ਪੰਜਾਬ ਚ 17 ਸਾਲਾਂ ਦੇ ਮੁੰਡੇ ਦੀ ਗਲਤ ਸੰਗਤ ਚ ਪੈਣ ਨਾਲ ਏਦਾਂ ਹੋਈ ਮੌਤ – ਪ੍ਰੀਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ

ਆਈ ਤਾਜ਼ਾ ਵੱਡੀ ਖਬਰ 

ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਥੇ ਹੀ ਪੰਜਾਬ ਵਿੱਚ ਵਾਪਰ ਰਹੀਆਂ ਲੁੱਟ-ਖੋਹ ਚੋਰੀ ਠੱਗੀ ਅਤੇ ਨਸ਼ੇ ਵਰਗੀਆਂ ਘਟਨਾਵਾਂ ਨੂੰ ਅਜੇ ਤਕ ਠੱਲ ਨਹੀਂ ਪਾਈ ਗਈ ਹੈ ਇਹਨਾਂ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿੱਥੇ 2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਤੋਂ ਬਾਅਦ ਸਹੁੰ ਚੁੱਕਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਖਿਆ ਗਿਆ ਸੀ ਕਿ ਉਨ੍ਹਾਂ ਵੱਲੋਂ ਪੰਜਾਬ ਵਿੱਚ ਨਸ਼ਿਆਂ ਦਾ ਲੱਕ ਤੋੜ ਦਿੱਤਾ ਜਾਵੇਗਾ। ਪਰ ਨਸ਼ਿਆਂ ਦੀ ਦਰ ਪਹਿਲੇ ਦੇ ਮੁਕਾਬਲੇ ਵੀ ਦੁੱਗਣੀ ਹੋ ਚੁੱਕੀ ਹੈ ਜਿਸ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਘਰਾਂ ਦੇ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਆਖ ਰਹੇ ਹਨ।

ਹੁਣ ਪੰਜਾਬ ਵਿੱਚ ਇੱਥੇ 17 ਸਾਲਾਂ ਦੇ ਮੁੰਡੇ ਦੀ ਗਲਤ ਸੰਗਤ ਵਿੱਚ ਪੈ ਜਾਣ ਕਾਰਨ ਮੌਤ ਹੋਈ ਹੈ ਕਿ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਗਾ ਜ਼ਿਲ੍ਹਾ ਦੇ ਜ਼ੀਰਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਰਹਿਣ ਵਾਲੇ ਪਰਿਵਾਰ ਵਿੱਚ ਇੱਕ ਸਤਾਰਾਂ ਸਾਲਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਅਭੀ ਦੇ ਦਾਦਾ ਜੀ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ 17 ਸਾਲਾਂ ਦਾ ਪੋਤਾ ਘਰ ਤੋਂ ਬੂਟ ਲੈਣ ਦਾ ਕਹਿ ਕੇ ਗਿਆ ਸੀ , ਜੋ ਆਪਣੀ ਕਿਸੇ ਜਾਣ ਪਹਿਚਾਣ ਵਾਲੇ ਸਾਧਾਵਾਲੀ ਬਸਤੀ ਵਿਚ ਰਹਿਣ ਵਾਲੇ ਨੌਜਵਾਨ ਕੋਲ ਗਿਆ ਸੀ।

ਜਿੱਥੇ ਉਹ ਨੌਜਵਾਨ ਚਿੱਟਾ ਲੈਣ ਦੇ ਆਦੀ ਸਨ ਉਥੇ ਹੀ ਉਨ੍ਹਾਂ ਦੇ ਪੋਤਰੇ ਨੂੰ ਵੀ ਚਿੱਟੇ ਦਾ ਟੀਕਾ ਲਗਾ ਦਿੱਤਾ ਗਿਆ। ਜਿੱਥੇ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਰਵਾਰ ਵੱਲੋਂ ਨੌਜਵਾਨ ਨੂੰ ਚੁਕ ਕੇ ਘਰ ਲਿਆਦਾ ਗਿਆ ਪਰ ਉਸ ਸਮੇਂ ਤਕ ਉਸ ਦੀ ਮੌਤ ਹੋ ਚੁੱਕੀ ਸੀ।

ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਮੋਗੇ ਜਿਲ੍ਹੇ ਵਿੱਚ ਜਿੱਥੇ ਨਸ਼ੇ ਦੇ ਟੀਕੇ ਲਗਾਉਣ ਕਾਰਨ ਬਹੁਤ ਸਾਰੇ ਨੌਜਵਾਨ ਇਸ ਗਲਤ ਸੰਗਤ ਵਿੱਚ ਫਸੇ ਹੋਏ ਹਨ ਉਥੇ ਹੀ ਪਿਛਲੇ ਦਿਨੀਂ ਟੀਕਾ ਲਗਾਉਂਦੇ ਹੋਏ ਨੌਜਵਾਨਾਂ ਦੀ ਵੀਡੀਓ ਵੀ ਵਾਇਰਲ ਹੋਈ ਸੀ। ਜਿਸ ਦੇ ਅਧਾਰ ਤੇ ਨਵੀਂ ਬਣੀ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਥੇ ਹੀ ਉਨ੍ਹਾਂ ਕਿਹਾ ਕਿ ਸਾਧਾਂ ਵਾਲੀ ਬਸਤੀ ਮੋਗਾ ਵਿੱਚ ਵੱਡੇ ਪੱਧਰ ਤੇ ਚਿੱਟੇ ਦੀ ਵਿਕਰੀ ਹੋ ਰਹੀ ਹੈ, ਇਸ ਲਈ ਉਨ੍ਹਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਜਿਸ ਸਦਕਾ ਕਿਸੇ ਹੋਰ ਦਾ ਘਰ ਨਾ ਉਜੜ ਸਕੇ।