ਪੰਜਾਬ ਚ 2 ਕਮਰਿਆਂ ਵਾਲੇ ਘਰ ਦਾ ਆ ਗਿਆ ਏਨਾ ਜਿਆਦਾ ਬਿਜਲੀ ਦਾ ਬਿਲ ਕੇ ਦੇਖ ਅੰਬਾਨੀ ਵੀ ਪੈ ਜਾਵੇਗਾ ਸੋਚੀਂ

ਆਈ ਤਾਜ਼ਾ ਵੱਡੀ ਖਬਰ 

ਸਭ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਉਪਰ ਪੂਰਾ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਵੋਟਾਂ ਪ੍ਰਤੀ ਲੁਭਾਉਣ ਵਾਸਤੇ ਬਹੁਤ ਸਾਰੇ ਵਾਅਦੇ ਵੀ ਕੀਤੇ ਗਏ ਹਨ। ਉੱਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਵੱਖ-ਵੱਖ ਮੁੱਦਿਆਂ ਉੱਪਰ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਲਾਨ ਵੀ ਕੀਤੇ ਗਏ ਹਨ। ਜਿੱਥੇ ਬਹੁਤ ਸਾਰੀਆਂ ਪਾਰਟੀਆਂ ਵੱਲੋਂ ਬਿਜਲੀ ਦੇ ਮੁੱਦੇ ਨੂੰ ਲੈ ਕੇ ਲੋਕਾਂ ਨੂੰ ਰਾਹਤ ਦਿੱਤੇ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ ਜਿਥੇ ਬਿਜਲੀ ਦਰਾਂ ਵਿੱਚ ਕਟੌਤੀ ਕੀਤੀ ਜਾਵੇਗੀ। ਉਥੇ ਹੀ ਲੋਕਾਂ ਨੂੰ ਬਿਜਲੀ ਸਬੰਧੀ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਵੀ ਕਰਨ ਸਬੰਧੀ ਭਰੋਸਾ ਦਿਵਾਇਆ ਗਿਆ ਹੈ। ਪਰ ਬਿਜਲੀ ਵਿਭਾਗ ਵੱਲੋਂ ਕੀਤੇ ਜਾਂਦੇ ਕਾਡ ਆਏ ਦਿਨ ਹੀ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਹੁਣ ਪੰਜਾਬ ਵਿੱਚ ਇੱਥੇ ਦੋ ਕਮਰਿਆਂ ਵਾਲੇ ਘਰ ਦਾ ਇੰਨਾ ਜ਼ਿਆਦਾ ਬਿਜਲੀ ਦਾ ਬਿੱਲ ਆਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਰਿੰਡਾ ਸਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਦੋ ਕਮਰਿਆਂ ਵਾਲੇ ਘਰ ਵਿੱਚ ਬਜ਼ੁਰਗ ਔਰਤ ਆਪਣੇ ਪੁੱਤਰ ਨਾਲ ਰਹਿ ਰਹੀ ਹੈ। 86 ਲੱਖ ਰੁਪਏ ਤੋਂ ਉੱਪਰ ਬਿਜਲੀ ਦਾ ਬਿੱਲ ਵੇਖ ਕੇ ਜਿੱਥੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ, ਉਥੇ ਹੀ ਇਹ ਬਿਜਲੀ ਦਾ ਬਿੱਲ ਬਿਜਲੀ ਵਿਭਾਗ ਵੱਲੋਂ ਵਰਤੀ ਅਣਗਹਿਲੀ ਨੂੰ ਉਜਾਗਰ ਵੀ ਕਰ ਰਿਹਾ ਹੈ। ਇਸ ਬਿਜਲੀ ਬਿੱਲ ਬਾਰੇ ਗੱਲ ਕਰਦੇ ਹੋਏ ਉਸ ਘਰ ਦੀ ਵਿਧਵਾ ਔਰਤ ਗੁਰਦੇਵ ਕੌਰ ਵੱਲੋਂ ਦੱਸਿਆ ਗਿਆ ਹੈ ਕਿ, ਮੋਰਿੰਡਾ ਦੇ ਵਾਰਡ ਨੰਬਰ 8 ਵਿਚ ਆਪਣੇ ਪੁੱਤਰ ਨਾਲ ਰਹਿੰਦੀ ਹੈ, ਉਸ ਦਾ ਪੁੱਤਰ ਜਿੱਥੇ ਇੱਕ ਪ੍ਰਾਈਵੇਟ ਕੰਮ ਕਰਦਾ ਹੈ ਉੱਥੇ ਹੀ ਉਸ ਦਾ ਪਤੀ ਰਿਕਸ਼ਾ ਚਲਾਉਂਦਾ ਸੀ ਉਸ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ।

ਘਰ ਦਾ ਮੀਟਰ ਵੀ ਉਸ ਦੇ ਪਤੀ ਸਵਰਗੀ ਅਜਮੇਰ ਸਿੰਘ ਦੇ ਨਾਮ ਉਪਰ ਲੱਗਾ ਹੋਇਆ ਹੈ। ਉਨ੍ਹਾਂ ਦੇ ਘਰ ਵਿੱਚ ਦੋ ਕਮਰੇ ਹੀ ਹਨ ਕੋਈ ਵਧੇਰੇ ਬਿਜਲੀ ਦੀ ਖਪਤ ਨਹੀਂ ਹੁੰਦੀ ਅਤੇ ਬਿਜਲੀ ਵਿਭਾਗ ਵੱਲੋਂ ਉਨ੍ਹਾਂ ਦੇ ਘਰ ਦਾ ਬਿੱਲ 86,70,110 ਰੁਪਏ ਭੇਜਿਆ ਗਿਆ ਹੈ। ਜਿੱਥੇ ਇਸ ਬਿਲ ਦੀ ਆਖਰੀ ਮਿਤੀ 4 ਫਰਵਰੀ 2022 ਤੱਕ ਹੈ।

ਉੱਥੇ ਹੀ ਇਸ ਪਰਿਵਾਰ ਵੱਲੋਂ ਬਿਜਲੀ ਵਿਭਾਗ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੇ ਘਰ ਵਿਚ ਬਿਜਲੀ ਮੀਟਰ ਦੀ ਰੀਡਿੰਗ ਦੌਰਾਨ ਜੋ ਗਲਤੀ ਹੋਈ ਹੈ ਉਸ ਨੂੰ ਠੀਕ ਕਰਕੇ ਬਿੱਲ ਭੇਜਿਆ ਜਾਵੇ। ਇਸ ਤੋਂ ਪਹਿਲਾਂ ਵੀ ਬਿਜਲੀ ਵਿਭਾਗ ਦੇ ਅਜਿਹੇ ਬਹੁਤ ਸਾਰੇ ਕਾਰਨਾਮੇ ਸਾਹਮਣੇ ਆ ਚੁੱਕੇ ਹਨ।