੁਣ 25 ਜਨਵਰੀ ਤੋਂ ਲੈ ਕੇ 1 ਫਰਵਰੀ ਤੱਕ ਨਹਿਰੀ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਇਨ੍ਹਾਂ ਨਹਿਰਾਂ ਵਿੱਚ ਸਰਹਿੰਦ ਕੈਨਾਲ ਸਿਸਟਮ, ਬਿਸਤ ਦੁਆਬ ਕੈਨਾਲ, ਸਿੱਧਵਾਂ ਬਰਾਂਚ, ਬਠਿੰਡਾ ਬਰਾਂਚ, ਪਟਿਆਲਾ ਫੀਡਰ ਅਤੇ ਅਬੋਹਰ ਬਰਾਂਚ ਅਧੀਨ ਪੈਂਦੀਆਂ ਨਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਭਾਖੜਾ ਮੇਨ ਲਾਈਨ ਵਿਚੋਂ ਨਿਕਲਦੀਆਂ ਹੋਇਆ ਨਹਿਰਾਂ ਸੰਬੰਧੀ ਦੱਸਦੇ ਹੋਏ ਜਲ ਸਰੋਤ ਵਿਭਾਗ ਦੇ ਇੱਕ ਅਧਿਕਾਰੀ ਨੇ ਆਖਿਆ ਕਿ ਜੋ ਨਹਿਰਾਂ ਗਰੁੱਪ ਏ ਦੇ ਵਿੱਚ ਆਉਂਦੀਆਂ ਹਨ ਉਨ੍ਹਾਂ ਨੂੰ ਪਹਿਲ ਦੇ ਅਧਾਰ ‘ਤੇ ਪਾਣੀ ਦਿੱਤਾ ਜਾਵੇਗਾ। ਗਰੁੱਪ ਏ ਦੇ ਅਧੀਨ ਹਰੀਕੇ ਸਿਸਟਮ ਦੇ ਰਾਜਬਾਹੇ ਵੀ ਆਉਂਦੇ ਹਨ ਜਿਨ੍ਹਾਂ ਨੂੰ ਪਹਿਲ ਦੇ ਅਧਾਰ ਉਪਰ ਹੀ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਇਨ੍ਹਾਂ ਤੋਂ ਇਲਾਵਾ ਅੱਪਰ ਬਾਰੀ ਦੁਆਬ ਵਿੱਚੋਂ ਨਿਕਲਦੀ ਸਰਾਭਾ ਬ੍ਰਾਂਚ ਅਤੇ ਇਸ ਦੇ ਰਜਬਾਹਿਆਂ ਨੂੰ ਵੀ ਪਾਣੀ ਦੀ ਸਪਲਾਈ ਪਹਿਲੀ ਤਰਜੀਹ ਦੇ ਅਧਾਰ ਉਪਰ ਕੀਤੀ ਜਾਵੇਗੀ।
ਜਦਕਿ ਗਰੁੱਪ ਬੀ ਦੇ ਵਿੱਚ ਆਉਂਦੀ ਘੱਗਰ ਲਿੰਕ ਅਤੇ ਇਸ ਵਿੱਚ ਫੀਡ ਹੁੰਦੀ ਘੱਗਰ ਬ੍ਰਾਂਚ ਅਤੇ ਪਟਿਆਲਾ ਮਾਈਨਰ ਨੂੰ ਦੂਸਰੀ ਤਰਜੀਹ ਦੇ ਉਪਰ ਬਾਕੀ ਬਚਦਾ ਹੋਇਆ ਪਾਣੀ ਦਿੱਤਾ ਜਾਵੇਗਾ। ਇਸ ਲੜੀ ਤਹਿਤ ਗਰੁੱਪ ਬੀ ਦੇ ਰਾਜਬਾਹਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕਸੂਰ ਬ੍ਰਾਂਚ ਲੋਅਰ ਅਤੇ ਮੇਨ ਬ੍ਰਾਂਚ ਲੋਅਰ ਅਤੇ ਇਨ੍ਹਾਂ ਦੇ ਰਾਜਬਾਹਿਆਂ ਅਤੇ ਲਾਹੌਰ ਬ੍ਰਾਂਚ ਨੂੰ ਦੂਜੇ ਦਰਜੇ ਵਿੱਚ ਬਚਦਾ ਹੋਇਆ ਪਾਣੀ ਦਿੱਤਾ ਜਾਵੇਗਾ। ਖੇਤੀ ਮਾਹਰਾਂ ਅਨੁਸਾਰ ਇਸ ਵੇਲੇ ਦੀ ਸਿੰਚਾਈ ਫਸਲਾਂ ਦੇ ਲਈ ਕਾਫੀ ਅਹਿਮ ਸਥਾਨ ਰੱਖਦੀ ਹੈ।
Previous Postਹੁਣੇ ਹੁਣੇ ਇਥੇ ਆਇਆ ਵੱਡਾ ਭੂਚਾਲ – ਵਜਿਆ ਇਹ ਖਤਰੇ ਦਾ ਘੁੱਗੂ
Next Postਕਿਸਾਨਾਂ ਨਾਲ ਮੀਟਿੰਗ ਦੇ 2 ਦਿਨ ਬਾਅਦ ਹੁਣੇ ਹੁਣੇ ਕੇਂਦਰ ਸਰਕਾਰ ਤੋਂ ਕਿਸਾਨ ਸੰਘਰਸ਼ ਬਾਰੇ ਆਈ ਇਹ ਵੱਡੀ ਖਬਰ