ਪੰਜਾਬ ਚ 10 ਵੀਂ ਅਤੇ 12 ਵੀਂ ਦੇ ਵਿਦਿਆਰਥੀਆਂ ਲਈ ਆਈ ਵੱਡੀ ਤਾਜਾ ਖਬਰ, ਸਿੱਖਿਆ ਬੋਰਡ ਵਲੋਂ

ਆਈ ਤਾਜ਼ਾ ਵੱਡੀ ਖਬਰ 

ਜਦੋਂ ਦੀ ਪੰਜਾਬ ਸਰਕਾਰ ਸੱਤਾ ਵਿੱਚ ਆਈ ਹੈ , ਉਨ੍ਹਾਂ ਵੱਲੋਂ ਪੰਜਾਬੀਆਂ ਦੇ ਨਾਲ ਕਈ ਪ੍ਰਕਾਰ ਦੇ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ ਇਸੇ ਵਿਚਾਲੇ ਪੰਜਾਬ ਦੀ ਬਾਦਲ ਸਰਕਾਰ ਦੇ ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਇਹ ਗੱਲ ਆਖੀ ਗਈ ਸੀ ਕਿ ਜੇਕਰ ਪੰਜਾਬ ਦੇ ਵਿੱਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਪਹਿਲ ਦੇ ਆਧਾਰ ਤੇ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਸੁਧਾਰ ਕੀਤੇ ਜਾਣਗੇ ਜਿਸ ਕਾਰਨ ਹੁਣ ਪੰਜਾਬ ਦੀ ਮਾਂ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਨ ਲਈ ਵੱਖ ਵੱਖ ਐਲਾਨ ਕੀਤੇ ਜਾ ਰਹੇ ਹਨ । ਇਸੇ ਵਿਚਾਲੇ ਹੁਣ ਪੰਜਾਬ ਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਿੱਖਿਆ ਬੋਰਡ ਨੇ ਜਾਣਕਾਰੀ ਦਿੱਤੀ ਗਈ ਹੈ ।

ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2022-23 ਤੋਂ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਕੋਰਸਾਂ ‘ਚ ਕੁੱਝ ਨਵੇਂ ਵਿਸ਼ੇ ਦਰਜ ਅਤੇ ਲਾਗੂ ਕੀਤੇ ਗਏ ਹਨ। ਜਿਸ ਕਾਰਨ ਪੰਜਾਬ ਸਿੱਖਿਆ ਅਕਾਦਮਿਕ ਸ਼ਾਖ਼ਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ । ਜਾਣਕਾਰੀ ਮੁਤਾਬਕ ਇਸ ਸਾਲ ‘ਚ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ ਨਿਰਧਾਰਿਤ ਕੋਰਸਾਂ ਚ ਦਸਵੀਂ ਸ਼੍ਰੇਣੀ ਦੇ ਵਿਦਿਆਰਥੀ ਫ੍ਰੈਂਚ , ਜਰਮਨ ਦੇ ਨਾਂ ਦਾ ਉਰਦੂ ਭਾਸ਼ਾ ਦੀ ਵੀ ਚੋਣ ਕਰ ਸਕਦੇ ਹਨ ਤੇ ਨਾਲ ਦੀ ਨਾਲ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਅੰਗਰੇਜ਼ੀ ਉਰਦੂ ,ਸੰਸਕ੍ਰਿਤ, ਫ਼ਰੈਂਚ, ਜਰਮਨ, ਪਬਲਿਕ ਐਡਮਿਨਿਸਟਰੇਸ਼ਨ, ਫ਼ਿਲਾਸਫ਼ੀ, ਸਾਇਕੋਲੌਜੀ ਅਤੇ ਡਿਫ਼ੈਂਸ ਸਟਡੀਜ਼ ਵਿਸ਼ਿਆਂ ਵਿੱਚੋਂ ਵੀ ਚੋਣ ਕਰ ਸਕਦੇ ਹਨ।

ਇਸ ਵਿਸ਼ੇ ਸਬੰਧੀ ਅਕਾਦਮਿਕ ਸ਼ਾਖ਼ਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜੇਕਰ ਕੋਈ ਵਿਦਿਆਰਥੀ ਆਪਣੇ ਪਹਿਲਾਂ ਚੁਣੇ ਵਿਸ਼ੇ ਨਵੇਂ ਵਿਸ਼ਿਆਂ ਨਾਲ ਤਬਦੀਲ ਕਰਨਾ ਚਾਹੁੰਦਾ ਹੈ ਤਾਂ ਉਹ ਸੂਚਨਾ ਜਾਰੀ ਹੋਣ ਤੋਂ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਬਿਨਾਂ ਕਿਸੇ ਫੀਸ ਤੋਂ ਆਪਣਾ ਵਿਸ਼ਾ ਤਬਦੀਲ ਕਰ ਸਕਦਾ ਹੈ ।

ਜਦਕਿ 06 ਅਕਤੂਬਰ 2022 ਤੋਂ ਬਾਅਦ ਸਿੱਖਿਆ ਬੋਰਡ ਵੱਲੋਂ ਇਸ ਮੰਤਵ ਲਈ ਨਿਰਧਾਰਿਤ ਨੀਤੀ ਅਨੁਸਾਰ ਬਣਦੀ ਫ਼ੀਸ ਭਰਨ ਉਪਰੰਤ ਹੀ ਵਿਸ਼ਾ ਤਬਦੀਲ ਕੀਤਾ ਜਾ ਸਕੇਗਾ। ਸੋ ਇਹ ਕਾਫੀ ਖਾਸ ਜਾਣਕਾਰੀ ਹੈ ਉਨ੍ਹਾਂ ਵਿਦਿਆਰਥੀਆਂ ਲਈ ਜਿਹੜੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੇ ਹਨ ।