ਪੰਜਾਬ ਚ 1 ਸਤੰਬਰ ਤੋਂ ਸਫ਼ਰ ਕਰਨ ਵਾਲਿਆਂ ਲਈ ਆਈ ਮਾੜੀ ਖਬਰ, ਇਸ ਟੋਲ ਪਲਾਜ਼ਾ ਨੇ ਰੇਟਾਂ ਚ ਕੀਤਾ ਵਾਧਾ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਹਰ ਘਰ ਦੇ ਵਿੱਚ ਵਾਹਨ ਦਾ ਹੋਣਾ ਜਰੂਰੀ ਹੋ ਗਿਆ ਹੈ ਉੱਥੇ ਹੀ ਹਰ ਵਿਅਕਤੀ ਨੂੰ ਕੰਮਕਾਰ ਦੇ ਸਿਲਸਿਲੇ ਵਿਚ ਆਉਣ ਜਾਣ ਵਾਸਤੇ ਆਪਣੇ ਵਾਹਨ ਦੀ ਜ਼ਰੂਰਤ ਪੈਂਦੀ ਹੈ। ਉੱਥੇ ਹੀ ਵਾਹਨ ਚਾਲਕਾਂ ਨੂੰ ਟੋਲ ਪਲਾਜ਼ਾ ਦੇ ਉਪਰ ਗੁਜ਼ਰਨ ਦੇ ਸਮੇਂ ਟੋਲ ਵੀ ਅਦਾ ਕਰਨਾ ਪੈਂਦਾ ਹੈ। ਹੁਣ ਪੰਜਾਬ ਚ 1 ਸਤੰਬਰ ਤੋਂ ਸਫ਼ਰ ਕਰਨ ਵਾਲਿਆਂ ਲਈ ਆਈ ਮਾੜੀ ਖਬਰ, ਇਸ ਟੋਲ ਪਲਾਜ਼ਾ ਨੇ ਰੇਟਾਂ ਚ ਕੀਤਾ ਵਾਧਾ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ 1 ਸਤੰਬਰ ਤੋਂ ਲਾਢੋਵਾਲ ਟੋਲ ਪਲਾਜ਼ਾ ਰੇਟਾਂ ‘ਚ ਵਾਧਾ ਕਰ ਰਿਹਾ ਹੈ ਜਿਸ ਨਾਲ ਹੁਣ ਇਸ ਜਗ੍ਹਾ ਤੋਂ ਗੁਜ਼ਰਨ ਵਾਲੇ ਵਾਹਨ ਚਾਲਕਾਂ ਨੂੰ ਵਧੇਰੇ ਟੋਲ ਅਦਾ ਕਰਨਾ ਪਵੇਗਾ।

ਲੁਧਿਆਣਾ ਲਾਢੋਵਾਲ ਟੋਲ ਪਲਾਜ਼ਾ ‘ਤੇ 1 ਸਤੰਬਰ ਤੋਂ ਨਵੀਆਂ ਟੋਲ ਦਰਾਂ ਲਾਗੂ ਹੋ ਜਾਣਗੀਆਂ। ਦੱਸਿਆ ਗਿਆ ਹੈ ਕਿ ਰੋਜ਼ਾਨਾ ਹੀ ਹਜ਼ਾਰਾਂ ਦੀ ਤਦਾਦ ਵਿਚ ਵਾਹਨ ਆਉਂਦੇ ਜਾਂਦੇ ਹਨ। ਉਥੇ ਹੀ ਰੋਜ਼ਾਨਾ ਇਨ੍ਹਾਂ ਵਾਹਨ ਚਾਲਕਾਂ ਨੂੰ ਹੁਣ ਵਧੇਰੇ ਟੋਲ ਅਦਾ ਕਰਨ ਦੇ ਚਲਦਿਆਂ ਹੋਇਆਂ ਵਧੇਰੇ ਵਿੱਤੀ ਬੋਝ ਦਾ ਸਾਹਮਣਾ ਵੀ ਕਰਨਾ ਪਵੇਗਾ। ਲਾਢੋਵਾਲ ਟੋਲ ਪਾਰ ਕਰਨ ਵਾਲੇ ਕਾਰ, ਜੀਪ ਵਾਹਨ ਚਾਲਕਾਂ ਨੂੰ 1 ਸਤੰਬਰ ਤੋਂ ਹੁਣ ਪਹਿਲਾਂ ਨਾਲੋ 15 ਰੁਪਏ ਵੱਧ ਅਦਾ ਕਰਨੇ ਪੈਣਗੇ ਇਸੇ ਤਰਾਂ ਹੀ ਬੱਸ ਤੇ ਟਰੱਕ ਨੂੰ ਪਹਿਲਾਂ ਨਾਲੋਂ 60 ਰੁਪਏ ਤੇ ਹੈਵੀ ਵਾਹਨਾਂ ਨੂੰ 95 ਰੁਪਏ ਵੱਧ 1 ਸਤੰਬਰ ਤੋਂ ਅਦਾ ਕਰਨੇ ਹੋਣਗੇ।

ਐਨ.ਐਚ.ਆਈ. ਨਿਯਮਾਂ ਮੁਤਾਬਕ ਹਰ ਸਾਲ ਪਹਿਲੀ ਸਤੰਬਰ ਨੂੰ ਟੋਲ ਦੀ ਦਰ ਵਧਾਈ ਜਾ ਰਹੀ ਹੈ ਅਤੇ ਸਿਕਸਲੇਨ ਪ੍ਰਾਜੈਕਟ ’ਤੇ ਵੀ ਕੰਮ ਚੱਲ ਰਿਹਾ ਹੈ। ਦੱਸ ਦੇਈਏ ਕਿ ਇਸ ਰੋਡ ਤੇ ਸਿਕਸਲੇਨ ਪ੍ਰਾਜੈਕਟ ਦਾ ਕੰਮ ਸਾਲ 13 ਸਾਲ ਪਹਿਲਾ 2009 ਤੋਂ ਸ਼ੁਰੂ ਹੋਇਆ ਸੀ। ਜੋ ਹੁਣ ਤੱਕ ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਪੂਰਾ ਨਹੀਂ ਹੋਇਆ ਹੈ ਤੇ ਟੋਲ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਾਢੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਸਰਫਰਾਜ਼ ਖਾਨ ਵੱਲੋਂ ਦੱਸਿਆ ਗਿਆ ਹੈ ਕਿ ਐਨ.ਐਚ.ਆਈ. ਨਿਯਮਾਂ ਮੁਤਾਬਕ ਹਰ ਸਾਲ ਪਹਿਲੀ ਸਤੰਬਰ ਨੂੰ ਟੋਲ ਦੀ ਦਰ ਵਧਾਈ ਜਾ ਰਹੀ ਹੈ। ਉਥੇ ਦੂਜੇ ਪਾਸੇ ਟੋਲ ਦਰਾਂ ਵਿਚ ਹੋ ਰਹੇ ਵਾਧੇ ਨੂੰ ਲੈ ਕੇ ਵਾਹਨ ਚਾਲਕਾਂ ਵਿਚ ਰੋਸ ਦੇਖਿਆ ਜਾ ਰਿਹਾ ਹੈ।